image caption:

ਲੋਹੜੀ ਦੀਆਂ ਖ਼ੁਸ਼ੀਆਂ ਬਦਲੀਆਂ ਮਾਤਮ 'ਚ, ਅਧਿਆਪਕਾ ਨੇ ਖ਼ੁਦ ਨੂੰ ਮਾਰੀ ਗੋਲ਼ੀ, ਪਤੀ ਨੇ ਕਿਹਾ- ਸਾਨੂੰ ਤਾਂ ਕੈਨੇਡਾ ਖਾ ਗਿਆ

ਖੰਨਾ : ਖੰਨਾ ਦੇ ਗੁਲਮੋਹਰ ਨਗਰ 'ਚ ਰਹਿਣ ਵਾਲੀ ਪ੍ਰਾਈਵੇਟ ਸਕੂਲ ਅਧਿਆਪਕਾ ਨੇ ਲੋਹੜੀ ਵਾਲੇ ਦਿਨ ਸੋਮਵਾਰ ਦੀ ਸਵੇਰ ਗੋਲ਼ੀ ਮਾਰ ਕੇ ਖ਼ੁਦਕੁਸ਼ੀ ਕਰ ਲਈ। ਅਧਿਆਪਕਾ ਵਲੋਂ ਇਹ ਕਦਮ ਮਾਨਸਿਕ ਤਣਾਅ ਕਰ ਕੇ ਚੁੱਕਿਆ ਦੱਸਿਆ ਜਾ ਰਿਹਾ ਹੈ। ਉਸ ਦੀ ਇਕਲੌਤੀ ਧੀ ਕੈਨੇਡਾ ਪੜ੍ਹਾਈ ਕਰਨ ਗਈ ਹੋਈ ਹੈ। ਮੌਕੇ 'ਤੇ ਮ੍ਰਿਤਕ ਦਾ ਪਤੀ ਵਿਰਲਾਪ ਕਰ ਰਿਹਾ ਸੀ ਕਿ ਸਾਨੂੰ ਤਾਂ ਕੈਨੇਡਾ ਖਾ ਗਿਆ।
ਜਾਣਕਾਰੀ ਅਨੁਸਾਰ ਅਧਿਆਪਕਾ ਅੰਜਲੀ ਚੰਮ ਸਕੂਲ ਸਮੇਂ ਤੋਂ ਪਹਿਲਾਂ ਬੱਚਿਆਂ ਨੂੰ ਟਿਊਸ਼ਨ ਪੜ੍ਹਾਉਣ ਦਾ ਕੰਮ ਵੀ ਕਰਦੀ ਸੀ। ਸੋਮਵਾਰ ਸਵੇਰੇ ਜਦੋ ਰੋਜ਼ਾਨਾ ਦੀ ਤਰ੍ਹਾਂ ਟਿਊਸ਼ਨ ਪੜ੍ਹਨ ਲਈ ਬੱਚੇ ਆਏ ਤਾਂ ਅੱਜ ਕਿਸੇ ਨੇ ਘਰ ਦਾ ਮੁੱਖ ਦਰਵਾਜ਼ਾ ਨਹੀਂ ਖੋਲ੍ਹਿਆ। ਬੱਚੇ ਜਦੋਂ ਦਰਵਾਜ਼ਾ ਖੜਕਾਉਣ ਲੱਗੇ ਤਾਂ ਅੰਜਲੀ ਚੰਮ ਦੇ ਪਤੀ ਧਰਮਿੰਦਰ ਨੇ ਉੱਠ ਕੇ ਦੇਖਿਆ ਤਾਂ ਅੰਜਲੀ ਫਰਸ਼ 'ਤੇ ਖ਼ੂਨ ਨਾਲ ਲੱਥਪੱਥ ਪਈ ਸੀ। ਖ਼ੁਦਕਸ਼ੀ ਦਾ ਪਤਾ ਲੱਗਣ 'ਤੇ ਮੁਹੱਲੇ ਦੇ ਲੋਕ ਇਕੱਠੇ ਹੋਏ ਜਿਸ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਗਈ। ਮੌਕੇ 'ਤੇ ਇੰਸਪੈਕਟਰ ਪਵਨਦੀਪ ਸਿੰਘ ਤੇ ਹੋਰ ਅਧਿਕਾਰੀ ਪੁੱਜੇ ਜਿਨ੍ਹਾਂ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕੀਤੀ।
ਇੰਸਪੈਕਟਰ ਪਵਨਦੀਪ ਸਿੰਘ ਨੇ ਦੱਸਿਆ ਕਿ ਫ਼ਿਲਹਾਲ ਮਾਮਲਾ ਖੁਦਕੁਸ਼ੀ ਦਾ ਹੀ ਲੱਗਦਾ ਹੈ। ਮ੍ਰਿਤਕ ਅੰਜਲੀ ਦੀ ਇਕ ਬੇਟੀ ਸੀ, ਜੋ ਪੜ੍ਹਾਈ ਕਰਨ ਕੈਨੇਡਾ ਗਈ ਹੋਈ ਹੈ। ਘਰ 'ਚ ਅਕਸਰ ਇਕੱਲੀ ਰਹਿਣ ਕਰਕੇ ਉਹ ਮਾਨਸਿਕ ਤਣਾਅ ਦਾ ਸ਼ਿਕਾਰ ਸੀ ਤੇ ਉਸ ਦੀ ਇਸ ਬਿਮਾਰੀ ਦਾ ਇਲਾਜ ਵੀ ਚੱਲ ਰਿਹਾ ਸੀ। ਉਨ੍ਹਾਂ ਦੱਸਿਆ ਕਿ ਖੁਸ਼ਕਸ਼ੀ 32 ਬੋਰ ਦੇ ਪਿਸਟਲ ਨਾਲ ਕੀਤੀ ਗਈ ਹੈ। ਲਾਸ਼ ਨੂੰ ਪੋਸਟ ਮਾਰਟਮ ਲਈ ਸਿਵਲ ਹਸਪਤਾਲ ਲਿਆਂਦਾ ਗਿਆ।