image caption:

ਸ਼ਹਿਨਾਜ਼ ਤੋਂ ਬਾਅਦ ਹੁਣ ਆਸਿਮ ਨੂੰ ਮਿਲੇਗਾ ਬਾਲੀਵੁਡ ਦਾ ਵੱਡਾ ਪ੍ਰੋਜੈਕਟ !

 ਬਿੱਗ ਬੌਸ ਕੰਟੈਸਟੈਟ ਆਸਿਮ ਰਿਆਜ ਨੂੰ ਰਿਐਲਿਟੀ ਸ਼ੋਅ ਵਿੱਚ ਬਹੁਤ ਵੱਡਾ ਬ੍ਰੇਕ ਮਿਲਣ ਵਾਲਾ ਹੈ। ਬਿੱਗ ਬੌਸ ਫੈਨਕਲੱਬ ਉੱਤੇ ਰਿਪੋਰਟਸ ਹਨ ਕਿ ਆਸਿਮ ਰਿਆਜ ਬਿੱਗ ਬੌਸ ਹਾਊਸ ਵਿੱਚ ਇੱਕ ਬਾਲੀਵੁਡ ਫਿਲਮ ਸਾਇਨ ਕਰ ਸਕਦੇ ਹਨ। ਇਸ ਤੋਂ ਪਹਿਲਾਂ ਬਿੱਗ ਬੌਸ ਵਿੱਚ ਆਕੇ ਮਹੇਸ਼ ਭੱਟ ਨੇ ਸਨੀ ਲਿਓਨੀ ਨੂੰ ਆਪਣੀ ਫਿਲਮ ਲਈ ਸਾਇਨ ਕੀਤੀ ਸੀ।

ਰਿਪੋਰਟਸ ਹਨ ਕਿ ਆਸਿਮ ਬਿੱਗ ਬੌਸ ਵਿੱਚ ਇੱਕ ਬਾਲੀਵੁਡ ਫਿਲਮ ਸਾਇਨ ਕਰਨ ਵਾਲੇ ਹਨ। ਹਾਲਾਂਕਿ ਇਸ ਖਬਰ ਵਿੱਚ ਕਿੰਨੀ ਸੱਚਾਈ ਹੈ ਇਹ ਤਾਂ ਆਉਣ ਵਾਲੇ ਦਿਨਾਂ ਵਿੱਚ ਪਤਾ ਲੱਗ ਹੀ ਜਾਵੇਗਾ ਪਰ ਜੇਕਰ ਅਜਿਹਾ ਹੁੰਦਾ ਹੈ ਤਾਂ ਆਸਿਮ ਰਿਆਜ ਲਈ ਵੱਡੀ ਖੁਸ਼ਖਬਰੀ ਹੋਵੇਗੀ। ਨਾਲ ਹੀ ਆਸਿਮ ਦੇ ਫੈਨਜ਼ ਲਈ ਇਹ ਖਬਰ ਕਿਸੇ ਟਰੀਟ ਤੋਂ ਘੱਟ ਨਹੀਂ ਹੋਵੇਗੀ। ਆਸਿਮ ਬਿੱਗ ਬੌਸ ਵਿੱਚ ਆਉਣ ਤੋਂ ਬਾਅਦ ਹੀ ਲਾਇਮਲਾਇਟ ਵਿੱਚ ਬਣੇ ਹੋਏ ਹਨ।

ਆਸਿਮ ਬਿੱਗ ਬੌਸ ਦੇ ਟ੍ਰੈਂਡਿੰਗ ਸੈਲੇਬਸ ਵਿੱਚੋਂ ਇੱਕ ਹਨ। ਸ਼ੁਰੂਆਤ ਵਿੱਚ ਆਸਿਮ ਦਾ ਗੇਮ ਕਮਜੋਰ ਸੀ,  ਉਨ੍ਹਾਂ ਵਿੱਚ ਕਾਂਫੀਡੈਂਸ ਵੀ ਘੱਟ ਸੀ ਪਰ ਜਿਵੇਂ &ndash ਜਿਵੇਂ ਸ਼ੋਅ ਅੱਗੇ ਵੱਧਦਾ ਗਿਆ ਆਸਿਮ ਨੇ ਆਪਣੀ ਗੇਮ ਮਜਬੂਤ ਕੀਤੀ। ਬਿੱਗ ਬੌਸ ਵਿੱਚ ਉਨ੍ਹਾਂ ਦੀ ਗੇਮ &lsquoਚ ਵੱਡਾ ਬਦਲਾਅ ਉਦੋਂ ਦੇਖਣ ਨੂੰ ਮਿਲਿਆ ਜਦੋਂ ਉਹ ਸ਼ੋਅ ਵਿੱਚ ਸਿੱਧਾਰਥ ਸ਼ੁਕਲਾ ਦੇ ਖਿਲਾਫ ਗਏ। ਆਸਿਮ ਨੇ ਆਪਣੇ ਆਪ ਨੂੰ ਸਾਬਤ ਕੀਤਾ ਹੈ।

ਆਸਿਮ ਨੂੰ ਲੋਕਾਂ ਦਾ ਜ਼ਬਰਦਸਤ ਸਪੋਰਟ ਹੈ, ਇਸ ਵਜ੍ਹਾ ਕਰਕੇ ਉਨ੍ਹਾਂ ਦੇ ਬਿੱਗ ਬੌਸ ਜਿੱਤਣ ਦੇ ਚਾਂਸ ਦੱਸੇ ਜਾ ਰਹੇ ਹਨ। ਆਸਿਮ ਰਿਆਜ ਨੂੰ ਸ਼ੋਅ ਵਿੱਚ ਆਉਣ ਤੋਂ ਪਹਿਲਾਂ ਕੋਈ ਨਹੀਂ ਜਾਣਦਾ ਸੀ। ਪੇਸ਼ੇ ਤੋਂ ਉਹ ਮਾਡਲ ਹਨ। ਆਸਿਮ ਜੰਮੂ &ndash ਕਸ਼ਮੀਰ ਤੋਂ ਹਨ। ਆਸਿਮ ਨੇ ਕਈ ਇੰਟਰਨੈਸ਼ਨਲ ਮਾਡਲਿੰਗ ਪ੍ਰੋਜੈਕਟਸ ਕੀਤੇ ਹਨ। ਆਸਿਮ ਕਈ ਐਡਸ ਅਤੇ ਫਿਲਮਾਂ ਵਿੱਚ ਛੋਟੇ ਰੋਲਸ ਕਰ ਚੁੱਕੇ ਹਨ।

ਆਸਿਮ ਫਿਟਨੈੱਸ ਫਰੀਕ ਹਨ। ਉਨ੍ਹਾਂ ਦੀ ਫਿਜੀਕ ਦੀ ਸਲਮਾਨ ਖਾਨ ਵੀ ਤਾਰੀਫ ਕਰਦੇ ਹਨ। ਆਸਿਮ ਦੇ ਲੁਕਸ ਅਤੇ ਪਰਸਨੈਲਿਟੀ ਦੀਆਂ ਲੜਕੀਆਂ ਦੀਵਾਨੀਆਂ ਹਨ। ਜਾਣਕਾਰੀ ਮੁਤਾਬਿਕ ਤੁਹਾਨੂੰ ਦਸ ਦੇਈਏ ਕਿ ਆਸਿਮ ਤੇ ਹਿਮਾਂਸ਼ੀ ਦੋਨੋਂ ਹੀ ਇੱਕ ਦੂਜੇ ਨੂੰ ਕਾਫੀ ਪਸੰਦ ਕਰਦੇ ਹਨ। ਹਿਮਾਂਸ਼ੀ ਲਗਾਤਾਰ ਟਵੀਰ ਕਰ ਆਪਣੀਆਂ ਫਿਲਿੰਗਸ ਜਗ ਜਾਹਿਰ ਕਰਦੀ ਰਹਿੰਦੀ ਹੈ ਜਾਂ ਕਹਿ ਲਈਏ ਕਿ ਉਹ ਆਸਿਮ ਨੂੰ ਸੁਪੋਰਟ ਕਰਦੀ ਦਿਖ ਰਹੀ ਹੈ।