image caption:

ਅਕਸ਼ੇ ਨੇ ਪਤਨੀ ਨੂੰ ਪਿਆਜ਼ ਵਾਲੇ ਝੁਮਕੇ ਦੇ ਕੇ ਕੀਤਾ ਖੁਸ਼

 ਬਾਲੀਵੁਡ ਦੀ ਮਸ਼ਹੂਰ ਅਦਾਕਾਰ ਅਕਸ਼ੇ ਕੁਮਾਰ ਜੋ ਕਿ ਏਨੀ ਦਿਨੀ ਆਪਣੀ ਆਉਣ ਵਾਲੀ ਫਿਲਮ ਗੁਡ ਨਿਊਜ਼ ਦੀ ਪ੍ਰਮੋਸ਼ਨ ਵਿੱਚ ਲੱਗੇ ਹੋਏ ਹਨ। ਇਸ ਤੋਂ ਇਲਾਵਾ ਟਵਿੰਕਲ ਖੰਨਾ ਸੋਸ਼ਲ ਮੀਡੀਆ &lsquoਤੇ ਕਾਫੀ ਐਕਟਿਵ ਰਹਿੰਦੀ ਹੈ ਤੇ ਅਕਸਰ ਕਾਫੀ ਦਿਲਚਸਪ ਪੋਸਟ ਸ਼ੇਅਰ ਕੀਤੀ ਹੈ। ਹਾਲ ਹੀ &lsquoਚ ਉਨ੍ਹਾਂ ਨੇ ਇਕ ਅਨੋਖੇ ਤੋਹਫੇ ਦਾ ਜ਼ਿਕਰ ਆਪਣੇ ਇੰਸਟਾਗ੍ਰਾਮ ਅਕਾਊਂਟ &lsquoਤੇ ਕੀਤਾ ਹੈ। ਨਾਲ ਹੀ ਇਸ ਦੀ ਤਸਵੀਰ ਵੀ ਸ਼ੇਅਰ ਕੀਤੀ ਹੈ। ਇਹ ਅਨੋਖਾ ਤੋਹਫਾ ਉਨ੍ਹਾਂ ਨੇ ਅਕਸ਼ੈ ਕੁਮਾਰ ਨੇ ਦਿੱਤਾ ਹੈ।

ਦੇਸ਼ ਭਰ &lsquoਚ ਪਿਆਜ਼ ਦੀ ਕੀਮਤ 100 ਰੁਪਏ ਪ੍ਰਤੀ ਕਿਲੋ ਦੇ ਲਗਭਗ ਹੈ। ਅਜਿਹੇ &lsquoਚ ਅਕਸ਼ੈ ਨੇ ਟਵਿੰਕਲ ਨੂੰ ਪਿਆਜ਼ ਦੇ ਝੁਮਕੇ ਤੋਹਫੇ &lsquoਚ ਦਿੱਤੇ ਹਨ। ਟਵਿੰਕਲ ਖੰਨਾ ਨੇ ਝੁਮਕਿਆਂ ਦੀ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ, &rdquoਮੇਰੇ ਪਤੀ ਦਿ ਕਪਿਲ ਸ਼ਰਮਾ ਸ਼ੋਅ ਤੋਂ ਪਰਤੇ ਹਨ ਅਤੇ ਉਨ੍ਹਾਂ ਨੇ ਕਿਹਾ, ਪਿਆਜ਼ ਦੇ ਝੁਮਕੇ ਉਥੇ ਕਰੀਨਾ ਕਪੂਰ ਨੂੰ ਦਿਖਾਏ ਗਏ, ਜਿਸ ਨਾਲ ਉਹ ਜ਼ਿਆਦਾ ਇੰਪ੍ਰੈੱਸ ਤਾਂ ਨਹੀਂ ਹੋਈ ਪਰ ਮੈਂ ਜਾਣਦਾ ਸੀ ਕਿ ਤੈਨੂੰ ਇਹ ਕਾਫੀ ਪਸੰਦ ਆਉਣਗੇ ਤਾਂ ਮੈਂ ਤੇਰੇ ਲਈ ਲੈ ਆਇਆ। ਕਈ ਵਾਰ ਛੋਟੀਆਂ ਤੇ ਬਚਕਾਨੀਆਂ ਚੀਜ਼ਾਂ ਵੀ ਦਿਲ ਨੂੰ ਛੂਹ ਜਾਂਦੀਆਂ ਹਨ। ਅਦਾਕਾਰਾ ਟਵਿੰਕਲ ਖੰਨਾ ਵਲੋਂ ਸ਼ੇਅਰ ਕੀਤੀ ਗਈ ਇਸ ਪੋਸਟ ਨੂੰ ਦਰਸ਼ਕਾਂ ਵੱਲੋ ਖੂਬ ਪਸੰਦ ਕੀਤਾ ਜਾ ਰਿਹਾ ਹੈ।

ਇਸ ਤਸਵੀਰ ਨੂੰ 2 ਲੱਖ ਤੋਂ ਵੀ ਵੱਧ ਲਾਇਕਜ ਮਿਲ ਚੁਕੇ ਹਨ। ਬੈਸਟ ਪ੍ਰੋਜੈਕਟ ਐਵਾਰਡ, ਪਿਆਜ਼ ਦੇ ਝੁਮਕੇ।&rsquoਜਾਣਕਾਰੀ ਮੁਤਾਬਿਕ ਤੁਹਾਨੂੰ ਦੱਸ ਦਈਏ ਕਿ ਇਹ ਫਿਲਮ 27 ਦਸੰਬਰ 2019 ਨੂੰ ਕ੍ਰਿਸਮਿਸ ਦੇ ਮੌਕੇ &lsquoਤੇ ਰਿਲੀਜ਼ ਹੋਵੇਗੀ।9 ਸਾਲਾਂ ਬਾਅਦ ਅਕਸ਼ੇ ਅਤੇ ਕਰੀਨਾ ਫਿਲਮ &lsquoਗੁਡ ਨਿਊਜ਼ &lsquo ਨਾਲ ਪਰਦੇ &lsquoਤੇ ਵਾਪਸੀ ਕਰ ਰਹੇ ਹਨ। ਫਿਲਮ ਵਿੱਚ ਅਕਸ਼ੇ ਅਤੇ ਕਰੀਨਾ ਤੋਂ ਇਲਾਵਾ ਕਿਆਰਾ ਅਤੇ ਦਿਲਜੀਤ ਦੁਸਾਂਝ ਵੀ ਅਹਿਮ ਭੂਮਿਕਾਵਾਂ ਵਿੱਚ ਹਨ। ਧਰਮ ਪ੍ਰੋਡਕਸ਼ਨ ਇਸ ਫਿਲਮ ਦੇ ਪ੍ਰੋਡਿਊਸਰ ਹਨ। ਜਾਣਕਾਰੀ ਅਨੁਸਾਰ ਫਿਲਮ ਦੀ ਕਹਾਣੀ ਸਰੋਗਸੀ &lsquoਤੇ ਅਧਾਰਤ ਹੋਵੇਗੀ। ਇਸ ਤੋਂ ਪਹਿਲਾਂ 2002 ਵਿਚ ਸਰੋਗੇਸੀ &lsquoਤੇ ਇਕ ਫਿਲਮ ਬਣਾਈ ਗਈ ਸੀ, ਜਿਸ ਦਾ ਨਾਂ&rsquo ਫਿਲਹਾਲ &lsquoਰੱਖਿਆ ਗਿਆ ਸੀ। ਫਿਲਮ ਦਾ ਨਿਰਦੇਸ਼ਨ ਮੇਘਨਾ ਗੁਲਜ਼ਾਰ ਨੇ ਕੀਤਾ ਸੀ।