image caption:

ਸੋਚ-ਸਮਝ ਕੇ ਹੀ ਇਮਰਾਨ ਖ਼ਾਨ ਨਾਲ ਦੋਸਤੀ ਕਾਇਮ ਰੱਖਣ ਨਵਜੋਤ ਸਿੱਧੂ

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ੇਖ ਰਸ਼ੀਦ ਦੇ ਬਿਆਨ ਦਾ ਦਿਤਾ ਹਵਾਲਾ
ਚੰਡੀਗੜ- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਪਾਕਿਸਤਾਨ ਦੇ ਰੇਲ ਮੰਤਰੀ ਸ਼ੇਖ ਰਸ਼ੀਦ ਵੱਲੋਂ ਕੀਤੇ ਖੁਲਾਸੇ ਨਾਲ ਕਰਤਾਰਪੁਰ ਲਾਂਘੇ ਬਾਰੇ ਪਾਕਿਸਤਾਨੀ ਫ਼ੌਜ ਦੀ ਸਾਜ਼ਿਸ਼ ਬੇਨਕਾਬ ਹੋ ਗਈ ਹੈ। ਕੈਪਟਨ ਨੇ ਇਸ ਦੇ ਨਾਲ ਹੀ ਆਪਣੇ ਸਾਬਕਾ ਕੈਬਨਿਟ ਸਾਥੀ ਨਵਜੋਤ ਸਿੰਘ ਸਿੱਧੂ ਨੂੰ ਇਮਰਾਨ ਖ਼ਾਨ ਨਾਲ ਦੋਸਤੀ ਪ੍ਰਤੀ ਸੁਚੇਤ ਰਹਿਣ ਦਾ ਸੁਝਾਅ ਵੀ ਦੇ ਦਿਤਾ। ਕੈਪਟਨ ਅਮਰਿੰਦਰ ਸਿੰਘ ਨੇ ਆਖਿਆ, ''ਮੈਂ ਪਹਿਲਾਂ ਹੀ ਕਰਤਾਰਪੁਰ ਲਾਂਘੇ ਪਿੱਛੇ ਪਾਕਿਸਤਾਨ ਦੇ ਨਾਪਾਕ ਇਰਾਦਿਆਂ ਬਾਰੇ ਦੱਸ ਦਿਤਾ ਸੀ ਅਤੇ ਹੁਣ ਪਾਕਿਸਤਾਨ ਦੇ ਰੇਲ ਮੰਤਰੀ ਦੇ ਬਿਆਨ ਨਾਲ ਮੇਰੇ ਬਿਆਨ ਦੀ ਪੁਸ਼ਟੀ ਹੋ ਗਈ ਹੈ।'' ਚੜ&bullਦੇ ਪੰਜਾਬ ਦੇ ਮੁੱਖ ਮੰਤਰੀ ਨੇ ਕਿਹਾ, ''ਭਾਰਤ ਸਰਕਾਰ ਨੇ ਉਮੀਦ ਕੀਤੀ ਸੀ ਕਿ ਕਰਤਾਰਪੁਰ ਦਾ ਲਾਂਘਾ ਦੋਹਾਂ ਮੁਲਕਾਂ ਦਰਮਿਆਨ ਸ਼ਾਂਤੀ ਦਾ ਪੁਲ ਬਣੇਗਾ ਪਰ ਪਾਕਿਸਤਾਨ ਦਾ ਇਰਾਦਾ ਕੁਝ ਹੋਰ ਹੀ ਸੀ।''