image caption:

ਸਕ੍ਰਿਪਟ ਚੋਰੀ ਨੂੰ ਲੈ ਕੇ ਵਿਵਾਦਾਂ ‘ਚ ਘਿਰੀ ਫਿਲਮ ਪਾਣੀਪਤ

ਅਰਜੁਨ ਕਪੂਰ ਅਤੇ ਸੰਜੇ ਦੱਤ ਦੀ ਫਿਲਮ ਪਾਨੀਪਤ ਛੇ ਦਸੰਬਰ ਨੂੰ ਰਿਲੀਜ਼ ਹੋਣ ਵਾਲੀ ਹੈ। ਰਿਲੀਜ਼ ਹੋਣ ਤੋਂ ਪਹਿਲਾਂ ਫ਼ਿਲਮ ਇਕ ਤੋਂ ਬਾਅਦ ਇਕ ਵਿਵਾਦਾਂ ਵਿਚ ਘਿਰਦੀ ਨਜ਼ਰ ਆ ਰਹੀ ਹੈ। ਟ੍ਰੇਲਰ ਦੌਰਾਨ ਅਫ਼ਗਾਨਿਸਤਾਨ ਦੇ ਲੋਕਾਂ ਨੇ &lsquoਅਹਿਮਦ ਸ਼ਾਹ ਅਬਦਾਲੀ&rsquo ਨੂੰ ਲੈ ਕੇ ਸਵਾਲ ਖੜੇ ਕੀਤੇ ਸਨ। ਇਸ ਤੋਂ ਬਾਅਦ ਹੁਣ ਇਸ ਦੇ ਮੇਕਰਸ ਉਪਰ ਪਲਾਟ ਚੋਰੀ ਕਰਨ ਦਾ ਦੋਸ਼ ਵੀ ਲੱਗ ਗਿਆ ਹੈ। ਲੇਖਕ ਵਿਸ਼ਵਾਸ ਪਾਟਿਲ ਨੇ ਦੋਸ਼ ਲਗਾਇਆ ਹੈ ਕਿ ਫ਼ਿਲਮ ਦੀ ਕਹਾਣੀ ਉਨ੍ਹਾਂ ਦੇ ਨਾਵਲ ਪਾਨੀਪਤ ਤੋਂ ਪ੍ਰੇਰਿਤ ਹੈ।

ਮਰਾਠੀ ਨਾਵਲਕਾਰ ਵਿਸ਼ਵਾਸ ਪਾਟਿਲ ਨੇ ਕਿਹਾ,&rsquoਜੇ ਉਨ੍ਹਾਂ ਨੂੰ ਗਲਤ ਸਾਬਤ ਕਰ ਦਿੱਤਾ ਗਿਆ ਤਾਂ ਉਹ ਪਾਨੀਪਤ ਦੇ ਮੇਕਰਸ ਕੋਲੋਂ ਜਨਤਕ ਰੂਪ ਵਿਚ ਮੁਆਫ਼ੀ ਮੰਗਣਗੇ। ਹਾਲ ਹੀ ਵਿਚ ਪਲਾਟ ਚੁਰਾਉਣ ਨੂੰ ਲੈ ਕੇ ਬੰਬੇ ਹਾਈਕੋਰਟ ਵਿਚ ਇਕ ਕੇਸ ਵੀ ਦਾਇਰ ਕੀਤਾ ਹੈ। ਇਸ ਨੂੰ ਲੈ ਕੇ ਪਾਟਿਲ ਨੇ ਕਿਹਾ,&rsquoਜਿਸ ਵੇਲੇ ਮੈਂ ਟ੍ਰੇਲਰ ਦੇਖਿਆ, ਉਦੋਂ ਹੀ ਮੈਨੂੰ ਵਿਸ਼ਵਾਸ ਹੋ ਗਿਆ ਸੀ ਕਿ ਉਨ੍ਹਾਂ ਨੇ ਮੇਰੀ ਕਿਤਾਬ ਦੀ ਆਤਮਾ ਨੂੰ ਚੁਰਾਇਆ ਹੈ। ਇਸ ਤੋਂ ਬਾਅਦ ਕੋਰਟ ਜਾਣ ਤੋਂ ਇਲਾਵਾ ਕੋਈ ਆਪਸ਼ਨ ਨਹੀਂ ਬਚਿਆ।&rsquoਨਿਊਜ਼ ਏਜੰਸੀ ਪੀਟੀਆਈ ਨਾਲ ਗੱਲਬਾਤ ਕਰਦੇ ਹੋਏ ਪਾਟਿਲ ਨੇ ਕਿਹਾ,&rsquoਮੈਂ ਉਨ੍ਹਾਂ ਨੂੰ ਸਕ੍ਰਿਪਟ ਅਤੇ ਫਿਲਮ ਦੋਵੇਂ ਦਿਖਾਉਣ ਲਈ ਕਿਹਾ ਹੈ। ਜੇ ਮੈਂ ਗਲਤ ਹੋਇਆ ਅਤੇ ਉਨ੍ਹਾਂ ਨੇ ਮੇਰਾ ਪਲਾਟ ਨਾ ਚੁਰਾਇਆ ਹੋਇਆ ਤਾਂ ਮੈਂ ਜਨਤਕ ਰੂਪ ਵਿਚ ਮੁਆਫ਼ੀ ਮੰਗਾਂਗਾ। ਨਹੀਂ ਤਾਂ ਉਹ ਮੈਨੂੰ ਮੁਆਵਜ਼ਾ ਦੇਣਗੇ।&rsquo

ਦੱਸ ਦੇਈਏ ਕਿ ਇਹ ਨਾਵਲ ਦਾ 43ਵਾਂ ਐਡੀਸ਼ਨ ਹੈ। ਕਿਤਾਬ ਦੀ ਮਰਾਠੀ ਕਾਪੀ 2 ਲੱਖ ਤੋਂ ਜ਼ਿਆਦਾ ਵਿਕ ਚੁੱਕੀ ਹੈ।ਇਸ ਫ਼ਿਲਮ &lsquoਚ ਕਈ ਵੱਡੇ ਸਟਾਰ ਕਿਰਦਾਰ ਨਿਭਾ ਰਹੇ ਹਨ ।ਜਿਸ &lsquoਚ ਸੰਜੇ ਦੱਤ,ਅਰਜੁਨ ਕਪੂਰ,ਪਦਮਿਨੀ ਕੋਹਲਾਪੁਰੀ,ਮੋਹਨੀਸ਼ ਬਹਿਲ ਸਣੇ ਕਈ ਅਦਾਕਾਰ ਨਜ਼ਰ ਆਉਣਗੇ । ਫਿਲਮ ਵਿੱਚ ਅਰਜੁਨ ਸਦਾਸ਼ਿਵ ਰਾਓ ਭਾਊ ਦਾ ਕਿਰਦਾਰ ਅਦਾ ਕਰ ਰਹੇ ਹਨ। ਸਦਾਸ਼ਿਵ ਰਾਓ ਭਾਊ ਪੇਸ਼ਵਾ ਬਾਜੀਰਾਓ ਪ੍ਰਥਮ ਦੇ ਭਤੀਜੇ ਅਤੇ ਮਰਾਠਾ ਫੌਜ ਦੇ ਕਮਾਂਡਰ-ਇਨ-ਚੀਫ਼ ਸਨ। ਇਸ ਦੇ ਨਾਲ ਹੀ ਸੰਜੇ ਦੱਤ ਅਫਗਾਨੀ ਸੁਲਤਾਨ ਦੀ ਭੂਮਿਕਾ ਵਿੱਚ ਨਜ਼ਰ ਆਉਣਗੇ। ਕ੍ਰਿਤੀ ਸੇਨਨ ਸਦਾਸ਼ਿਵ ਰਾਓ ਦੀ ਦੂਜੀ ਪਤਨੀ ਪਾਰਵਤੀ ਬਾਈ ਦੀ ਭੂਮਿਕਾ ਵਿੱਚ ਨਜ਼ਰ ਆਉਣਗੇ। ਸਾਕੀਨਾ ਬਾਈ ਦੀ ਭੁਮੀਕਾ ਜੀਨਤ ਅਮਨ ਵੱਲੋਂ ਨਿਭਾਈ ਜਾ ਰਹੀ ਹੈ।ਪਰ ਹੁਣ ਇਸ ਵਿਵਾਦ ਤੋਂ ਬਾਅਦ 6 ਦਸੰਬਰ ਨੂੰ ਰਿਲੀਜ਼ ਹੋਣ ਵਾਲੀ ਇਹ ਫ਼ਿਲਮ ਰਿਲੀਜ਼ ਹੋਵੇਗੀ ਇਹ ਵੇਖਣਾ ਹੋਵੇਗਾ ।