image caption:

ਜਾਪਾਨੀ ਕਰੂਜ਼ 'ਤੇ ਫਸੇ ਭਾਰਤੀਆਂ ਨੇ ਵੀਡੀਓ ਜਾਰੀ ਕਰਕੇ ਮੋਦੀ ਕੋਲੋਂ ਮੰਗੀ ਮਦਦ

ਟੋਕਿਓ,-  ਜਾਪਾਨ ਵਿਚ ਕੋਰੋਨਾ ਵਾਇਰਸ ਦੇ ਚਲਦਿਆਂ ਤੱਟੀ ਖੇਤਰ ਵਿਚ ਅਲੱਗ ਅਲੱਗ ਖੜ੍ਹੇ ਕੀਤੇ ਗਏ ਕਰੂਜ਼ ਬੇੜੇ ਵਿਚ ਸਵਾਰ ਲਗਭਗ 3 ਹਜ਼ਾਰ ਲੋਕਾਂ ਵਿਚ ਭਾਰਤੀ ਵੀ ਸ਼ਾਮਲ ਹਨ, ਲੇਕਿਨ ਉਨ੍ਹਾਂ ਦੀ ਸਹੀ ਗਿਣਤੀ ਦਾ ਪਤਾ ਨਹੀਂ ਚਲ ਸਕਿਆ ਹੈ। ਭਾਰਤੀ ਦੂਤਘਰ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਕਰੂਜ਼ ਪੋਤ ਡਾਇਮੰਡ ਪ੍ਰਿੰਸਜ਼ 3711 ਲੋਕਾਂ ਨੂੰ ਲੈ ਕੇ ਪਿਛਲੇ ਹਫ਼ਤੇ ਜਾਪਾਨ ਦੇ ਤਟ 'ਤੇ ਪੁੱÎਜਿਆ ਸੀ, ਪਿਛਲੇ ਮਹੀਨੇ ਹਾਂਗਕਾਂਗ ਵਿਚ ਉਤਰਿਆ ਯਾਤਰੀ ਕੋਰੋਨਾ ਵਾਇਰਸ ਨਾਲ ਪੀੜਤ ਮਿਲਿਆ। ਇਸ ਤੋਂ ਬਾਅਦ ਕਰੂਜ਼ ਨੂੰ ਅਲੱਗ ਕਰ ਦਿੱਤਾ ਗਿਆ ਸੀ।
ਕਰੂਜ਼ ਵਿਚ ਸਵਾਰ ਕਰੀਬ 65 ਜਣਿਆਂ ਦੇ ਕੋਰੋਨਾ ਵਾਇਰਸ ਨਾਲ ਪੀੜਤ ਹੋਣ ਦੀ ਪੁਸ਼ਟੀ ਹੋਈ ਹੈ। ਇਸੇ ਦੇ ਨਾਲ ਕਰੂਜ਼ ਵਿਚ ਸਵਾਰ ਪੀੜਤ ਯਾਤਰੀਆਂ ਦੀ ਗਿਣਤੀ ਵੱਧ ਕੇ 135 ਹੋ ਗਈ ਹੈ। ਜਦ ਕਰੂਜ਼ ਜਪਾਨ ਦੇ ਤਟ 'ਤੇ ਪੁੱÎਜਿਆ ਸੀ ਤਦ ਅਧਿਕਾਰੀਆਂ ਨੇ ਸ਼ੁਰੂ ਵਿਚ ਤਕਰੀਬਨ 300 ਲੋਕਾਂ ਦਾ ਪ੍ਰੀਖਣ ਕੀਤਾ ਸੀ।
ਟੋਕਿਓ ਵਿਚ ਭਾਰਤੀ ਦੂਤਘਰ ਨੇ ਟਵੀਟ ਕਰਕੇ ਕਰੂਜ਼ 'ਤੇ ਭਾਰਤੀਆਂ ਦੇ ਹੋਣ ਦੀ ਜਾਣਕਾਰੀ ਦਿੱਤੀ। ਦੂਤਘਰ ਨੇ ਕਿਹਾ ਕਿ ਕਰੂਜ਼ ਡਾਇਮੰਡ ਪ੍ਰਿੰਸਜ਼ 'ਤੇ ਚਾਲਕ ਦਲ ਦੇ ਮੈਂਬਰਾਂ ਵਿਚ ਕਈ ਭਾਰਤੀ ਹਨ ਅਤੇ ਕਰੂਜ਼ 'ਤੇ ਕੁਝ ਭਾਰਤੀ ਯਾਤਰੀ ਵੀ ਸਵਾਰ ਹਨ। ਇਸ ਨੂੰ ਜਾਪਾਨ ਦੇ ਖੇਤਰ ਵਿਚ ਕੋਰੋਨਾ ਵਾਇਰਸ ਕਾਰਨ ਅਲੱਗ ਕਰ ਦਿੱਤਾ ਗਿਆ ਹੈ।
ਦੂਤਘਰ ਨੇ ਕਰੂਜ਼ 'ਤੇ ਸਵਾਰ ਭਾਰਤੀਆਂ ਦੀ ਸਹੀ ਗਿਣਤੀ ਨਹਂੀ ਦੱਸੀ। ਉਸ ਨੇ ਕਿਹਾ ਕਿ ਇਸ ਸਬੰਧ ਵਿਚ ਕਿਸੇ ਵੀ ਜਾਣਕਾਰੀ ਦੇ ਲਈ ਟੋਕਿਓ ਵਿਚ ਭਾਰਤੀ ਦੂਤਘਰ ਵਿਚ ਕਾਊਂਸਲਰ ਨਾਲ ਸੰਪਰਕ ਕਰਨ। ਹਾਲਾਂਕਿ ਕਰੂਜ਼  ਸਵਾਰ ਚਾਲਕ ਦੇ ਦੇ ਭਾਰਤੀ ਮੈਂਬਰ ਵਿਨੇ ਕੁਮਾਰ ਨੇ ਸੋਸ਼ਲ ਮੀਡੀਆ 'ਤੇ Îਇੱਕ ਵੀਡੀਓ ਜਾਰੀ ਕਰਕੇ ਦੱਸਿਆ ਕਿ ਕਰੂਜ਼ 'ਤੇ ਚਾਲਕ ਦਲ ਦੇ ਮੈਂਬਰਾਂ ਵਿਚ 160 ਭਾਰਤੀ ਹਨ ਅਤੇ ਅੱਠ ਭਾਰਤੀ ਮੁਸਾਫਿਰ ਹਨ।
ਵਿਨੇ ਕੁਮਾਰ ਸਰਕਾਰ ਨੇ ਕਰੂਜ਼ 'ਤੇ ਵੀਡੀਓ ਰਿਕਾਰਡ ਕਰਕੇ ਭਾਰਤ ਸਰਕਾਰ ਅਤੇ ਸੰਯੁਕਤ ਰਾਸ਼ਟਰ ਕੋਲੋਂ ਭਾਰਤੀਆਂ ਨੂੰ ਤੁਰੰਤ ਕੱਢਣ ਦੀ ਅਪੀਲ ਕੀਤੀ।