image caption:

ਅਦਾਕਾਰ ਰਿਸ਼ੀ ਕਪੂਰ ਹੋਏ ਹਸਪਤਾਲ ’ਚ ਭਰਤੀ

 ਬਾਲੀਵੁਡ ਇੰਡਸਟਰੀ ਦੇ ਮਸ਼ਹੂਰ ਅਦਾਕਾਰ ਰਿਸ਼ੀ ਕਪੂਰ ਨੂੰ ਐਤਵਾਰ ਅਚਾਨਕ ਸਿਹਤ ਖਰਾਬ ਹੋਣ ਕਾਰਨ ਦਿੱਲੀ ਦੇ ਇੱਕ ਹਸਪਤਾਲ &lsquoਚ ਦਾਖਲ ਕਰਵਾਇਆ ਗਿਆ ਸੀ। ਰਿਪੋਰਟ ਦੇ ਅਨੁਸਾਰ ਰਿਸ਼ੀ ਕਪੂਰ ਨੂੰ ਇਨਫੈਕਸ਼ਨ ਕਾਰਨ ਦਾਖਲ ਕਰਵਾਇਆ ਗਿਆ ਹੈ। ਰਿਸ਼ੀ ਕਪੂਰ ਦੇ ਨਾਲ ਨੀਤੂ ਸਿੰਘ, ਰਣਬੀਰ ਕਪੂਰ ਅਤੇ ਆਲੀਆ ਭੱਟ ਵੀ ਹਨ।ਇਕ ਨਿੱਜੀ ਚੈੱਨਲ ਦੌਰਾਨ ਰਿਸ਼ੀ ਕਪੂਰ ਨੇ ਉਨ੍ਹਾਂ ਨਾਲ ਗੱਲ ਕਰਦਿਆਂ ਕਿਹਾ, &ldquoਮੈਨੂੰ ਇੱਕ ਇਨਫੈਕਸ਼ਨ ਹੋਇਆ ਹੈ ਜਿਸ ਦਾ ਇਲਾਜ ਕੀਤਾ ਜਾ ਰਿਹਾ ਹੈ।

ਕੋਈ ਸਮੱਸਿਆ ਨਹੀਂ ਹੈ, ਮੇਰੇ ਖਿਆਲ ਚ ਇਹ ਸ਼ਾਇਦ ਪ੍ਰਦੂਸ਼ਣ ਕਾਰਨ ਹੋਇਆ ਹੈ।ਖਬਰਾਂ ਅਨੁਸਾਰ ਰਿਸ਼ੀ ਕਪੂਰ ਦੀ ਹਾਲਤ ਹੁਣ ਪਹਿਲਾਂ ਨਾਲੋਂ ਬਿਹਤਰ ਹੈ। ਰਿਸ਼ੀ ਕਪੂਰ ਦੀ ਪੇਸ਼ੇਵਰ ਜ਼ਿੰਦਗੀ ਬਾਰੇ ਗੱਲ ਕਰਦਿਆਂ ਉਨ੍ਹਾਂ ਨੇ ਹਾਲ ਹੀ ਚ ਆਪਣੀ ਆਉਣ ਵਾਲੀ ਫਿਲਮ ਦਾ ਐਲਾਨ ਕੀਤਾ ਹੈ। ਹੁਣ ਉਹ ਹਾਲੀਵੁੱਡ ਫਿਲਮ ਦਿ ਇੰਟਰਨ ਦੇ ਹਿੰਦੀ ਰੀਮੇਕ ਚ ਦੀਪਿਕਾ ਪਾਦੂਕੋਣ ਦੇ ਨਾਲ ਨਜ਼ਰ ਆਉਣਗੇ।ਇਹ ਫਿਲਮ ਸਾਲ 2015 &lsquoਚ ਬਣੀ ਹਾਲੀਵੁਡ ਕਾਮੇਡੀ ਫਿਲਮ &lsquoਦ ਇੰਟਰਨ&rsquo ਦਾ ਭਾਰਤੀ ਅਨੁਵਾਦ ਹੋਵੇਗਾ।

ਜਾਣਕਾਰੀ ਮੁਤਾਬਿਕ ਤੁਹਾਨੂੰ ਦੱਸ ਦਈਏ ਕਿ ਰਿਸ਼ੀ ਕਪੂਰ ਪਿਛਲੇ ਸਾਲ ਕੈਂਸਰ ਦਾ ਇਲਾਜ ਕਰਵਾ ਕੇ ਨਿਊਯਾਰਕ ਤੋਂ ਤਕਰੀਬਨ 11 ਮਹੀਨਿਆਂ ਬਾਅਦ ਭਾਰਤ ਪੁੱਜੇ ਸਨ। ਇਸ ਤੋਂ ਇਲਾਵਾ ਤੁਹਾਨੂੰ ਦੱਸ ਦਈਏ ਕਿ ਇਨ੍ਹੀਂ ਦਿਨੀਂ ਆਲੀਆ ਅਤੇ ਰਣਬੀਰ ਦੇ ਵਿੱਚ ਤਾਂ ਨਜਦੀਕੀਆਂ ਵਧੀਆਂ ਹੀ ਹਨ ਪਰ ਦੋਨਾਂ ਦੇ ਪਰਿਵਾਰਾਂ ਵਿੱਚ ਵੀ ਨਜ਼ਦੀਕੀਆਂ ਵੱਧ ਚੁਕੀਆਂ ਹਨ। ਦੋਨਾਂ ਦੇ ਪਰਿਵਾਰ ਵਾਲੇ ਕਈ ਵਾਰ ਇੱਕਠੇ ਨਜ਼ਰ ਆ ਚੁੱਕੇ ਹਨ।ਸੋਸ਼ਲ ਮੀਡੀਆ ਉੱਤੇ ਵੀ ਦੋਨੋ ਪਰਿਵਾਰ ਆਪਸ ਵਿੱਚ ਜੁੜੇ ਹੋਏ ਹਨ।

ਹਾਲ ਹੀ ਵਿੱਚ ਰਣਬੀਰ ਕਪੂਰ ਦੇ ਪਿਤਾ ਰਿਸ਼ੀ ਕਪੂਰ ਨੇ ਇੱਕ ਇੰਟਰਵਿਯੂ ਵਿੱਚ ਰਣਬੀਰ ਦੇ ਵਿਆਹ ਨੂੰ ਲੈ ਕੇ ਗੱਲ ਕੀਤੀ ਅਤੇ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਕੁਝ ਕਹਿਣ ਦੀ ਜ਼ਰੂਰਤ ਨਹੀਂ ਹੈ। ਰਣਬੀਰ ਲਈ ਇਹ ਵਿਆਹ ਕਰਨ ਦਾ ਕਾਫ਼ੀ ਚੰਗਾ ਸਮਾਂ ਹੈ। ਉਨ੍ਹਾਂ ਨੇ ਕਿਹਾ ਕਿ ਉਹ 27 ਸਾਲ ਦੀ ਉਮਰ ਵਿੱਚ ਸੈਟਲ ਹੋ ਗਏ ਸਨ ਅਤੇ ਉਨ੍ਹਾਂ ਦਾ ਬੇਟਾ ਰਣਬੀਰ ਹੁਣ 37 ਸਾਲ ਦਾ ਹੋ ਚੁੱਕਿਆ ਹੈ। ਇਸ ਵਜ੍ਹਾ ਤੋਂ ਉਸਨੂੰ ਵਿਆਹ ਬਾਰੇ ਸੋਚਣਾ ਚਾਹੀਦਾ ਹੈ।