image caption:

ਪ੍ਰਿਯੰਕਾ ਚੌਪੜਾ ਭਾਰਤ ਦੇ ਟੌਪ-10 ਕਲਾਕਾਰਾਂ 'ਚ ਚੋਟੀ 'ਤੇ

ਮੁੰਬਈ  : ਆਈ.ਐਮ.ਡੀ.ਵੀ. ਵਲੋਂ ਭਾਰਤੀ ਸਿਨੇਮਾ ਅਤੇ ਟੈਲੀਵਿਜ਼ਨ ਦੇ ਟੌਪ 10 ਹੀਰੋ ਹੀਰੋਇਨਾਂ ਦੀ ਜਾਰੀ ਸੂਚੀ ਵਿਚ ਪ੍ਰਿਯੰਕਾ ਚੋਪੜਾ ਨੂੰ ਪਹਿਲਾ ਸਥਾਨ ਮਿਲਿਆ ਹੈ। ਇਹ ਸੂਚੀ ਆਈ.ਐਮ.ਡੀ.ਵੀ. ਪ੍ਰੋ. ਸਟਾਰ ਮੀਟਰ ਰੈਂਕਿੰਗ ਦੇ ਅੰਕੜਿਆਂ ਦੇ ਆਧਾਰ 'ਤੇ ਤਿਆਰ ਕੀਤੀ ਜਾਂਦੀ ਹੈ। ਹਰ ਮਹੀਨੇ ਆਈ.ਐਮ.ਡੀ.ਵੀ. 'ਤੇ ਆਉਣ ਵਾਲੇ 20 ਕਰੋੜ ਤੋਂ ਵੱਧ ਦਰਸ਼ਕ ਅਸਲ ਵਿਚ ਕਿਸ ਪੇਜ ਨੂੰ ਦੇਖਦੇ ਹਨ ਉਸ ਦੇ ਆਧਾਰ 'ਤੇ ਇਹ ਰੈਂਕਿੰਗ ਤਿਆਰ ਕੀਤੀ ਜਾਂਦੀ ਹੈ। ਇਸ ਸੂਚੀ ਵਿਚ ਉਹ ਕਲਾਕਾਰ ਹੁੰਦੇ ਹਨ ਜਿਨ੍ਹਾਂ ਨੂੰ ਲਗਾਤਾਰ ਅਤੇ ਪੂਰੇ ਸਾਲ ਆਈ.ਐਮ.ਡੀ.ਵੀ. ਪ੍ਰੋ. ਸਪਤਾਹਿਕ ਸਟਾਰ ਮੀਟਰ ਚਾਰਟ ਵਿਚ ਜਗ੍ਹਾ ਮਿਲਦੀ ਹੈ। ਇਸ ਸੂਚੀ ਵਿਚ ਦਿਸ਼ਾ ਪਾਟਨੀ ਦੂਜੇ ਸਥਾਨ 'ਤੇ ਹੈ ਜੋ ਫ਼ਿਲਮ ਭਾਰਤ ਵਿਚ ਦਰਸ਼ਕਾਂ ਸਾਹਮਣੇ ਆਈ ਸੀ। ਤੀਸਰੇ ਸਥਾਨ ਤੇ 'ਵਾਰ' ਫ਼ਿਲਮ  ਦੇ ਹੀਰੋ ਰਿਤਿਕ ਰੌਸ਼ਨ ਹਨ। ਕਿਆਰਾ ਅਡਵਾਨੀ ਚੌਥ ਸਥਾਨ 'ਤੇ ਹੈ। ਪੰਜਵੇਂ ਅਤੇ ਛੇਵੇਂ ਸਥਾਨ 'ਤੇ ਕ੍ਰਮਵਾਰ ਅਕਸ਼ੈ ਕੁਮਾਰ ਅਤੇ ਸਲਮਾਨ ਖਾਨ ਹਨ। ਇਸ ਸੂਚੀ ਵਿਚ ਆਲੀਆ ਭੱਅ ਸੱਤਵੇਂ ਅਤੇ ਕੈਟਰੀਨਾ ਕੈਫ ਅੱਠਵੇਂ ਸਥਾਨ 'ਤੇ ਹੈ। ਇਸ ਸੂਚੀ ਵਿਚ ਨਵੇਂ ਸ਼ਾਮਲ ਹੋਏ ਕਲਾਕਾਰਾਂ ਵਿਚ ਰਕੁਲਪ੍ਰੀਤ ਸਿੰਘ ਅਤੇ ਸ਼ੋਭਿਤਾ ਧੁਲੀਪਾਲਾ ਕ੍ਰਮਵਾਰ ਨੌਵੇਂ ਅਤੇ ਦਸਵੇਂ ਸਥਾਨ 'ਤੇ ਹਨ।