image caption:

ਏਸ਼ੀਆ ਕੱਪ ਦੀ ਮੇਜ਼ਬਾਨੀ ਬੇਸ਼ੱਕ ਪਾਕਿਸਤਾਨ ਕਰੇ, ਪਰ ਭਾਰਤ ਨਹੀਂ ਖੇਡੇਗਾ: BCCI

ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਵੱਲੋਂ ਇਹ ਸਪੱਸ਼ਟ ਕਰ ਦਿੱਤਾ ਗਿਆ ਹੈ ਕਿ ਉਸ ਨੂੰ ਏਸ਼ੀਆ ਕੱਪ ਦੀ ਮੇਜ਼ਬਾਨੀ ਕਰਨ ਲਈ ਪਾਕਿਸਤਾਨ ਕ੍ਰਿਕਟ ਬੋਰਡ (PCB) ਨਾਲ ਕੋਈ ਇਤਰਾਜ਼ ਨਹੀਂ ਹੈ, ਪਰ ਉਹ ਟੂਰਨਾਮੈਂਟ ਲਈ ਪਾਕਿਸਤਾਨ ਨਹੀਂ ਜਾਵੇਗਾ । ਇਸ ਤੋਂ ਅੱਗੇ BCCI ਨੇ ਕਿਹਾ ਹੈ ਕਿ ਏਸ਼ੀਆ ਕੱਪ ਪੱਧਰ ਨਿਰਪੱਖ ਹੋਣਾ ਚਾਹੀਦਾ ਹੈ, ਕਿਉਂਕਿ ਇਸ ਸਮੇਂ ਉਸ ਲਈ ਪਾਕਿਸਤਾਨ ਜਾਣਾ ਕੋਈ ਵਿਕਲਪ ਨਹੀਂ ਹੈ । ਜ਼ਿਕਰਯੋਗ ਹੈ ਕਿ ਏਸ਼ੀਆ ਕੱਪ ਇਸ ਸਾਲ ਖੇਡਿਆ ਜਾਣਾ ਹੈ, ਜੋ ਇਸ ਸਾਲ ਆਸਟ੍ਰੇਲੀਆ ਵਿੱਚ ਹੋਣ ਵਾਲੇ ਟੀ-20 ਵਿਸ਼ਵ ਕੱਪ ਦੀਆਂ ਤਿਆਰੀਆਂ ਲਈ ਅਹਿਮ ਮੰਨਿਆ ਜਾਂਦਾ ਹੈ ।

ਇਸ ਸਬੰਧੀ BCCI ਦੇ ਇੱਕ ਸੀਨੀਅਰ ਅਧਿਕਾਰੀ ਨੇ ਕਿਹਾ ਹੈ ਕਿ ਮੇਜ਼ਬਾਨੀ ਦਾ ਕੋਈ ਮੁੱਦਾ ਨਹੀਂ ਹੈ ਅਤੇ ਇਹ ਇੱਕ ਨਿਰਪੱਖ ਸਥਾਨ &lsquoਤੇ ਖੇਡਣਾ ਸਿਰਫ ਇੱਕ ਮਾਮਲਾ ਹੈ ਕਿਉਂਕਿ ਭਾਰਤੀ ਟੀਮ ਪਾਕਿਸਤਾਨ ਦਾ ਦੌਰਾ ਨਹੀਂ ਕਰੇਗੀ । ਇਸ ਤੋਂ ਅੱਗੇ ਅਧਿਕਾਰੀ ਨੇ ਕਿਹਾ ਕਿ ਸਵਾਲ ਇਹ ਨਹੀਂ ਕਿ ਏਸ਼ੀਆ ਕੱਪ ਨੂੰ ਪੀਸੀਬੀ ਹੋਸਟ ਕਰ ਰਿਹਾ ਹੈ ।

ਦੱਸ ਦੇਈਏ ਕਿ ਏਸ਼ੀਆ ਕੱਪ ਦਾ ਆਯੋਜਨ 2018 ਵਿੱਚ ਭਾਰਤ ਵਿੱਚ ਹੋਣਾ ਸੀ, ਪਰ ਪਾਕਿਸਤਾਨੀ ਖਿਡਾਰੀਆਂ ਨੂੰ ਵੀਜ਼ਾ ਦੀ ਸਮੱਸਿਆ ਸੀ ਤੇ ਇਹੀ ਕਾਰਨ ਹੈ ਕਿ ਏਸ਼ੀਆ ਕੱਪ ਸੰਯੁਕਤ ਅਰਬ ਅਮੀਰਾਤ ਵਿੱਚ ਹੋਇਆ ਸੀ ਤੇ BCCI ਵੱਲੋਂ ਇਸਦੀ ਮੇਜ਼ਬਾਨੀ ਕੀਤੀ ਗਈ ਸੀ ।

ਜ਼ਿਕਰਯੋਗ ਹੈ ਕਿ ਸ਼੍ਰੀਲੰਕਾ ਕ੍ਰਿਕਟ ਟੀਮ ਦੀ ਬੱਸ &lsquoਤੇ ਅੱਤਵਾਦੀਆਂ ਵੱਲੋਂ ਸਾਲ 2009 ਵਿੱਚ ਹਮਲਾ ਕਰਨ ਤੋਂ ਬਾਅਦ ਪਾਕਿਸਤਾਨ ਵਿੱਚ ਕੋਈ ਅੰਤਰਰਾਸ਼ਟਰੀ ਕ੍ਰਿਕਟ ਨਹੀਂ ਹੋਇਆ ਸੀ, ਪਰ ਸ਼੍ਰੀਲੰਕਾ ਹਾਲ ਹੀ ਵਿੱਚ ਪਾਕਿਸਤਾਨ ਦਾ ਦੌਰਾ ਕਰ ਚੁੱਕਿਆ ਹੈ ਤੇ ਇਸ ਸਮੇਂ ਬੰਗਲਾਦੇਸ਼ ਵੀ ਦੌਰੇ &lsquoਤੇ ਹੈ ।