image caption:

54 ਸਾਲ ਬਾਅਦ ਚੰਡੀਗੜ੍ਹ ਨੂੰ ਮਿਲਿਆ ਸੈਕਟਰ 13

ਚੰਡੀਗੜ੍ਹ,-  1 ਨਵੰਬਰ 1966 ਨੂੰ ਚੰਡੀਗੜ੍ਹ ਬਣਿਆ ਤਦ ਤੋਂ ਚੰਡੀਗੜ੍ਹ ਵਿਚ ਜੋ ਇੱਕ ਸੈਕਟਰ ਮਿਸਿੰਗ ਸੀ, ਉਹ  ਹੁਣ ਸ਼ਹਿਰ ਨੂੰ ਮਿਲ ਗਿਆ ਹੈ। ਚੰਡੀਗੜ੍ਹ ਦੀ ਪਲਾਨਿੰਗ ਕਰਨ ਵਾਲੇ ਆਰਕੀਟੈਕਟ ਲੀ ਕਾਰਬੂਜੀਏ ਨੇ ਕਿਸੇ ਵੀ ਖੇਤਰ ਨੂੰ ਸੈਕਟਰ 13 ਦਾ ਨਾਂ ਨਹੀਂ ਦਿੱਤਾ ਸੀ। ਜਦ ਕਿ ਇਸ ਤੋਂ ਪਹਿਲਾਂ ਦੇ ਅਤੇ ਬਾਅਦ ਦੇ ਸਾਰੇ ਸੈਕਟਰ ਚੰਡੀਗੜ੍ਹ ਵਿਚ ਮੌਜੂਦ ਹਨ। ਹੁਣ ਚੰਡੀਗੜ੍ਹ ਪ੍ਰਸ਼ਾਸਨ ਨੇ ਅੱਠ ਅਲੱਗ ਅਲੱਗ ਖੇਤਰਾਂ ਦੇ ਨਾਂ ਬਦਲੇ ਹਨ। ਜਿਸ ਵਿਚ ਸੈਕਟਰ 13 ਨੂੰ ਵੀ ਜੋੜ ਦਿੱਤਾ ਗਿਆ। ਇਸ ਵਿਚ ਮਨੀਮਾਜਰਾ ਨੂੰ ਹੁਣ ਸੈਕਟਰ 13 ਦਾ ਨਾਂ ਦਿੱਤਾ ਗਿਆ ਹੈ।
ਪ੍ਰਸ਼ਾਸਨ ਵਲੋਂ ਅੱਠ ਖੇਤਰਾਂ ਦੇ ਨਾਂ ਨੂੰ ਬਦਲਣ ਨੂੰ ਲੈ ਕੇ ਨੋਟੀਫਿਕੇਸ਼ਨ ਕਰ ਦਿੱਤੀ ਗਈ ਹੈ। ਹੁਣ ਇਨ੍ਹਾਂ ਖੇਤਰਾਂ ਨੂੰ  ਸਾਰੇ ਤਰ੍ਹਾਂ ਦੇ ਗੌਰਮਿੰਟ ਰਿਕਾਰਡ ਵਿਚ ਵੀ ਬਦਲੇ ਹੋਏ ਨਾਂ ਨਾਲ ਹੀ ਜਾਣਿਆ ਜਾਵੇਗਾ। ਜਨਵਰੀ ਮਹੀਨੇ ਦੇ ਪਹਿਲੇ ਹਫ਼ਤੇ ਵਿਚ ਹੋਈ ਮੀਟਿਗ ਵਿਚ ਚੰਡੀਗੜ੍ਹ ਦੇ ਪ੍ਰਸ਼ਾਸਕ ਵੀਪੀ ਸਿੰਘ ਬਦਨੌਰ ਨੇ ਪ੍ਰਸ਼ਾਸਨ ਦੇ ਇਸ ਪ੍ਰਪੋਜ਼ਲ ਨੂੰ ਮਨਜ਼ੂਰੀ ਦੇ ਦਿੱਤੀ ਸੀ। ਇਸ ਤੋਂ ਬਾਅਦ ਹੁਣ ਫਾਇਨਾਂਸ ਡਿਪਾਰਟਮੈਂਟ ਚੰਡੀਗੜ੍ਹ ਪ੍ਰਸ਼ਾਸਨ ਵਲੋਂ ਇਸ ਨੂੰ ਲੈ ਕੇ ਨੋਟੀਫਿਕੇਸ਼ਨ ਜਾਰੀ ਕਰ ਦਿੱਤੀ ਗਈ ਹੈ। ਕੈਪਿਟਲ ਆਫ਼ ਪੰਜਾਬ ਐਕਟ 1952 ਦੀ ਸਬ ਸੈਕਸ਼ਨ 2 ਆਫ਼ ਸੈਕਟਰ 1 ਤਹਿਤ ਪੰਜਾਬ ਰੀ ਆਰਗੇਨਾਈਜੇਸ਼ਨ ਆਰਡਰ 1966 ਦੇ ਤਹਿਤ ਇਹ ਨੋਟੀਫਿਕੇਸ਼ਨ ਚੰਡੀਗੜ੍ਹ ਦੇ ਚੀਫ਼ ਐਡਮਨਿਸਟ੍ਰੇਸ਼ਨ ਵਲੋਂ ਜਾਰੀ ਕੀਤੀ ਗਈ।
ਪ੍ਰਸ਼ਾਸਨ ਵਲੋਂ ਜਾਰੀ ਨੋਟੀਫਿਕੇਸ਼ਨ ਦੇ ਹਿਸਾਬ ਨਾਲ ਫਿਲਹਾਲ ਇਨ੍ਹਾਂ ਸਾਰੇ ਅੱਠ ਨਾਵਾਂ ਨੂੰ ਹੀ ਬਦਲਿਆ ਗਿਆ ਹੈ। ਇਨ੍ਹਾਂ ਖੇਤਰਾਂ ਵਿਚ ਮੌਜੂਦਾ ਸਮੇਂ ਵਿਚ ਲਾਗੂ ਹੋਣ ਵਾਲੇ ਬਿਲਡਿੰਗ ਬਾਇਲੌਜ ਜੋ ਚੰਡੀਗੜ੍ਹ ਬਿਲਡਿੰਗ ਰੂਲਸ 2017 ਤਹਿਤ ਨੋਟੀਫਾਈ ਹੈ ਅਤੇ ਬਾਇਲੌਜ ਜੋ ਰੂਰਲ ਏਰੀਆ ਵਿਚ ਇੰਪਲੀਮੈਂਟ ਹਨ। ਉਹੀ ਇਨ੍ਹਾਂ ਵਿਚ ਅੱਗੇ ਹੋਣ ਵਾਲੇ ਆਰਡਰ ਤੱਕ ਲਾਗੂ ਰਹਿਣਗੇ।