image caption:

ਸਾਬਕਾ ਕ੍ਰਿਕਟਰ ਅਜ਼ਹਰੂਦੀਨ ਖ਼ਿਲਾਫ਼ ਐਫ.ਆਈ.ਆਰ ਦਰਜ

 ਸਾਬਕਾ ਕ੍ਰਿਕਟਰ ਮੁਹੰਮਦ ਅਜ਼ਹਰੂਦੀਨ ਸਣੇ ਤਿੰਨ ਲੋਕਾਂ &lsquoਤੇ ਇਕ ਟਰੈਵਲ ਏਜੰਟ ਮੁਹੰਮਦ ਸ਼ਾਦਾਬ ਨੂੰ 20 ਲੱਖ ਰੁਪਏ ਦੀ ਠੱਗੀ ਮਾਰਨ ਦਾ ਦੋਸ਼ ਲਗਾਇਆ ਗਿਆ ਹੈ।ਇਸ ਮਾਮਲੇ ਦੇ ਕਾਰਨ ਔਰੰਗਾਬਾਦ ਵਿੱਚ ਇੱਕ ਐਫ.ਆਈ.ਆਰ ਦਰਜ ਕੀਤੀ ਗਈ ਹੈ। ਬੁੱਧਵਾਰ ਨੂੰ ਪੁਲਿਸ ਨੇ ਕਿਹਾ ਕਿ ਮਾਮਲੇ ਦੀ ਜਾਂਚ ਚੱਲ ਰਹੀ ਹੈ।

ਇਹ ਮਾਮਲਾ &lsquoਦਾਨਿਸ਼ ਟੂਰ ਐਂਡ ਟਰੈਵਲਜ਼&rsquo ਦੇ ਮਾਲਕ ਮੁਹੰਮਦ ਸ਼ਾਦਾਬ ਦੀ ਸ਼ਿਕਾਇਤ &lsquoਤੇ ਦਰਜ ਕੀਤਾ ਗਿਆ ਹੈ। ਸ਼ਿਕਾਇਤ ਦੇ ਅਨੁਸਾਰ 9 ਨਵੰਬਰ ਤੋਂ 12 ਨਵੰਬਰ 2019 ਦੇ ਵਿਚਕਾਰ ਅਵਿਕਲ ਨੇ ਆਪਣੇ ਲਈ &lsquoਤੇ ਅਜ਼ਹਰੂਦੀਨ ਲਈ ਕਈ ਵਿਦੇਸ਼ੀ ਸ਼ਹਿਰਾਂ ਦੇ ਟਿਕਟ ਬੁੱਕ ਕੀਤੇ ਅਤੇ ਰੱਦ ਕਰਵਾਏ ਸਨ। ਸ਼ਾਦਾਬ ਜੈੱਟ ਏਅਰਵੇਜ਼ ਦੇ ਸਾਬਕਾ ਕਾਰਜਕਾਰੀ ਵੀ ਰਹਿ ਚੁੱਕੇ ਹਨ।

ਇਸ ਮਾਮਲੇ ਦੀ ਜਾਂਚ ਕਰ ਰਹੇ ਪੁਲਿਸ ਅਧਿਕਾਰੀ ਏ ਡੀ ਨਾਗਰੇ ਨੇ ਦੱਸਿਆ ਕਿ ਮਿਲੀ ਜਾਣਕਾਰੀ ਅਨੁਸਾਰ ਮੁਜੀਬ ਖਾਨ ਦੇ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ ਜੋ ਔਰੰਗਾਬਾਦ ਦਾ ਰਹਿਣ ਵਾਲਾ ਹੈ। ਇਸ ਤੋਂ ਇਲਾਵਾ ਸੁਧੀਸ਼ ਅਵਿਕਲ ਜੋ ਕੇਰਲਾ ਦੇ ਰਹਿਣ ਵਾਲੇ ਹਨ ਅਤੇ ਮੁਹੰਮਦ ਅਜ਼ਹਰੂਦੀਨ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ।  ਫਿਲਹਾਲ ਪੁਲਿਸ ਵਲੋਂ ਕਿਸੇ ਨੂੰ ਵੀ ਗ੍ਰਿਫਤਾਰ ਨਹੀਂ ਕੀਤਾ ਗਿਆ ਹੈ।

ਮਿਲੀ ਜਾਣਕਾਰੀ ਦੇ ਅਨੁਸਾਰ ਅਜ਼ਹਰੂਦੀਨ ਦੇ ਨਿੱਜੀ ਸੱਕਤਰ ਮੁਜੀਬ ਖਾਨ ਨੇ ਅਵਿੱਕਲ ਦੇ ਵਲੋਂ ਸ਼ਾਦਾਬ ਨੂੰ ਬਾਅਦ ਵਿੱਚ ਟਿਕਟ ਦੇ ਪੈਸੇ ਦੇਣ ਲਈ ਕਿਹਾ ਸੀ। ਪਰ ਉਨ੍ਹਾਂ ਨੂੰ ਅਜੇ ਤੱਕ ਟਿਕਟ ਦੇ ਪੈਸੇ ਨਹੀਂ ਮਿਲੇ ਹਨ। ਜਿਸ ਦੇ ਕਾਰਨ ਸ਼ਾਦਾਬ ਵਲੋਂ ਇਹ ਐਫ.ਆਈ.ਆਰ ਦਰਜ ਕਾਰਵਾਈ ਗਈ ਹੈ।