image caption: ਲੇਖਕ: ਕੁਲਵੰਤ ਸਿੰਘ ‘ਢੇਸੀ’

ਸਿੱਖਾਂ ਤੋਂ ਗੁਰਬਾਣੀ ਦੇ ਹੱਕ ਵੀ ਖੋਹੇ ਜਾਣ ਲੱਗੇ, ਜਥੇਦਾਰ ਸਾਹਬ ਦਾ ਯੂ ਕੇ ਦੌਰਾ, ਸਿੱਖ ਸੰਕਟ ਦਾ ਹੱਲ ਕੀ ਹੋਵੇ

ਲੇਖਕ: ਕੁਲਵੰਤ ਸਿੰਘ &lsquoਢੇਸੀ&rsquo

     ਇਹਨੀਂ ਦਿਨੀ ਇੱਕ ਬੜੀ ਹੀ ਸਨਸਨੀ ਖੇਜ਼ ਖਬਰ ਪੜ੍ਹਨ ਸੁਣਨ ਨੂੰ ਇਹ ਮਿਲੀ ਹੈ ਕਿ ਦਰਬਾਰ ਸਾਹਿਬ ਤੋਂ ਬਖਸ਼ਿਸ਼ ਹੁਕਮਨਾਮਾ ਸਾਹਿਬ ਦੇ ਪ੍ਰਚਾਰ ਪ੍ਰਸਾਰ &lsquoਤੇ ਇੱਕ ਟੀ ਵੀ ਕੰਪਨੀ ਨੇ ਆਪਣੇ ਹੱਕਾਂ ਦਾ ਦਾਅਵਾ ਕੀਤਾ ਹੈ। ਸਬੰਧਤ ਇੰਕਸ਼ਾਫ ਇੰਟਰਨੈਟ &lsquoਤੇ  &lsquoਸਿੱਖ ਸਿਆਸਤ&rsquo ਨਾਮ ਦਾ ਚੈਨਲ ਚਲਾ ਰਹੇ ਸ: ਪ੍ਰਮਜੀਤ ਸਿੰਘ ਗਾਜ਼ੀ ਵਲੋਂ ਕੀਤਾ ਗਿਆ ਹੈ। ਸ: ਗਾਜ਼ੀ ਨੇ ਸੋਸ਼ਲ ਮੀਡੀਏ &lsquoਤੇ ਪਾਈ ਇੱਕ ਪੋਸਟ ਵਿਚ ਦੱਸਿਆ ਹੈ ਕਿ ਜਦੋਂ ਉਹਨਾ ਨੇ ਸਿੱਖ ਸਿਆਸਤ ਵਲੋਂ ਹੁਕਮਨਾਮਾ ਫੇਸ ਬੁੱਕ &lsquoਤੇ ਪਾਇਆ ਤਾਂ ਉਹਨਾ ਨੂੰ ਨੋਟਿਸ ਆ ਗਿਆ ਕਿ ਉਹ ਅਜੇਹਾ ਨਹੀਂ ਕਰ ਸਕਦੇ ਕਿਓਂਕਿ ਹੁਕਮਨਾਮੇ ਦੇ ਇਹ ਅਧਿਕਾਰ ਇੱਕ ਟੀ ਵੀ ਕੰਪਨੀ ਦੇ ਰਾਖਵੇਂ ਹਨ। ਇਸ ਸਬੰਧੀ ਸ: ਗਾਜ਼ੀ ਨੇ ਤਿੰਨ ਅਹਿਮ ਨੁਕਤਿਆਂ ਵਲ ਸਿੱਖਾਂ ਦਾ ਧਿਆਨ ਦਿਵਾਉਣ ਦੀ ਕੋਸ਼ਿਸ਼ ਕੀਤੀ ਹੈ-

 

1.       ਜਿਸ ਅਸਥਾਨ ਤੋਂ ਹੁਕਮਨਾਮੇ ਦੀ ਬਖਸ਼ਿਸ ਹੁੰਦੀ ਹੈ ਉਹ ਕਿਸੇ ਕੰਪਨੀ ਦਾ ਨਿੱਜੀ ਨਹੀਂ ਹੈ ਭਾਵ ਕਿ ਹੁਕਮਨਾਵਾਂ ਸਾਹਿਬ ਤਾਂ ਦਰਬਾਰ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਤੋਂ ਪੜ੍ਹ ਕੇ ਸੁਣਾਏ ਜਾਂਦੇ ਹਨ ਜੋ ਸਮੁੱਚੀ ਮਨੁੱਖਤਾ ਦੇ ਸਾਂਝੇ ਹਨ। ਦਰਬਾਰ ਸਾਹਿਬ ਟੀ ਵੀ ਕੰਪਨੀ ਦਾ ਸਟੂਡੀਓ ਨਹੀਂ ਹੈ ਅਤੇ ਜਿਸ ਸਰੋਤ ਤੋਂ ਇਹ ਹੁਕਮਨਾਮਾ ਸਾਹਿਬ ਬਖਸ਼ਿਸ਼ ਹੁੰਦੇ ਹਨ ਉਹ ਵੀ ਕਿਸੇ ਟੀ ਵੀ ਕੰਪਨੀ ਦੀ ਮਲਕੀਅਤ ਨਹੀਂ ਹੈ ਭਾਵ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਤਾਂ ਕੁਲ ਜਗਤ ਦੇ ਸਾਂਝੇ ਹਨ ਨਾ ਕਿ ਕਿਸੇ ਟੀ ਵੀ ਕੰਪਨੀ ਦੀ ਨਿੱਜੀ ਮਲਕੀਅਤ ਹਨ।

 

2.       ਜੋ ਵਿਅਕਤੀ ਇਹ ਹੁਕਮਨਾਮਾ ਸਾਹਿਬ ਵਿਖੇ ਪੜ੍ਹਦੇ ਹਨ ਉਹ ਵੀ ਕਿਸੇ ਟੀ ਵੀ ਕੰਪਨੀ ਦੇ ਮੁਲਾਜ਼ਮ ਨਹੀਂ ਹਨ ਭਾਵ ਕਿ ਹੁਕਮਨਾਮਾ ਸਾਹਿਬ ਤਾਂ ਦਰਬਾਰ ਸਾਹਿਬ ਦੇ ਗ੍ਰੰਥੀ ਸਾਹਿਬਾਨ ਪੜ੍ਹਦੇ ਹਨ ਜੋ ਕਿ ਕਿਸੇ ਟੀ ਵੀ ਕੰਪਨੀ ਦੇ ਮੁਲਾਜ਼ਮ ਨਹੀਂ ਹਨ ਕਿ ਉਹਨਾ ਦੁਆਰਾ ਪ੍ਰਸਾਰਤ ਕੀਤੇ ਹੁਕਮਨਾਮੇ &lsquoਤੇ ਕੋਈ ਆਪਣਾ ਹੱਕ ਜਤਾ ਸਕੇ ਸਗੋਂ ਇਹ ਉਪਦੇਸ਼ ਸਾਰੇ ਜਗਤ ਲਈ ਸਾਂਝਾ ਹੈ।

 

3.       ਜਿਸ ਕਮੇਟੀ ਦੇ ਵੈਬ-ਸਾਈਟ &lsquoਤੇ ਇਹ ਹੁਕਮਨਾਮਾ ਸਾਹਿਬ ਸਸ਼ੋਬਤ ਹੁੰਦੇ ਹਨ ਉਹ ਵੀ ਕਿਸੇ ਟੀ ਵੀ ਕੰਪਨੀ ਦੀ ਨਿੱਜੀ ਜਾਇਦਾਦ ਨਹੀਂ ਹੈ। ਭਾਵ ਕਿ ਹੁਕਮਨਾਮਾ ਸਾਹਿਬ ਤਾਂ ਸ਼੍ਰੋਮਣੀ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਦੇ ਵੈਬ-ਸਾਈਟ ਤੇ ਸਸ਼ੋਬਤ ਹੁੰਦੇ ਹਨ ਜੋ ਕਿ ਸਾਰੀ ਦੁਨੀਆਂ ਲਈ ਸਾਂਝਾ ਉਪਦੇਸ਼ ਹੈ ਅਤੇ ਜੇਕਰ ਉਸ ਉਪਦੇਸ਼ ਨੂੰ ਸਿੱਖ ਅਦਾਰੇ ਪ੍ਰਚਾਰਦੇ ਪ੍ਰਸਾਰਦੇ ਹਨ ਤਾਂ ਇਹ ਹੱਕ ਉਹਨਾ ਤੋਂ ਕੋਈ ਟੀ ਵੀ ਕੰਪਨੀ ਕਿਵੇਂ ਖੋਹ ਸਕਦੀ ਹੈ?

 

ਸ: ਗਾਜੀ ਦੇ ਦੱਸਣ ਮੁਤਾਬਕ ਸਬੰਧਤ ਟੀ ਵੀ ਕੰਪਨੀ ਦਾ ਪੱਖ ਅਖਬਾਰਾਂ ਵਿਚ ਪ੍ਰਕਾਸ਼ਤ ਹੋਇਆ ਹੈ ਕਿ ਅਗਰ ਕੋਈ ਵੀ ਅਦਾਰਾ ਦਰਬਾਰ ਸਾਹਿਬ ਤੋਂ ਪ੍ਰਸਾਰਤ ਹੁਕਮਨਾਮੇ ਨੂੰ ਸ਼੍ਰੋਮਣੀ ਕਮੇਟੀ ਦੇ ਵੈਬਸਾਈਟ ਤੋਂ ਅੱਗੋਂ ਪ੍ਰਚਾਰਦਾ ਹੈ ਤਾਂ ਉਸ ਨੂੰ ਕੰਪਨੀ ਵਲੋਂ ਕਨੂੰਨੀ ਨੋਟਿਸ ਮਿਲ ਸਕਦਾ ਹੈ। ਸਬੰਧਤ ਕੰਪਨੀ ਵਲੋਂ ਆਈ ਜਵਾਬ ਤਲਬੀ ਵਿਚ ਕਿਹਾ ਗਿਆ ਹੈ ਕਿ ਹੁਮਨਾਮਾ ਸਾਹਿਬ ਦੇ ਪ੍ਰਸਾਰਨ &lsquoਤੇ ਉਹਨਾ ਦਾ ਇੰਟਲੈਕਚੂਅਲ ਪ੍ਰੌਪਰਟੀ ਰਾਈਟ ਹੈ ਭਾਵ ਕਿ ਉਸ ਕੰਪਨੀ ਦੀ ਹੁਕਮਾਨਾਮਾ ਸਾਹਿਬ ਦੇ ਪ੍ਰਸਾਰਨ &lsquoਤੇ ਬੌਧਿਕ ਅਜਾਰੇਦਾਰੀ ਹੈ ਭਾਵ ਕਿ ਹੁਕਮਨਾਮਾ ਸਾਹਿਬ ਦੇ ਪ੍ਰਸਾਰਨ &lsquoਤੇ ਉਹਨਾ ਦੀ ਕੰਪਨੀ ਦਾ ਦਿਮਾਗੀ ਸੰਪਤੀ ਵਜੋਂ ਅਧਿਕਾਰ ਹੈਸ: ਗਾਜੀ ਦੇ ਦੱਸਣ ਮੁਤਾਬਿਕ ਜਿਸ ਕੰਪਨੀ ਵਲੋਂ ਉਹਨਾ ਨੂੰ ਨੋਟਿਸ ਆਏ ਹਨ ਉਹਨਾ ਦਾ ਨਾਮ &lsquoਜੀ ਨੈਕਸਟ ਮੀਡੀਆ&rsquo (G Next Media) ਹੈ, ਜਿਸ ਦੀ ਮਾਰਫਤ ਪੀ ਟੀ ਸੀ (PTC) ਇਹ ਦਾਅਵਾ ਕਰ ਰਹੀ ਹੈ ਕਿ ਦਰਬਾਰ ਸਾਹਿਬ ਤੋਂ ਪ੍ਰਸਾਰਿਤ ਹੁਕਮਾਨਾਮਾ ਸਾਹਿਬ ਜੋ ਸ਼੍ਰੌਮਣੀ ਕਮੇਟੀ ਨੇ ਕੁਲ ਖਲਕਤ ਲਈ ਆਪਣੇ ਵੈਬ-ਸਾਈਟ &lsquoਤੇ ਪਾਇਆ ਹੁੰਦਾ ਹੈ ਉਸ ਦਾ ਹੱਕ ਇਹਨਾ ਕੰਪਨੀਆਂ ਕੋਲ ਹੈ।

 

   ਖਿਆਲ ਰਹੇ ਕਿ ਪੀ ਟੀ ਸੀ ਚੈਨਲ ਸੰਨ ੨੦੦੮ ਵਿਚ ਸ਼ੁਰੂ ਹੋਇਆ ਸੀ ਜੋ ਕਿ ਇੱਕ ਸਾਲ ਵਿਚ ਹੀ ਬਹੁਤ ਲੋਕ ਪ੍ਰਿਅ ਹੋ ਗਿਆ। ਸੰਨ ੨੦੦੯ ਵਿਚ ਇਸ ਚੈਨਲ ਨੇ ਕੌਮਾਂਤਰੀ ਪੱਧਰ &lsquoਤੇ ਆਪਣਾ ਪ੍ਰਚਾਰ ਪ੍ਰਸਾਰ ਵਧਾ ਲਿਆ। ਹੁਣ ਇਹ ਚੈਨਲ ਵੱਖ ਵੱਖ ਸਾਧਨਾ ਰਾਹੀਂ ਅਮਰੀਕਾ, ਕਨੇਡਾ, ਅਸਟਰੇਲੀਆ ਅਤੇ ਨਿਊਜ਼ੀਲੈਂਡ ਵਿਚ ਪ੍ਰਸਾਰਤ ਹੋ ਰਿਹਾ ਹੈ ਜਦ ਕਿ ਯੂਰਪ ਵਿਚ ਇਹ ਸਕਾਈ ਤੇ ਮੁਫਤ ਦਿਖਾਇਆ ਜਾਂਦਾ ਹੈ। ਇਸ ਕੰਪਨੀ &lsquoਤੇ ਮਲਕੀਅਤ &lsquoਜੀ ਨੈਕਸਟ ਪ੍ਰਾਈਵੇਟ ਲਿਮਟਿਡ&rsquo (Next Private Ltd)  ਦੀ ਹੈ ਅਤੇ ਇਸ ਦਾ ਹੈਡਕੁਅਰਟਰ ਚੰਡੀਗੜ੍ਹ ਵਿਚ ਹੈ। ਪੀ ਟੀ ਸੀ ਦੇ ਨਾਲ ਬਾਦਲ ਪਰਿਵਾਰ ਦਾ ਨਾਮ ਵੀ ਅਖੌਤੀ ਤੌਰ &lsquoਤੇ ਜੁੜਿਆ ਹੋਇਆ ਹੈਭਾਜਪਾ ਦੇ ਸਾਬਕਾ ਸਾਂਸਦ ਨਵਜੋਤ ਸਿੰਘ ਨੇ ਤਾਂ ਇਸ ਚੈਨਲ ਨੂੰ ਬਾਦਲਾਂ ਦਾ ਭੌਂਪੂ ਕਹਿ ਕੇ ਭੰਡਿਆ ਸੀ ਕਿ ਇਹ ਕੇਵਲ ਬਾਦਲਾਂ ਅਤੇ ਅਕਾਲੀ ਦਲ ਤੋਂ ਇਲਾਵਾ ਹੋਰ ਕਿਸੇ ਰਾਜਨੀਤਕ ਪਾਰਟੀ ਦਾ ਪੱਖ ਪੇਸ਼ ਨਹੀਂ ਕਰਦਾ। ਇਹ ਵਿਸ਼ਾ ਆਪਣੇ ਆਪ ਵਿਚ ਅਹਿਮ ਹੈ ਕਿ ਪੀ ਟੀ ਸੀ ਨੇ ਦਰਬਾਰ ਸਾਹਿਬ ਤੋਂ ਚਲ ਰਹੇ ਪ੍ਰਚਾਰ ਦੇ ਹੱਕ ਕਿਵੇਂ ਪ੍ਰਾਪਤ ਕੀਤੇ। ਪਰ ਸਭ ਤੋਂ ਅਹਿਮ ਮਸਲਾ ਹੈ ਕਿ ਸ਼੍ਰੋਮਣੀ ਕਮੇਟੀ ਦੇ ਵੈਬਸਾਈਟ ਤੋਂ ਪ੍ਰਸਾਰਤ ਸ੍ਰੀ ਹੁਕਮਨਾਮਾ ਸਾਹਿਬ ਨੂੰ ਸਿੱਖ ਅਦਾਰਿਆਂ ਤੋਂ ਵੰਚਤ ਕਰ ਦੇਣਾ। ਇਹ ਸਨਸਨੀ ਖੇਜ ਪ੍ਰਗਟਾਵਾ ਭਵਿੱਖ ਵਿਚ ਸਿੱਖੀ ਦੇ ਪ੍ਰਚਾਰ ਬਾਰੇ ਕੀ ਸੰਕੇਤ ਦਿੰਦਾ ਹੈ ਸਹਿਜੇ ਹੀ ਅੰਦਾਜ਼ਾ ਲਾਇਆ ਜਾ ਸਕਦਾ ਹੈ

 

 

 

ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਦਾ ਯੂ ਕੇ ਦਾ ਦੌਰਾ

 

 

 

ਹੁਣੇ ਹੁਣੇ ਜਥੇਦਾਰ ਸ੍ਰੀ ਅਕਾਲ ਤਖਤ ਗਿਆਨੀ ਹਰਪ੍ਰੀਤ ਸਿੰਘ ਜੀ ਯੂ ਕੇ ਦਾ ਪੰਜ ਰੋਜ਼ਾ ਦੌਰਾ ਮੁਕੰਮਲ ਕਰਕੇ ਵਾਪਸ ਗਏ ਹਨ। ਇਸ ਦੌਰੇ ਸਮੇਂ ਜਥੇਦਾਰ ਸਾਹਿਬ ਜੀ ਦੇ ਯੂ ਕੇ ਦੇ ਗੁਰਦੁਆਰਾ ਸਾਹਿਬਾਨ ਦੀਆਂ ਅਹਿਮ ਸਟੇਜਾਂ &lsquoਤੇ ਭਾਸ਼ਣ ਹੋਏ ਹਨ ਅਤੇ ਇਸ ਦੇ ਨਾਲ ਟੀ ਵੀ ਅਤੇ ਕਦੀ ਕਿਸੇ ਗੁਰਦੁਆਰਾ ਸਾਹਿਬ ਵਿਚ ਉਹਨਾ ਨਾਲ ਪ੍ਰਸ਼ਨੋਰੀ ਜਾਂ ਗੱਲਬਾਤ ਵੀ ਕੀਤੀ ਗਈ। ਜਥੇਦਾਰ ਸਾਹਿਬ ਦੇ ਇਸ ਦੌਰੇ ਸਬੰਧੀ ਬਾਗੀ ਧਿਰਾਂ ਦਾ ਇਹ ਵਿਚਾਰ ਸੀ ਕਿ ਇਹ ਦੌਰਾ ਸ੍ਰੀ ਅਕਾਲ ਤਖਤ ਅਤੇ ਸ਼੍ਰੋਮਣੀ ਕਮੇਟੀ &lsquoਤੇ ਜੱਫਾ ਮਾਰਨ ਵਾਲੇ ਰਾਜਨੀਤਕ ਕਿਰਦਾਰਾਂ ਪ੍ਰਤੀ ਸਿੱਖ ਸੰਗਤਾਂ ਦੇ ਸਬੰਧ ਸੁਖਾਵੇਂ ਕਰਨ ਦੇ ਮੰਤਵ ਨਾਲ ਹੋ ਰਿਹਾ ਹੈ। ਇਸ ਗੱਲ ਦਾ ਸਿੱਧਾ ਸਿੱਧਾ ਅਰਥ ਕਰਨਾ ਹੋਵੇ ਤਾਂ ਇਹ ਨਿਕਲਦਾ ਹੈ ਕਿ ਕਿਓਂਕਿ ਬਾਦਲ ਪਰਿਵਾਰ ਸ਼੍ਰੋਮਣੀ ਕਮੇਟੀ ਅਤੇ ਜਥੇਦਾਰਾਂ ਦੇ ਰੁਤਬੇ ਛਾਇਆ ਹੋਇਆ ਹੈ ਇਸ ਕਰਕੇ ਇਹਨਾ ਜਥੇਦਾਰਾਂ ਜਾਂ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮਾਂ ਦੀਆਂ ਸੇਵਾਵਾਂ ਦਾ ਮੁਖ ਮੰਤਵ ਬਾਦਲਾਂ ਦੀ ਪੰਥ &lsquoਤੇ ਪਕੜ ਅਤੇ ਜਕੜ ਨੂੰ ਬਣਾਈ ਰੱਖਣਾ ਹੈ। ਸਰਬਤ ਖਾਲਸਾ ਵਲੋਂ ਐਲਾਨੇ ਗਏ ਭਾਈ ਜਗਤਾਰ ਸਿੰਘ ਹਵਾਰਾ ਨੂੰ ਆਪਣਾ ਜਥੇਦਾਰ ਮੰਨਣ ਵਾਲਿਆਂ ਨੇ ਵੀ ਦੱਬਵੀਂ ਸੁਰ ਵਿਚ ਜਥੇਦਾਰ ਦੇ ਇਸ ਦੌਰੇ ਸਬੰਧੀ ਆਪਣੀ ਉਦਾਸੀਨਤਾ ਦਾ ਇਜ਼ਹਾਰ ਕੀਤਾ ਹੈ।

 

 

 

ਬਹੁਤ ਸਾਰੇ ਸਿੱਖਾਂ, ਜਥੇਬੰਦੀਆਂ ਅਤੇ ਗੁਰਦੁਆਰਾ ਕਮੇਟੀਆਂ ਦੇ ਸੇਵਾਦਾਰਾਂ ਦਾ ਇੱਕ ਤੌਖਲਾ ਇਹ ਵੀ ਰਿਹਾ ਹੈ ਕਿ ਜਿਹਨਾ ਲੋਕਾਂ ਨੇ ਜਥੇਦਾਰ ਸਾਹਿਬ ਦੀ ਘੇਰਾਬੰਦੀ ਕੀਤੀ ਹੋਈ ਹੈ ਅਤੇ ਜੋ ਲੋਕ ਜਥੇਦਾਰ ਸਾਹਿਬ ਦੇ ਇਸ ਦੌਰੇ ਨੂੰ ਪ੍ਰਚਾਰ ਪ੍ਰਸਾਰ ਰਹੇ ਹਨ ਉਹ ਤਾਂ ਸ੍ਰੀ ਅਕਾਲ ਤਖਤ ਸਾਹਿਬ ਦੀ ਮਰਿਯਾਦਾ ਤੋਂ ਹੀ ਬਾਗੀ ਹਨ ਜਿਸ ਸਬੰਧੀ ਜਥੇਦਾਰ ਸਾਹਿਬ ਜ਼ਿਕਰ ਤਕ ਨਹੀਂ ਕਰਦੇ ਜਦ ਕਿ ਸਿੱਖ ਸਮਾਜ ਵਿਚ ਪ੍ਰਸਪਰ ਏਕਤਾ ਅਤੇ ਸੁੱਖ ਸ਼ਾਂਤੀ ਦੀ ਬੁਨਿਆਦ ਪ੍ਰਵਾਣਿਤ ਸਿੱਖ ਰਹਿਤ ਮਰਿਯਾਦਾ ਦਾ ਅਮਲ ਹੈ। ਅੱਜ ਅਨੇਕਾਂ ਗੁਰਦੁਆਰਿਆਂ ਵਿਚ ਧੱਕੇ ਨਾਲ ਸਿੱਖ ਰਹਿਤ ਮਰਿਯਾਦਾ ਦੀ ਖਿਲਾਫ ਵਰਜੀ ਕੀਤੀ ਜਾ ਰਹੀ ਹੈ ਅਤੇ ਜਥੇਦਾਰ ਸਾਹਿਬ ਇਸ ਪ੍ਰਮੁਖ ਮੁੱਦੇ ਨੂੰ ਅਣਗੌਲਿਆਂ ਕਰ ਰਹੇ ਹਨ।

 

 

 

ਇਸ ਵਿਚ ਕੋਈ ਸ਼ੱਕ ਨਹੀਂ ਕਿ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਦੀ ਸ਼ਖਸੀਅਤ ਆਪਣੇ ਆਪ ਵਿਚ ਵਿਲੱਖਣ ਹੈ। ਉਹ ਇੱਕ ਚੰਗੇ ਵਕਤਾ ਹਨ ਅਤੇ ਸਿੱਖ ਧਰਮ ਦੀ ਸਿਧਾਂਤਕ ਅਤੇ ਇਤਹਾਸਕ ਸੂਝ ਰੱਖਦੇ ਹਨ। ਇੱਕ ਖਾਸ ਗੱਲ ਉਹਨਾ ਨੇ ਆਪਣੇ ਦੀਵਾਨਾ ਵਿਚ ਇਹ ਕਹੀ ਕਿ ਸਿੱਖ ਪ੍ਰਚਾਰਕ ਆਪਣੀ ਬੋਲੀ ਅਤੇ ਲਹਿਜੇ ਦਾ ਖਿਆਲ ਰੱਖਣ ਕਿਓਂਕਿ ਇਸ ਵੇਲੇ ਸਿੱਖ ਭਾਈਚਾਰੇ ਵਿਚ ਵੱਧ ਰਹੇ ਤਣਾਓ ਦਾ ਕਾਰਨ ਸੋਸ਼ਲ ਸਾਈਟਾਂ ਅਤੇ ਪੰਥਕ ਸਟੇਜਾਂ &lsquoਤੇ ਵਰਤੀ ਜਾ ਰਹੀ ਤਲਖ, ਗਾਲੀ ਗਲੋਚ ਵਾਲੀ ਅਤੇ ਨਿੰਦਾ ਵਾਲੀ ਬੋਲੀ ਹੈ। ਜਥੇਦਾਰ ਸਾਹਿਬ ਇਸ ਗਲੋਂ ਕੁਝ ਨਿਰਾਸ਼ ਵੀ ਹੋਏ ਹਨ ਕਿ ਕੁੱਝ ਇੱਕ ਸਿੱਖ ਉਹਨਾ ਨਾਲ ਸਲੀਕੇ ਨਾਲ ਪੇਸ਼ ਨਹੀਂ ਹੋਏ।

 

 

 

ਸੱਚੀ ਗੱਲ ਤਾਂ ਇਹ ਹੈ ਕਿ ਸਾਨੂੰ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਦੀ ਨੀਅਤ ਅਤੇ ਸ਼ਸ਼ਖਸੀਅਤ &lsquoਤੇ ਤਾਂ ਕੋਈ ਸ਼ੱਕ ਨਹੀਂ ਹੈ ਪਰ ਇਹ ਵੀ ਸੱਚ ਹੈ ਕਿ ਉਹਨਾ ਦੇ ਰੁਤਬੇ &lsquoਤੇ ਛਾਏ ਬਾਦਲਾਂ ਦੇ ਕਾਲੇ ਪ੍ਰਛਾਵੇਂ ਅਤੇ ਪੰਥਕ ਰਹਿਤ ਮਰਿਯਾਦਾ ਦੇ ਵਿਰੋਧੀਆਂ ਵਲੋਂ ਕੀਤੀ ਹੋਈ ਜਥੇਦਾਰ ਦੀ ਘੇਰਾਬੰਦੀ ਉਹਨਾ ਨੂੰ ਅਮਲੀ ਤੌਰ &lsquoਤੇ ਕੁਝ ਵੀ ਅਜੇਹਾ ਨਹੀਂ ਕਰਨ ਦੇਵੇਗੀ ਜੋ ਸਿੱਖ ਭਾਈਚਾਰੇ ਵਿਚ ਖੁਰਦੀ ਜਾ ਰਹੀ ਸਾਂਝੀਵਾਲਤਾ ਵਿਚ ਮੋੜਾ ਲਿਆ ਸਕੇ। ਸਗੋਂ ਤੌਖਲਾ ਇਹ ਹੈ ਕਿ ਅੱਜ ਜਿਹਨਾ ਸੰਪ੍ਰਦਾਈਆਂ ਦੀ ਸ੍ਰੀ ਅਕਾਲ ਤਖਤ ਸਾਹਿਬ ਦੀ ਮਰਿਯਾਦਾ ਨੂੰ ਮੰਨਣ ਅਤੇ ਪ੍ਰਚਾਰਨ ਵਾਲੀਆਂ ਧਿਰਾਂ &lsquoਤੇ ਕਰੋਪੀ ਹੈ ਉਸ ਸਬੰਧੀ ਇਹ ਜਥੇਦਾਰ ਕਿਧਰੇ ਇੱਕ ਟੂਲ ਹੀ ਨਾ ਬਣ ਜਾਣ। ਇਹ ਬੜਾ ਦੁਖਦਾਇਕ ਸੱਚ ਹੈ ਕਿ ਅੱਜ ਜਿਹੜੇ ਸਿੱਖ ਜਾਂ ਸਿੱਖ ਅਦਾਰੇ ਸਿੱਖ ਸਿਧਾਂਤ ਅਤੇ ਮਰਿਯਾਦਾ &lsquoਤੇ ਪਹਿਰਾ ਦੇ ਰਹੇ ਹਨ ਉਹਨਾ &lsquoਤੇ ਸੰਪ੍ਰਦਾਈਆਂ ਨੇ ਨਿਸ਼ਾਨੇ ਸਾਧੇ ਹੋਏ ਹਨ ਅਤੇ ਸੰਪ੍ਰਦਾਈਆਂ ਦਾ ਰਵੱਈਆ ਸਗੋਂ ਉਲਟਾ ਚੋਰ ਕੋਤਵਾਲ ਕੋ ਡਾਂਟੇ ਵਾਲਾ ਹੈ। ਸਿੱਖ ਸੰਗਤਾਂ ਇਹ ਸਭ ਦੇਖ ਰਹੀਆਂ ਹਨ ਅਤੇ ਅੰਦਰ ਹੀ ਅੰਦਰ ਇੱਕ ਵਿਰੋਧ ਪੈਦਾ ਹੋ ਰਿਹਾ ਹੈ ਅਤੇ ਇਹ ਵੀ ਸੰਭਾਵਨਾ ਬਣਦੀ ਜਾ ਰਹੀ ਹੈ ਕਿ ਭਵਿੱਖ ਵਿਚ ਪੰਜਾਬ ਅਤੇ ਪੰਜਾਬ ਤੋਂ ਬਾਹਰ ਗੁਰਦੁਆਰਿਆਂ ਦੀ ਅਜ਼ਾਦੀ ਲਈ ਹੋ ਸਕਦਾ ਹੈ ਮੁੜ ਸਿੰਘ ਸਭਾ ਵਰਗੀ ਲਹਿਰ ਜਲਵਾਗਰ ਹੋ ਜਾਵੇ।

 

 

 

ਸਧਾਰਨ ਸੂਝ ਹੀ ਸਿੱਖ ਸੰਕਟ ਦਾ ਹੱਲ

 

 

 

ਸਿੱਖ ਭਾਈਚਾਰੇ ਵਿਚ ਸਿੱਖੀ ਦੇ ਪ੍ਰਚਾਰ ਨੂੰ ਲੈ ਕੇ ਅੰਦਰ ਹੀ ਅੰਦਰ ਇੱਕ ਲਾਵਾ ਮਘਿਆ ਹੋਇਆ ਹੈ ਜਿਸ ਨੂੰ ਅਣਗੌਲਿਆ ਕਰਨਾ ਘਾਤਕ ਹੈ। ਅੱਜ ਅਗਰ ਤੁਸੀ ਉਹਨਾ ਸੋਸ਼ਲ ਸਾਈਟਾਂ &lsquoਤੇ ਚਲ ਰਹੇ ਗਰੁੱਪਾਂ ਦਾ ਅਧਿਐਨ ਕਰੋ ਜੋ ਵੱਖ ਵੱਖ ਸੰਪ੍ਰਦਾਵਾਂ, ਜਥਿਆਂ, ਮਿਸ਼ਨਰੀਆਂ, ਜਾਗਰੂਕਾਂ ਜਾਂ ਨਿਹੰਗ ਛਉਣੀਆਂ ਦੇ ਸਿੱਖਾਂ ਵਲੋਂ ਚਲ ਰਹੇ ਹਨ ਤਾਂ ਆਪ ਦੇ ਪੈਰਾਂ ਥੱਲਿਓਂ ਜ਼ਮੀਨ ਖਿਸਕ ਜਾਏਗੀ ਕਿ ਇਹ ਆਫਤ ਕਿਵੇਂ ਆ ਗਈ ਜਦ ਕਿ ਸਾਨੂੰ ਤਾਂ ਇਸ ਬਾਰੇ ਕੁਝ ਵੀ ਨਹੀਂ ਪਤਾ। ਚਾਲੂ ਵਿਰੋਧਾਂ ਦਾ ਕਾਰਨ ਗੁਰੂ ਗ੍ਰੰਥ ਸਾਹਿਬ ਬਰਾਬਰ ਦਸਮ ਗ੍ਰੰਥ ਦਾ ਪ੍ਰਕਾਸ਼, ਸਿੱਖ ਸ੍ਰੋਤਾਂ ਵਿਚ ਮਿਲਾਵਟ, ਵੱਖ ਵੱਖ ਰਹਿਤ ਮਰਿਯਾਦਾਂ, ਸਿੱਖੀ ਵਿਚ ਕਰਿਸ਼ਮੇ, ਸਿੱਖ ਇਤਹਾਸ ਅਤੇ ਗੁਰ ਇਤਹਾਸ ਨਾਲ ਸਬੰਧਥ ਸਾਖੀਆਂ ਸਬੰਧੀ ਆਪੋ ਆਪਣੇ ਪੈਂਤੜੇ ਹਨ।

 

 

 

ਇਹ ਕਿੰਨੀ ਹੈਰਾਨੀ ਦੀ ਗੱਲ ਹੈ ਕਿ ਜਦੋਂ ਸਿੱਖਾਂ ਦੇ ਘਰ ਅਤੇ ਗੁਰਦੁਆਰੇ ਕੱਚੇ ਸਨ ਅਤੇ ਜਦੋਂ ਸਿੱਖਾਂ ਕੋਲ ਅਜ ਵਰਗੇ ਪ੍ਰਚਾਰ ਅਤੇ ਪ੍ਰਸਾਰ ਦੇ ਵਸੀਹ ਵਸੀਲੇ ਪ੍ਰਾਪਤ ਨਹੀਂ ਸਨ ਪਰ ਤਾਂ ਵੀ ਸਿੱਖੀ ਦੀ ਸ਼ਮ੍ਹਾਂ ਲਟ ਲਟ ਬਲਦੀ ਸੀ ਜਦ ਕਿ ਅੱਜ ਜਦ ਕਿ ਸਿੱਖਾਂ ਦੇ ਘਰ ਅਤੇ ਗੁਰਦੁਆਰੇ ਪੱਕੇ ਹੀ ਨਹੀਂ ਸਗੋਂ ਸ਼ਾਨੋਸ਼ੌਕਤ ਵਾਲੇ ਹਨ ਅਤੇ ਨੈਟ ਦੇ ਇਸ ਯੁੱਗ ਵਿਚ ਸਾਡੇ ਕੋਲ ਸਿੱਖੀ ਦੇ ਪ੍ਰਚਾਰ ਪ੍ਰਸਾਰ ਦੇ ਵਸੀਹ ਵਸੀਲੇ ਹਨ ਪਰ ਸਿੱਖ ਸਿੱਖੀ ਨਾਲੋਂ ਵੀ ਅਤੇ ਸਿੱਖ ਸਿੱਖ ਨਾਲੋਂ ਟੁੱਟਦਾ ਜਾ ਰਿਹਾ ਹੈ । ਅੱਜ ਤਾਂ ਸਗੋਂ ਸਾਡੇ ਵਿਰੋਧ ਖੂਨੀ ਹੋ ਗਏ ਹਨ। ਅੱਜ ਸਾਡੇ  ਵਿਰੋਧ ਐਸੇ ਗਏ ਹਨ ਕਿ ਅੱਜ ਸਾਡੇ &lsquoਗੁਰਸਿੱਖ&rsquo ਸੋਸ਼ਲ ਸਾਈਟਾਂ &lsquoਤੇ ਦੂਸਰੇ ਨੂੰ ਐਸੀਆਂ ਗਾਲਾਂ ਬਕਦੇ ਹਨ ਜੋ ਕਿ ਅੱਜ ਤਕ ਕਿਸੇ ਵੀ ਗੰਵਾਰ ਜਾਂ ਜਾਂਗਲੀ ਸਮਾਜ ਨੇ ਨਹੀਂ ਬਕੀਆਂ ਪ੍ਰਮੁਖ ਰੂਪ ਵਿਚ ਇਹ ਕਤਾਰਬੰਦੀ ਸੰਪ੍ਰਦਾਈ ਅਤੇ ਗੈਰ ਸੰਪ੍ਰਦਾਈ ਸੰਸਥਾਵਾਂ ਦੀ ਹੈ। ਸੰਪ੍ਰਦਾਵਾਂ ਨਾਲ ਸੰਤ ਸਮਾਜ ਅਤੇ ਬਾਦਲਾਂ ਦੀ ਮਿਲੀ ਭੁਗਤ ਹੈ ਅਤੇ ਬਾਦਲਾਂ ਕੋਲ ਜਥੇਦਾਰਾਂ ਅਤੇ ਸ਼੍ਰੋਮਣੀ ਕਮੇਟੀ ਦੀ ਚਾਬੀ ਹੈ ਇਸ ਕਰਕੇ ਸੰਪ੍ਰਦਾਵਾਂ ਭਾਵੇਂ ਸ਼ਰੇਆਮ ਸਿੱਖ ਰਹਿਤ ਮਰਿਯਾਦਾ ਦਾ ਵਿਰੋਧ ਕਰਦੀਆਂ ਹਨ ਅਤੇ ਉਲਟਾ ਚੋਰ ਕੋਤਵਾਲ ਕੋ ਡਾਂਟੇ ਵਾਲਾ ਰਵੱਈਆ ਅਪਣਾਏ ਹੋਏ ਹਨ ਪਰ ਉਹਨਾ ਨੂੰ ਟੋਕਣ ਵਾਲਾ ਕੋਈ ਨਹੀਂ। ਆਪਸੀ ਵਿਰੋਧ ਦੀ ਇਸ ਜੰਗ ਵਿਚ ਘੱਟ ਮਿਸ਼ਨਰੀ, ਜਾਗਰੂਕ ਜਾਂ ਅਜੇਹੇ ਹੀ ਹੋਰ ਜਥੇ ਵੀ ਨਹੀਂ ਹਨ ਜੋ ਕਿ ਆਪਣੇ ਆਪ ਨੂੰ ਸ੍ਰੀ ਅਕਾਲ ਤਖਤ ਦੀ ਮਰਿਯਾਦਾ ਦੇ ਅਨੁਸਾਰੀ ਤਾਂ ਜਰੂਰ ਦੱਸਦੇ ਹਨ ਪਰ ਕਿਓਂਕਿ ਉਹਨਾ ਪੱਲੇ ਨਾਮ ਬਾਣੀ ਦੀ ਕਮਾਈ ਨਹੀਂ ਹੈ ਇਸ ਕਰਕੇ ਉਹਨਾ ਦੀ ਬੋਲੀ ਏਨੀ ਰੁੱਖੀ, ਖਰਵੀ ਅਤੇ ਗਾਲੀ ਗਲੋਚ ਵਾਲੀ ਹੈ ਕਿ ਉਹਨਾ ਦੇ ਮਰਿਯਾਦਾ ਪ੍ਰਸ਼ੋਤਮ ਜੀਵਨ &lsquoਤੇ ਵੀ ਸਵਾਲ ਚਿੰਨ੍ਹ ਲੱਗ ਜਾਂਦੇ ਹਨਅੱਜਕਲ ਜਿਆਦਾ ਜ਼ੋਰ ਸਿੱਖ ਸਿਧਾਂਤ ਨੂੰ ਨਿਖਾਰਨ ਜਾਂ ਸੱਚੇ ਨਾਮ ਦੀ ਸਾਂਝ ਪਾਉਣ ਲਈ ਨਹੀਂ ਲਾਇਆ ਜਾਂਦਾ ਸਗੋਂ ਇੱਕ ਦੂਜੇ ਨੂੰ ਨੀਵੇਂ ਦਿਖਾਉਣ ਲਈ ਲਾਇਆ ਜਾਂਦਾ ਹੈ।

 

ਕਿਸੇ ਨੇ ਕਿਹਾ ਹੈ ਕਿ ਆਪਣੇ ਧਰਮ ਅਤੇ ਧਰਮੀ ਅਮਲ ਵਿਚ ਪ੍ਰਪੱਕਤਾ ਲਈ ਸਾਨੂੰ ਕਿਸੇ ਨੂੰ ਨੀਵੇਂ ਦਿਖਾਉਣ ਦੀ ਲੋੜ ਹੀਂ ਹੈ (&ldquoIn order to have faith in your own path, you don&rsquot need to prove that someone else's path is wrong.&rdquo) ਦੂਸਰੀ ਗੱਲ ਇਹ ਹੈ ਕਿ ਸਹਿਣਸ਼ੀਲਤਾ ਦਾ ਮਤਲਬ ਇਹ ਨਹੀਂ ਕਿ ਤੁਹਾਨੂੰ ਕਿਸੇ ਵਿਸ਼ਵਾਸ, ਇਜ਼ਮ ਜਾਂ ਵਾਦ ਨਾਲ ਸਬੰਧਤ ਹੋਣ ਦੀ ਮਨਾਹੀ ਹੈ ਪਰ ਤੁਹਾਡੇ ਵਿਸ਼ਵਾਸ ਦਾ ਇਹ ਮਤਲਬ ਨਾ ਹੋਵੇ ਕਿ ਤੁਹਾਡਾ ਉਹਨਾ ਲੋਕਾਂ ਪ੍ਰਤੀ ਸਲੀਕਾ ਹੀ ਜਾਂਦਾ ਲੱਗੇ ਜੋ ਤੁਹਾਡੇ ਨਾਲ ਸਹਿਮਤ ਨਹੀਂ ਹਨ(Tolerance isn't about not having beliefs. It's about how your beliefs lead you to treat people who disagree with you.) ਅੱਜ ਸਾਡੇ ਕੋਲ ਰੋਜ਼ਾਨਾ ਜੋ ਜਾਣਕਾਰੀ ਆਉਂਦੀ ਹੈ ਉਸ ਵਿਚ ਉਲਾਰ ਹੋ ਕੇ ਅਸੀਂ ਸਧਾਰਨ ਸੂਝ ਜਾ ਵਿਵੇਕ ਗਵਾ ਚੁੱਕੇ ਹਾਂ(Everybody we get so much information all day long that we lose our common sense) ਸਾਡੇ ਲਈ ਇਹ ਜਾਨਣਾ ਜ਼ਰੂਰੀ ਹੈ ਕਿ (ਗੁਰਮਤ ਵਿਸ਼ੇ ਤੋਂ ਬਾਹਰੀ) ਦਿਮਾਗੀ ਵਰਜਿਸ਼ ਸਿੱਖੀ ਦੀ ਜਾਣਕਾਰੀ ਨਹੀਂ ਹੈ ਜਾਣਕਾਰੀ ਹੋਵੇ ਵੀ ਤਾਂ ਉਹ ਗਿਆਨ ਨਹੀਂ ਹੁੰਦੀ ਅਤੇ ਗਿਆਨ ਆਪਣੇ ਆਪ ਵਿਚ ਵਿਵੇਕ ਨਹੀਂ ਹੁੰਦਾ   (Data isn't information information isn't knowledge knowledge isn't wisdom.) ਅਜ ਅਸੀਂ ਜੇਕਰ ਸਿੱਖੀ ਨੂੰ ਬਚਾਉਣਾ ਹੈ ਤਾਂ ਬੌਧਿਕ ਚਤੁਰਾਈਆਂ ਛੱਡ ਕੇ ਨਾਮ ਬਾਣੀ ਦੀ ਕਮਾਈ ਕਰੀਏ ਅਤੇ ਇੱਕ ਦੂਸਰੇ ਲਈ ਬਾਹਾਂ ਫੈਲਾ ਲਈਏ। ਯਥਾ ਗੁਰਵਾਕ ਹੈ-

 

ਹਰਿ ਕੀਆ ਕਥਾ ਕਹਾਣੀਆ ਗੁਰਿ ਮੀਤਿ ਸੁਣਾਈਆ ਬਲਿਹਾਰੀ ਗੁਰ ਆਪਣੇ ਗੁਰ ਕਉ ਬਲਿ ਜਾਈਆ ੧॥

 

ਆਇ ਮਿਲੁ ਗੁਰਸਿਖ ਆਇ ਮਿਲੁ ਤੂ ਮੇਰੇ ਗੁਰੂ ਕੇ ਪਿਆਰੇ  

 

 

 ਲੇਖਕ: ਕੁਲਵੰਤ ਸਿੰਘ &lsquoਢੇਸੀ&rsquo