image caption:

ਕੋਰੋਨਾ ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ 1000 ਟੱਪੀ

ਬੀਜਿੰਗ,- ਚੀਨ ਵਿਚ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਜਾਰੀ ਹੈ। ਇਸ ਨਾਲ ਮਰਨ ਵਾਲਿਆਂ ਦੀ ਗਿਣਤੀ 1016 ਹੋ ਗਈ ਹੈ। ਇਸ ਦੇ ਨਾਲ ਹੀ 4 ਹਜ਼ਾਰ ਤੋਂ ਜ਼ਿਆਦਾ ਨਵੇਂ ਮਾਮਲੇ ਸਾਹਮਣੇ ਆਏ ਹਨ। ਅਜਿਹੇ ਵਿਚ ਇਸ ਵਾਇਰਸ ਨਾਲ ਪੀੜਤ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ ਹੁਣ ਤੱਕ 42 ਹਜ਼ਾਰ 600 ਤੱਕ ਪੁੱਜ ਗਈ ਹੈ।
ਇਸ ਤੋਂ ਪਹਿਲਾਂ ਚੀਨ ਵਿਚ ਕੋਰੋਨਾ ਵਾਇਰਸ ਨਾਲ ਇੱਕੋ ਦਿਨ 97 ਲੋਕਾਂ ਦੀ ਮੌਤ ਹੋ ਗਈ ਜੋ ਕਿ ਇੱਕ ਦਿਨ ਵਿਚ ਹੋਈ ਸਭ ਤੋਂ ਜ਼ਿਆਦਾ ਮੌਤਾਂ ਦਾ ਅੰਕੜਾ ਸੀ। ਨਾਲ ਹੀ 4 ਹਜ਼ਾਰ ਤੋਂ ਜ਼ਿਆਦਾ ਨਵੇਂ ਮਾਮਲੇ ਵੀ ਸਾਹਮਣੇ ਆਏ।  ਜਿਸ ਵਿਚ 296 ਮਰੀਜ਼ਾਂ ਦੀ ਹਾਲਤ ਕਾਫੀ ਗੰਭੀਰ ਸੀ। ਹੁਣ ਤੱਕ 42 ਹਜ਼ਾਰ ਤੋਂ ਜ਼ਿਆਦਾ ਕੇਸ ਸਾਹਮਣੇ ਆ ਚੁੱਕੇ ਹਨ। 27 ਦੇਸ਼ਾਂ ਵਿਚ ਇਹ ਵਾਇਰਸ ਦਸਤਕ ਦੇ ਚੁੱਕਾ ਹੈ।
ਚੀਨ ਦੇ ਰਾਸ਼ਟਰਪਤੀ ਜਿਨਪਿੰਗ ਸੋਮਵਾਰ ਨੂੰ ਮਾਸਕ ਪਹਿਨ ਕੇ ਇੱਥੇ ਬਣੇ ਕੋਰੋਨਾ ਵਾਇਰਸ ਸੋਧ ਕੇਂਦਰ ਵਿਚ ਪੁੱਜੇ ਅਤੇ ਇਸ ਬਿਮਾਰੀ 'ਤੇ ਕੰਟਰੋਲ ਕਰਨ ਦੀ ਯੋਜਨਾਵਾਂ ਦਾ ਜਾਇਜ਼ਾ ਲਿਆ। ਇਸ ਬਿਮਾਰੀ ਦੇ ਸਾਹਮਣੇ ਆਉਣ ਤੋਂ ਬਾਅਦ ਰਾਸ਼ਟਰਪਤੀ ਪਹਿਲੀ ਵਾਰ ਇਸ ਵਾÎÂਰਸ ਨਾਲ ਨਿਪਟਣ ਲਈ ਜੂਝ ਰਹੇ ਲੋਕਾਂ ਨੂੰ ਮਿਲੇ ਹਨ।
ਉਹ ਇਸ ਦਿਸ਼ਾ ਵਿਚ ਚੋਯਾਂਗ ਜ਼ਿਲ੍ਹੇ ਵਿਚ ਸੋਧ ਦੇ ਲਈ ਬਣੇ ਕੇਂਦਰ 'ਤੇ ਪੁੱਜੇ ਸੀ। ਸਰਕਾਰੀ ਜਾਣਕਾਰੀ ਦੇ ਅਨੁਸਾਰ ਰਾਜਧਾਨੀ ਵਿਚ ਸੋਮਵਾਰ ਨੂੰ ਕੰਮਕਾਜ ਪਟੜੀ 'ਤੇ ਮੁੜਨ ਲੱਗਾ ਹੈ।
ਜਿਨਪਿੰਗ ਨੂੰ ਮੋਦੀ ਵਲੋਂ ਲਿਖੇ ਪੱਤਰ 'ਤੇ ਚੀਨ ਨੇ ਜਵਾਬ ਦਿੱਤਾ ਹੈ। ਚੀਨ ਨੇ ਇਸ ਕਦਮ ਨੂੰ ਭਾਰਤ-ਚੀਨ ਦੀ   ਗੂੜ੍ਹੀ ਦੋਸਤੀ ਦਾ ਪ੍ਰਤੀਕ ਦੱਸਿਆ। ਚੀਨੀ ਵਿਦੇਸ਼ ਮੰਤਰਾਲੇ ਵਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਕਿ ਭਾਰਤ ਵਲੋਂ ਕੋਰੋਨਾ ਵਾਇਸ ਨੂੰ ਲੈ ਕੇ ਜੋ ਸਮਰਥਨ ਦੀ ਗੱਲ ਕਹੀ ਗਈ ਉਸ ਦੇ ਲਈ ਅਸੀਂ ਧੰਨਵਾਦ ਕਰਦੇ ਹਾਂ।  ਭਾਰਤ ਦਾ ਅਜਿਹਾ ਕਹਿਣਾ ਚੀਨ ਦੇ ਨਾਲ ਉਸ ਦੀ ਦੋਸਤੀ ਨੂੰ ਦਰਸਾਉਂਦਾ ਹੈ। ਅਸੀਂ ਭਾਰਤ ਅਤੇ ਦੁਨੀਆ ਦੇ ਸਾਰੇ ਦੇਸ਼ਾਂ ਦੇ ਨਾਲ ਕੰਮ ਕਰਨ ਲਈ ਤਿਆਰ ਹਾਂ।  ਤਾਕਿ ਇਸ ਵਾਇਰਸ ਖ਼ਿਲਾਫ਼ ਲੜਾਈ ਲੜੀ ਜਾ ਸਕੇ।