image caption:

ਫੈਸ਼ਨ ਡਿਜ਼ਾਈਨਰ ਜੈਸਮੀਨ ਦੀ ਟਰੈਕਟਰ 'ਤੇ ਐਨਆਰਆਈ ਲਾੜੇ ਦੇ ਨਾਲ ਹੋਈ ਵਿਦਾਈ

ਜਲੰਧਰ- ਬੀਤੇ ਦਿਨ  ਜਲੰਧਰ ਵਿਚ ਅਨੌਖਾ ਵਿਆਹ ਵੇਖਣ ਨੂੰ ਮਿਲਿਆ। ਲਾੜੀ ਦੀ ਵੱਖਰੇ ਢੰਗ ਨਾਲ ਵਿਦਾਈ ਦੇਖਣ ਨੂੰ ਮਿਲੀ। ਲਾੜੇ ਅਤੇ ਲਾੜੀ ਨੂੰ ਟਰੈਕਟਰ 'ਤੇ ਵੇਖ ਕੇ ਪੂਰੇ ਰਸਤੇ ਲੋਕਾਂ ਨੇ ਵੀਡੀਓ ਬਣਾਇਆ। ਸਿਰਫ ਇਹੀ ਨਹੀਂ ਕਈ ਲੋਕਾਂ ਨੇ ਨਵੇਂ ਵਿਆਹੇ ਜੋੜੇ ਨਾਲ ਸੈਲਫ਼ੀ ਵੀ ਲਈ। ਹਾਲਾਂਕਿ ਵੈਲੇਂਨਟਾਈਨ ਵੀਕ ਵਿਚ ਹੋਏ ਇਸ ਵਿਆਹ ਨੂੰ ਯਾਦਗਾਰ ਬਣਾਉਣ ਦੀ ਪੇਸ਼ਕਸ਼ ਖੁਦ ਫੈਸ਼ਨ ਡਿਜ਼ਾਈਨਰ ਲਾੜੀ ਜੈਸਮੀਨ ਦੀ ਸੀ।
ਨਿਊ ਹਰਬੰਸ ਨਗਰ ਵਿਚ ਰਹਿਣ ਵਾਲੀ ਜੈਸਮੀਨ ਦਾ ਵਿਆਹ ਅਜੇ ਦੇ ਨਾਲ ਹੋਇਆ। ਜੈਸਮੀਨ ਫੈਸ਼ਨ ਡਿਜ਼ਾਈਨਰ ਹੈ ਅਤੇ ਅਜੇ ਬਹਿਰੀਨ ਵਿਚ ਟਰਾਂਸਪੋਰਟ ਕਾਰੋਬਾਰ ਨਾਲ ਜੁੜੇ ਹੋਏ ਹਨ। ਜੈਸਮੀਨ ਨੇ ਵਿਆਹ ਤੋਂ ਪਹਿਲਾਂ ਹੀ ਅਜੇ ਕੋਲ ਟਰੈਕਟਰ 'ਤੇ ਡੋਲੀ ਲੈਕੇ ਜਾਣ ਦੀ ਇੱਛਾ ਜ਼ਾਹਰ ਕੀਤੀ ਸੀ। ਅਜੇ ਨੂੰ ਵੀ ਇਹ ਗੱਲ ਚੰਗੀ ਲੱਗੀ ਅਤੇ ਉਹ ਫੁੱਲਾਂ ਨਾਲ ਸਜਾਏ ਟਰੈਕਟਰ ਨੂੰ ਲੈ ਕੇ ਦੁਲਹਨ ਦੇ ਦੁਆਰ 'ਤੇ ਪੁੱਜੇ। ਵਿਆਹ ਦੀਆਂ ਰਸਮਾਂ ਤੋਂ ਬਾਅਦ ਅਜੇ ਇਸੇ ਟਰੈਕਟਰ 'ਤੇ ਹੀ ਜੈਸਮੀਨ ਨੂੰ ਵਿਦਾ ਕਰਕੇ ਅਪਣੇ ਘਰ ਲਿਆਏ। ਇਸ ਦੌਰਾਨ ਟਰੈਕਟਰ ਦੀ ਡਰਾਈਵਿੰਗ ਸੀਟ ਲਾੜੇ ਅਜੇ ਨੇ ਸੰਭਾਲੀ ਹੋਈ ਸੀ।
ਇਸ ਜੋੜੇ ਦਾ ਕਹਿਣਾ ਹੈ ਕਿ ਵਿਆਹ 'ਤੇ ਬੇਸ਼ੱਕ ਹੀ ਕਿੰਨਾ ਖ਼ਰਚਾ ਕਿਉਂ ਨਾ ਕੀਤਾ ਜਾਵੇ, ਡੋਲੀ ਰਵਾਨਾ ਕਰਦੇ ਸਮੇਂ ਦੋਵੇਂ ਪਰਵਾਰਾਂ ਦੀ ਨਜ਼ਰ ਡੋਲੀ ਵਾਲੀ ਕਾਰ 'ਤੇ ਰਹਿੰਦੀ ਹੈ। ਪੰਜਾਬੀਆਂ ਦੀ ਗੱਲ ਕੀਤੀ ਜਾਵੇ ਤਾਂ ਉਹ ਲਿਮੋਜਿਨ ਅਤੇ ਹੈਲੀਕਾਪਟਰ 'ਤੇ ਲਾੜੀ ਨੂੰ ਲਿਜਾਣ ਦੇ ਇੱਛੁਕ ਰਹੇ ਹਨ। ਫਜ਼ੂਲਖਰਚੀ ਨਾਲ ਜੁੜੀ ਇਨ੍ਹਾਂ ਗੱਲਾਂ ਨੂੰ ਲੈ ਕੇ ਦਰਕਿਨਾਰ ਕਰਦੇ ਹੋਏ ਉਨ੍ਹਾਂ ਨੇ ਅਪਣੇ ਵਿਆਹ ਨੂੰ ਯਾਦਗਾਰ ਬਣਾਇਆ ਹੈ।