image caption:

ਮੈਕਸਿਕੋ : ਗੋਲੀਬਾਰੀ ਵਿਚ 4 ਪੁਲਿਸ ਕਰਮੀਆਂ ਸਣੇ 20 ਮੌਤਾਂ

ਮੈਕਸਿਕੋ,-  ਅਮਰੀਕੀ ਸਰਹੱਦ ਲਾਗੇ ਮੈਕਸਿਗੋ ਦੇ ਇੱਕ ਕਸਬੇ ਹੋਈ ਵਿਚ ਗੋਲੀਬਾਰੀ ਵਿਚ ਚਾਰ ਪੁਲਿਸ ਕਰਮੀਆਂ ਸਣੇ 20 ਜਣੇ ਮਾਰੇ ਗਏ। ਮਰਨ ਵਾਲੇ 10 ਜਣੇ ਕਿਸੇ ਗਿਰੋਹ ਦਾ ਹਿੱਸਾ ਦੱਸੇ ਜਾ ਰਹੇ ਹਨ। ਅਮਰੀਕੀ ਰਾਸ਼ਟਰਪਤੀ ਟਰੰਪ ਨੇ ਕੁਝ ਦਿਨ ਪਹਿਲਾਂ ਕਿਹਾ ਸੀ ਕਿ ਉਹ ਗੈਂਗਸਟਰਾਂ ਨੂੰ ਅੱਤਵਾਦੀ ਐਲਾਨਣਗੇ। ਇਸ ਤੋਂ ਬਾਅਦ ਇਲਾਕੇ ਵਿਚ ਤਣਾਅ ਵਧ ਗਿਆ ਸੀ। ਮੈਕਸਿਕੋ ਦੇ ਉਤਰੀ ਸੂਬੇ ਕੋਵਾਵਿਲਾ ਦੀ ਪੁਲਿਸ ਨੇ ਦੱਸਿਆ ਕਿ ਬੰਦੂਕਧਾਰੀਆਂ ਕੋਲ ਕਾਫੀ ਅਸਲਾ ਸੀ ਤੇ ਪਿਕਅਪ ਟਰੱਕਾਂ ਵਿਚ ਜਾ ਰਹੇ ਸੀ। ਵਿਲਾ ਯੂਨੀਅਨ ਦੇ ਇੱਕ ਛੋਟੇ ਜਿਹੇ ਕਸਬੇ ਕੋਲ ਉਨ੍ਹਾਂ ਦਾ ਪੁਲਿਸ ਨਾਲ ਟਕਰਾਅ ਹੋ ਗਿਆ।  ਸੂਬੇ ਦੇ ਗਵਰਨਰ ਨੇ ਕਿਹਾ ਕਿ ਉਹ ਅਜਿਹੇ ਅਨਸਰਾਂ ਨਾਲ ਸਖਤੀ ਨਾਲ ਨਜਿੱਠ ਰਹੇ ਹਨ।  ਛੇ ਪੁਲਿਸ ਕਰਮੀ ਗੋਲੀਬਾਰੀ ਵਿਚ ਫੱਟੜ ਹੋ ਗਏ। ਗੋਲੀਬਾਰੀ ਕਰੀਬ ਘੰਟਾ ਚਲਦੀ ਰਹੀ। ਇਸ ਸਬੰਧੀ ਕਈ ਵੀਡੀਓਜ਼ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹਨ। ਕੁਝ ਲੋਕ ਲਾਪਤਾ ਵੀ ਹਨ। ਪੁਲਿਸ ਨੇ 14 ਗੱਡੀਆਂ ਜ਼ਬਤ ਕਰ ਲਈਆਂ ਹਨ ਤੇ ਕਰੀਬ ਦਰਜਨ ਬੰਦੂਕਾਂ ਵੀ ਕਬਜ਼ੇ ਵਿਚ ਲਈਆਂ ਹਨ। ਮੈਕਸਿਕੋ ਦੇ ਰਾਸ਼ਟਰਪਤੀ ਆਂਦਰੀਜ਼ ਲੋਪੇਜ਼  ਓਬਰਾਡੋਰ ਨੇ ਟਰੰਪ ਦੇ ਬਿਆਨ ਤੋਂ ਬਾਅਦ ਕਿਹਾ ਸੀ ਕਿ ਮੁਲਕ ਹਿੰਸਕ ਅਪਰਾਧੀ ਗੈਂਗਸਟਰ ਨਾਲ ਨਜਿੱਠਣ ਦੀ ਇਜਾਜ਼ਤ ਕਿਸੇ ਬਾਹਰੀ ਤਾਕਤ ਨੂੰ ਨਹੀਂ ਦੇਵੇਗਾ। ਲੋਪੇਜ਼ ਨੇ ਕਿਹਾ ਕਿ ਉਹ ਖੁਦ ਇਸ ਸਮੱਸਿਆ ਨਾਲ ਨਜਿੱਠਣਗੇ। ਉਨ੍ਹਾਂ ਕਿਹਾ ਕਿ ਸਹਿਯੋਗ ਕੀਤਾ ਜਾ ਸਕਦਾ ਹੈ। ਅਮਰੀਕੀ ਅਟਾਰਨੀ ਜਨਰਲ ਵਿਲੀਅਮ ਬਾਰ ਅਗਲੇ ਹਫ਼ਤੇ ਮੈਕਸਿਕੋ ਦੇ ਦੌਰੇ 'ਤੇ ਆ ਰਹੇ ਹਨ।