image caption:

ਮੱਧਪ੍ਰਦੇਸ਼ 'ਚ ਮਹਿਲਾ ਪੁਲਿਸ ਕਰਮੀ ਨੇ ਪਿਆਰ ਦੇ ਜਾਲ 'ਚ ਫਸਾ ਕੇ ਖੂੰਖਾਰ ਗੈਂਗਸਟਰ ਕੀਤਾ ਕਾਬੂ

ਭੋਪਾਲ-  ਮੱਧਪ੍ਰਦੇਸ਼ ਦੇ ਛਤਰਪੁਰ ਵਿਚ ਇੱਕ ਮਹਿਲਾ ਪੁਲਿਸ ਕਰਮੀ ਨੇ ਪਿਆਰ ਦੇ ਜਾਲ 'ਚ ਫਸਾ ਕੇ ਇੱਕ ਖੂੰਖਾਰ ਗੈਂਗਸਟਰ ਨੂੰ ਕਾਬੂ ਕਰ ਲਿਆ।
ਸਬ ਇੰਸਪੈਕਟਰ ਮਾਧਵੀ ਅਗਨੀਹੋਤਰੀ ਨੇ ਰਾਧਾ ਬਣ ਕੇ ਬਾਲਕਿਸ਼ਨ ਚੌਬੇ ਨਾਲ ਫੋਨ 'ਤੇ 3 ਦਿਨ ਗੱਲਬਾਤ ਕੀਤੀ ਅਤੇ ਅਪਣੇ ਜਾਲ ਵਿਚ ਫਸਾ ਲਿਆ। ਬਾਲਕਿਸ਼ਨ ਨੂੰ ਨਹੀਂ ਪਤਾ ਸੀ ਕਿ ਉਹ ਮੰਦਰ ਵਿਚ ਜਿਸ ਰਾਧਾ ਨੂੰ ਮਿਲਣ ਜਾ ਰਿਹਾ ਉਹ ਪੁਲਿਸ ਕਰਮੀ ਹੈ।
ਜਿਸ ਬਾਲਕਿਸ਼ਨ ਨੂੰ ਲੋਕ ਸਿੱਧਾ ਗੋਲੀ ਚਲਾਉਣ ਦੇ ਲਈ ਜਾਣਦੇ ਹਨ, ਉਸ ਨੂੰ ਜਦ ਪੁਲਿਸ ਵਾਲਿਆਂ ਨੇ ਜ਼ਮੀਨ 'ਤੇ ਡੇਗ ਲਿਆ ਤਾਂ ਮਾਧਵੀ ਨੇ ਸਾਹਮਣੇ ਆ ਕੇ ਕਿਹਾ ਕਿ  ਰਾਧਾ ਆ ਗਈ ਤਾਂ ਉਸ ਦੇ ਹੋਸ਼ ਉਡ ਗਏ। ਪੁਲਿਸ ਨੂੰ ਚੌਬੀ ਦੀ ਭਾਲ ਉਤਰ ਪ੍ਰਦੇਸ਼ ਅਤੇ ਮੱਧ ਪ੍ਰਦੇਸ਼ ਵਿਚ ਹੱÎਤਿਆ ਅਤੇ ਡਕੈਤੀ ਦੇ 15 ਮਾਮਲਿਆਂ ਵਿਚ ਸੀ।
ਹਰ ਵਾਰ ਛਤਰਪੁਰ ਦੀ ਪੁਲਿਸ ਉਸ ਨੂੰ ਗ੍ਰਿਫਤਾਰ ਕਰਨ  ਦੇ ਬੇਹੱਦ ਕਰੀਬ ਪਹੁੰਚ ਜਾਂਦੀ ਸੀ ਲੇਕਿਨ ਹਰ ਵਾਰ ਉਹ ਬਚ ਨਿਕਲਦਾ ਸੀ।
ਮਹਿਲਾ ਪੁਲਿਸ ਕਰਮੀ ਨੇ ਦੱਸਿਆ ਕਿ ਮੈਨੂੰ ਪਤਾ ਸੀ ਕਿ ਗੈਂਗਸਟਰ ਕੁੜੀਆਂ ਵਿਚ ਦਿਲਚਸਪੀ ਰੱਖਦਾ ਸੀ।
ਪੁਲਿਸ ਨੇ ਚੌਬੇ ਨੂੰ ਫੇਸਬੁੱਕ ਅਕਾਊਂਟ ਦੇ ਜ਼ਰੀਏ ਟਰੈਕ ਕਰਨਾ ਸ਼ੁਰੂ ਕੀਤਾ। ਮਾਧਵੀ ਨੇ ਫੇਸਬੁੱਕ 'ਤੇ ਹੀ ਉਸ ਦਾ ਨੰਬਰ ਮੰਗਿਆ ਅਤੇ ਰਾਧਾ ਲੋਧੀ ਬਣ ਕੇ ਉਸ ਨਾਲ ਗੱਲਬਾਤ ਕੀਤੀ। ਮਾਧਵੀ ਨੇ ਉਸ ਨੂੰ ਦੱਸਿਆ ਕਿ ਉਹ ਛਤਰਪੁਰ ਤੋਂ ਹੈ ਅਤੇ ਦਿੱਲੀ ਵਿਚ ਕੰਮ ਕਰਦੀ ਹੈ। ਸਿਰਫ 3 ਦਿਨ ਚੈਟਿੰਗ ਕਰਨ ਤੋਂ ਬਾਅਦ ਬਾਲਕਿਸ਼ਨ ਨੇ ਰਾਧਾ ਸਾਹਮਣੇ ਵਿਆਹ ਦਾ ਪ੍ਰਸਤਾਵ ਰੱਖ ਦਿੱਤਾ। ਗੈਂਗਸਟਰ ਚੌਬੇ ਨੇ ਉਸ ਨੂੰ  ਵਿਆਹ ਤੋਂ ਪਹਿਲਾਂ ਇੱਕ ਵਾਰ ਮਿਲਣ ਦੇ ਲਈ ਕਿਹਾ। ਪਿੰਡ ਦੇ ਇੱਕ ਮੰਦਰ ਵਿਚ ਮਿਲਣਾ ਤੈਅ ਹੋਇਆ।
ਚੌਬੀ ਬਾਈਕ 'ਤੇ ਆਇਆ ਅਤੇ ਲੜਕੀ ਨੂੰ ਦੇਖ ਕੇ ਉਸ ਵੱਲ ਵਧਿਆ। ਪਹਿਲਾਂ ਤੋਂ ਹੀ ਉਡੀਕ ਕਰ  ਰਹੇ ਪੁਲਿਸ ਕਰਮੀਆਂ ਨੇ ਉਸ ਨੂੰ ਕਾਬੂ ਕਰ ਲਿਆ। ਮਾਧਵੀ ਨੇ ਦੱਸਿਆ, ਜਿਵੇਂ ਹੀ ਮੈਂ ਉਸ ਨੂੰ ਕਿਹਾ ਰਾਧਾ ਆ ਗਈ, ਉਸ ਦੇ ਹੋਸ਼ ਉਡ ਗਏ।