image caption:

ਸ੍ਰੀ ਹਰਿਮੰਦਰ ਸਾਹਿਬ ਤੋਂ ਬਾਅਦ ਹੁਣ ਸ੍ਰੀ ਰਾਮ ਤੀਰਥ ਮੰਦਰ 'ਚ ਮਹਿਲਾ ਨੇ ਸ਼ਰਾਬ ਦੇ ਗਾਣੇ 'ਤੇ ਬਣਾਈ ਟਿਕਟੌਕ

ਲੋਪੋਕੇ: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ 'ਚ ਮਹਿਲਾ ਵੱਲੋਂ ਬਣਾਈ ਗਈ ਟਿਕਟੌਕ ਵੀਡੀਓ ਦਾ ਮਾਮਲਾ ਅਜੇ ਸ਼ਾਂਤ ਵੀ ਨਹੀਂ ਹੋਇਆ ਕਿ ਧਾਰਮਿਕ ਸਥਾਨ ਸ੍ਰੀ ਰਾਮ ਤੀਰਥ 'ਚ ਇੱਕ ਮਹਿਲਾ ਤੇ ਵਿਅਕਤੀ ਵੱਲੋਂ ਪਰਿਕਰਮਾ 'ਚ ਭੱਦੇ ਗਾਣੇ 'ਤੇ ਟਿਕਟੌਕ ਬਣਾ ਕੇ ਸੋਸ਼ਲ ਮੀਡੀਆ 'ਤੇ ਪਾ ਦਿੱਤੀ ਗਈ।

ਸੋਸ਼ਲ ਮੀਡੀਆ 'ਤੇ ਟਿਕਟੌਕ ਵਾਈਰਲ ਹੋਣ ਤੋਂ ਬਾਅਦ ਤੁਰੰਤ ਪੁਲਿਸ ਨੇ ਦੋਹਾਂ ਖ਼ਿਲਾਫ਼ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਅਧਿਕਾਰੀਆਂ ਮੁਤਾਬਕ ਲਗਾਤਾਰ ਅਜਿਹੇ ਮਾਮਲੇ ਸਾਹਮਣੇ ਆ ਰਹੇ ਹਨ, ਜਿਸ ਨਾਲ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਦੀ ਹੈ। ਫਿਲਹਾਲ ਪੁਲਿਸ ਨੇ ਕੇਸ ਦਰਜ ਕਰਕੇ ਦੋਹਾਂ ਦੀ ਭਾਲ ਆਰੰਭ ਦਿੱਤੀ ਹੈ।