image caption:

ਦਸੰਬਰ ਮਹੀਨੇ ‘ਚ ਵਿਆਹ ਕਰਵਾਉਣ ਜਾ ਰਹੇ ਹਨ ਰਣਬੀਰ ਤੇ ਆਲੀਆ

ਕਾਫੀ ਸਮੇਂ ਤੋਂ ਰਿਲੇਸ਼ਨਸ਼ਿਪ ਨੂੰ ਲੈ ਕੇ ਚਰਚਾ ਵਿੱਚ ਰਹਿਣ ਵਾਲਾ ਬੀਟਾਊਨ ਕਪਲ ਆਲੀਆ ਭੱਟ ਅਤੇ ਰਣਬੀਰ ਕਪੂਰ ਇਨ੍ਹੀਂ ਦਿਨੀਂ ਫ਼ਿਲਮ &lsquoਬ੍ਰਹਮ&ndashਅਸਤਰ&rsquo ਨੂੰ ਲੈ ਕੇ ਚਰਚਾ ਦਾ ਵਿਸ਼ਾ ਬਣੇ ਹੋਏ ਹਨ।ਫ਼ਿਲਮ 4 ਦਿਸੰਬਰ,2020 ਨੂੰ ਸਿਨੇਮਾ ਘਰਾਂ ਦੇ ਵਿੱਚ ਰਿਲੀਜ਼ ਹੋਵੇਗੀ | ਫ਼ਿਲਮ &rdquoਬ੍ਰਹਮਸਤ੍ਰ&rdquo ਵਿੱਚ &rdquoਰਣਬੀਰ ਕਪੂਰ&rdquo,&rdquoਆਲੀਆ ਭੱਟ&rdquo ਅਤੇ &rdquoਅਮਿਤਾਭ ਬੱਚਨ&rdquo ਮੁੱਖ ਕਿਰਦਾਰਾਂ ਵਿੱਚ ਨਜ਼ਰ ਆਉਣਗੇ |ਹੁਣ ਅਜਿਹੀਆਂ ਕੁਝ ਰਿਪੋਰਟਾਂ ਆ ਰਹੀਆਂ ਹਨ ਕਿ ਰਣਬੀਰ ਕਪੂਰ ਤੇ ਆਲੀਆ ਭੱਟ ਇਸੇ ਵਰ੍ਹੇ ਵਿਆਹ ਦੇ ਬੰਧਨ &rsquoਚ ਬੱਝ ਸਕਦੇ ਹਨ।

ਰਿਪੋਰਟਾਂ &rsquoਚ ਤਾਂ ਇੱਥੋਂ ਤੱਕ ਵੀ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਜੋੜੀ ਇਸੇ ਵਰ੍ਹੇ ਦਸੰਬਰ ਮਹੀਨੇ ਵਿਆਹ ਰਚਾ ਸਕਦੀ ਹੈ।ਇਸ ਤੋਂ ਪਹਿਲਾਂ ਵੀ ਇਨ੍ਹਾਂ ਦੋਵਾਂ ਦੇ ਵਿਆਹ ਦੀਆਂ ਖ਼ਬਰਾਂ ਆਈਆਂ ਸਨ ਪਰ ਹੁਣ ਅਜਿਹੀਆਂ ਖ਼ਬਰਾਂ ਰਣਬੀਰ ਕਪੂਰ ਦੇ ਪਿਤਾ ਰਿਸ਼ੀ ਕਪੂਰ ਕਾਰਨ ਆ ਰਹੀਆਂ ਹਨ।ਇਸ ਤੋਂ ਇਲਾਵਾ ਤੁਹਾਨੂੰ ਦੱਸ ਦਈਏ ਕਿ ਇਨ੍ਹੀਂ ਦਿਨੀਂ ਆਲੀਆ ਅਤੇ ਰਣਬੀਰ ਦੇ ਵਿੱਚ ਤਾਂ ਨਜਦੀਕੀਆਂ ਵਧੀਆਂ ਹੀ ਹਨ ਪਰ ਦੋਨਾਂ ਦੇ ਪਰਿਵਾਰਾਂ ਵਿੱਚ ਵੀ ਨਜ਼ਦੀਕੀਆਂ ਵੱਧ ਚੁਕੀਆਂ ਹਨ।

ਦੋਨਾਂ ਦੇ ਪਰਿਵਾਰ ਵਾਲੇ ਕਈ ਵਾਰ ਇੱਕਠੇ ਨਜ਼ਰ ਆ ਚੁੱਕੇ ਹਨ।ਸੋਸ਼ਲ ਮੀਡੀਆ ਉੱਤੇ ਵੀ ਦੋਨੋ ਪਰਿਵਾਰ ਆਪਸ ਵਿੱਚ ਜੁੜੇ ਹੋਏ ਹਨ। ਹਾਲ ਹੀ ਵਿੱਚ ਰਣਬੀਰ ਕਪੂਰ ਦੇ ਪਿਤਾ ਰਿਸ਼ੀ ਕਪੂਰ ਨੇ ਇੱਕ ਇੰਟਰਵਿਯੂ ਵਿੱਚ ਰਣਬੀਰ ਦੇ ਵਿਆਹ ਨੂੰ ਲੈ ਕੇ ਗੱਲ ਕੀਤੀ ਅਤੇ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਕੁਝ ਕਹਿਣ ਦੀ ਜ਼ਰੂਰਤ ਨਹੀਂ ਹੈ। ਰਣਬੀਰ ਲਈ ਇਹ ਵਿਆਹ ਕਰਨ ਦਾ ਕਾਫ਼ੀ ਚੰਗਾ ਸਮਾਂ ਹੈ। ਉਨ੍ਹਾਂ ਨੇ ਕਿਹਾ ਕਿ ਉਹ 27 ਸਾਲ ਦੀ ਉਮਰ ਵਿੱਚ ਸੈਟਲ ਹੋ ਗਏ ਸਨ ਅਤੇ ਉਨ੍ਹਾਂ ਦਾ ਬੇਟਾ ਰਣਬੀਰ ਹੁਣ 37 ਸਾਲ ਦਾ ਹੋ ਚੁੱਕਿਆ ਹੈ।

ਇਸ ਵਜ੍ਹਾ ਤੋਂ ਉਸਨੂੰ ਵਿਆਹ ਬਾਰੇ ਸੋਚਣਾ ਚਾਹੀਦਾ ਹੈ।ਇਸੇ ਲਈ ਹੁਣ ਰਿਸ਼ੀ ਕਪੂਰ ਚਾਹੁੰਦੇ ਹਨ ਕਿ ਉਹ ਆਪਣੇ ਜਿਊਂਦੇ&ndashਜੀਅ ਰਣਬੀਰ ਕਪੂਰ ਦਾ ਵਿਆਹ ਕਰ ਦੇਣਾ ਚਾਹੁੰਦੇ ਹਨ।ਰਿਸ਼ੀ ਕਪੂਰ ਕੁਝ ਸਮਾਂ ਪਹਿਲਾਂ ਹੀ ਨਿਊ ਯਾਰਕ ਤੋਂ ਇਲਾਜ ਕਰਵਾ ਕੇ ਪਰਤੇ ਹਨ, ਜਿਸ ਕਾਰਨ ਪਰਿਵਾਰ ਨੇ ਫ਼ੈਸਲਾ ਕੀਤਾ ਹੈ ਕਿ ਹੁਣ ਰਣਬੀਰ ਕਪੂਰ ਦੇ ਵਿਆਹ ਦੀ ਤਰੀਕ ਪੱਕੀ ਹੋ ਜਾਣੀ ਚਾਹੀਦੀ ਹੈ।