image caption:

400 ਛੱਕੇ ਲਾਉਣ ਵਾਲੇ ਪਹਿਲੇ ਭਾਰਤੀ ਕ੍ਰਿਕਟਰ ਬਣੇ ਰੋਹਿਤ

ਲੰਬੇ-ਲੰਬੇ ਛੱਕੇ ਲਾਉਣ ਲਈ ਪੂਰੀ ਦੁਨੀਆ ਵਿਚ ਜਾਣੇ ਜਾਂਦੇ ਇੰਡੀਅਨ ਕ੍ਰਿਕੇਟ ਟੀਮ ਦੇ ਉਪ ਕਪਤਾਨ ਰੋਹਿਤ ਸ਼ਰਮਾ ਦੇ ਨਾਂ ਇਕ ਵੱਡਾ ਰਿਕਾਰਡ ਦਰਜ ਹੋ ਗਿਆ ਹੈ। ਆਪਣੇ ਚੰਗੇ ਖੇਲ ਦੇ ਸਦਕਾ ਰੋਹਿਤ ਸ਼ਰਮਾ ਦੇ ਨਾਂ ਅੰਤਰਰਾਸ਼ਟਰੀ ਕ੍ਰਿਕਟ &lsquoਚ ਇਕ ਖਾਸ ਰਿਕਾਰਡ ਦਰਜ ਹੋ ਗਿਆ ਹੈ, ਜਿਸ ਨੂੰ ਹੁਣ ਤਕ ਕੋਈ ਭਾਰਤੀ ਕ੍ਰਿਕਟਰ ਹਾਸਲ ਨਹੀਂ ਕਰ ਸਕਿਆ। ਦੱਸ ਦਈਏ ਰੋਹਿਤ ਦੇ ਖਾਤੇ &lsquoਚ ਹੁਣ 400 ਅੰਤਰਰਾਸ਼ਟਰੀ ਛੱਕੇ ਦਰਜ ਹੋ ਗਏ ਹਨ।

 ਉਨ੍ਹਾਂ ਦਾ ਇਹ ਰਿਕਾਰਡ ਵੈਸਟਇੰਡੀਜ਼ ਖਿਲਾਫ ਟੀ-20 ਸੀਰਾਜ਼ &lsquoਚ ਤੀਜੇ ਅਤੇ ਫੈਸਲਾਕੁੰਨ ਮੁਕਾਬਲੇ ਵਿਚ ਇਕ ਛੱਕਾ ਲਾਉਂਦਿਆਂ ਹੀ ਬਣ ਗਿਆ ਅਤੇ ਉਹ ਭਾਰਤ ਦੇ ਪਹਿਲੇ ਅਤੇ ਦੁਨੀਆ ਦੇ ਤੀਜੇ ਅਜਿਹੇ ਬੱਲੇਬਾਜ਼ ਹੋ ਗਏ, ਜਿਸ ਦੇ ਨਾਂ ਕੌਮਾਂਤਰੀ ਕ੍ਰਿਕਟ ਦੇ ਤਿੰਨਾ ਸਵਰੂਪਾਂ ਵਿਚ ਕੁਲ 400 ਛੱਕੇ ਹਨ। ਇਸ ਦੇ ਨਾਲ ਹੀ ਉਹ ਇਕ ਖਾਸ ਕਲੱਬ &lsquoਚ ਵੀ ਸ਼ਾਮਲ ਹੋ ਗਏ ਹਨ। ਦਾਸ ਦਈਏ ਕਿ ਰੋਹਿਤ ਤੋਂ ਪਹਿਲਾਂ ਕ੍ਰਿਸ ਗੇਲ ਅਤੇ ਸ਼ਾਹਿਦ ਅਫਰੀਦੀ ਅਜਿਹਾ ਕਰ ਚੁੱਕੇ ਹਨ। ਸ਼ਾਹਿਦ ਅਫਰੀਦੀ ਦੇ ਖਾਤੇ &lsquoਚ 476 ਅਤੇ ਕ੍ਰਿਸ ਗੇਲ ਦੇ ਖਾਤੇ &lsquoਚ 534 ਛੱਕੇ ਹਨ। ਹੁਣ ਭਾਰਤ ਦੇ ਹਿੱਟਮੈਨ ਕਹੇ ਜਾਂਦੇ ਰੋਹਿਤ ਸ਼ਰਮਾ ਵੀ ਇਸ ਤੱਕੜੇ ਖਿਡਾਰੀਆਂ ਦੇ ਕਲੱਬ ਵਿਚ ਸ਼ਾਮਲ ਹੋ ਗਏ ਹਨ।

ਭਾਰਤ ਦੀ ਗੱਲ ਕਰੀਏ ਤਾਂ ਰੋਹਿਤ ਤੋਂ ਬਾਅਦ ਦੂਜੇ ਨੰਬਰ &lsquoਤੇ ਮਹਿੰਦਰ ਸਿੰਘ ਧੋਨੀ ਹਨ, ਜਿਸ ਦੇ ਨਾਂ 359 ਅੰਤਰਰਾਸ਼ਟਰੀ ਛੱਕੇ ਹਨ। ਰੋਹਿਤ ਨੇ ਇਹ ਰਿਕਾਰਡ ਕੁਲ 354 ਕੌਮਾਂਤਰੀ ਮੈਚਾਂ ਰਾਹੀਂ ਹਾਸਲ ਕੀਤਾ ਹੈ। ਵਿਸਤਾਰ ਨਾਲ ਦੱਸੀਏ ਤਾਂ ਰੋਹਿਤ ਨੇ ਟੈਸਟ &lsquoਚ 52, ਵਨ-ਡੇ ਅੰਤਰਰਾਸ਼ਟਰੀ &lsquoਚ 232 ਅਤੇ ਟੀ20 ਅੰਤਰਰਾਸ਼ਟਰੀ &lsquoਚ ਖਬਰ ਲਿਖੇ ਜਾਣ ਤਕ 116 ਛੱਕੇ ਲਾਏ ਹਨ। ਵਨ-ਡੇ ਅੰਤਰਰਾਸ਼ਟਰੀ &lsquoਚ ਸਭ ਤੋਂ ਜ਼ਿਆਦਾ ਛੱਕੇ ਲਾਉਣ ਦੇ ਮਾਮਲੇ &lsquoਚ ਰੋਹਿਤ ਚੌਥੇ ਨੰਬਰ &lsquoਤੇ ਹਨ। ਉਥੇ ਹੀ ਟੀ-20 ਅੰਤਰਰਾਸ਼ਟਰੀ &lsquoਚ ਰੋਹਿਤ ਦੇ ਨਾਂ ਸਭ ਤੋਂ ਜ਼ਿਆਦਾ ਛੱਕੇ ਦਰਜ ਹਨ। ਇਸ ਪ੍ਰਕਾਰ ਰੋਹਿਤ ਨੇ ਇਸ ਰਿਕਾਰਡ ਰਾਹੀਂ ਭਾਰਤ ਨਾਮ ਦੂਸਰੇ ਦੇਸ਼ ਦੇ ਮੁਕਾਬਲੇ ਵਿਚ ਚਮਕਾਇਆ ਹੈ.