image caption:

ਭਾਰਤ ਨੂੰ ਅਮਰੀਕਾ ਤੋਂ ਮਿਲੀ ਇੰਟੀਗਰੇਟਡ ਏਅਰ ਡਿਫੈਂਸ ਵੇਪਨ ਸਿਸਟਮ ਵੇਚਣ ਦੀ ਮਨਜ਼ੂਰੀ

ਵਾਸ਼ਿੰਗਟਨ- ਭਾਰਤ ਆਪਣੇ ਹਥਿਆਰਬੰਦ ਦਸਤਿਆਂ ਨੂੰ ਹੋਰ ਜ਼ਿਆਦਾ ਆਧੁਨਿਕ ਬਣਾਉਣ ਦੀ ਤਿਆਰੀ ਕਰ ਰਿਹਾ ਹੈ। ਅਮਰੀਕਾ ਨੇ ਭਾਰਤ ਨੂੰ 'ਇੰਟੀਗਰੇਟਡ ਏਅਰ ਡਿਫੈਂਸ ਵੇਪਨ ਸਿਸਟਮ' ਵੇਚਣ ਦੀ ਮਨਜ਼ੂਰੀ ਦੇ ਦਿੱਤੀ ਹੈ। ਇਸ ਨਾਲ ਭਾਰਤ ਨੂੰ ਹਥਿਆਰਬੰਦ ਦਸਤਿਆਂ ਨੂੰ ਆਧੁਨਿਕ ਬਣਾਉਣ ਦੇ ਨਾਲ ਹੀ ਮੌਜੂਦਾ ਹਵਾਈ ਰੱਖਿਆ ਢਾਂਚੇ ਦਾ ਵਿਸਥਾਰ ਕਰਨ ਵਿੱਚ ਮਦਦ ਮਿਲੇਗੀ। ਅਮਰੀਕਾ ਆਈਏਡੀਡੁਲਬਯੂਐਸ ਭਾਰਤ ਨੂੰ 1.9 ਬਿਲੀਅਨ ਡਾਲਰ ਵਿੱਚ ਵੇਚੇਗਾ।
ਡਿਫੈਂਸ ਸਿਕਿਉਰਿਟੀ ਕੋਆਪ੍ਰੇਸ਼ਨ ਏਜੰਸੀ ਨੇ ਦੱਸਿਆ ਕਿ ਟਰੰਪ ਪ੍ਰਸ਼ਾਸਨ ਨੇ ਅਮਰੀਕੀ ਸੰਸਦ ਨੂੰ ਸੂਚਨਾ ਦਿੱਤੀ ਹੈ ਕਿ ਉਹ ਭਾਰਤ ਨੂੰ 'ਇੰਟੀਗਰੇਟਡ ਏਅਰ ਡਿਫੈਂਸ ਵੇਪਨ ਸਿਸਟਮ' ਵੇਚਣ ਲਈ ਦ੍ਰਿੜ ਹੈ। ਵਿਦੇਸ਼ ਵਿਭਾਗ ਨੇ ਸੰਸਦ ਨੂੰ ਸੂਚਿਤ ਕੀਤਾ ਹੈ ਕਿ ਇਸ ਪੀ ਪ੍ਰਣਾਲੀ ਦੀ ਕੀਮਤ ਲਗਭਗ 1.867 ਅਰਬ ਅਮਰੀਕੀ ਡਾਲਰ ਹੋਵੇਗੀ।
ਸੰਸਦ ਦੀ ਦਿੱਤੀ ਗਈ ਸੂਚਨਾ ਅਨੁਸਾਰ ਭਾਰਤ ਨੇ ਅਮਰੀਕਾ ਨੂੰ ਕਿਹਾ ਸੀ ਕਿ ਉਹ ਆਈਏਡੀਡਬਲਯੂਐਸ ਖਰੀਦਣਾ ਚਾਹੁੰਦਾ ਹੈ। ਭਾਰਤ ਨੇ ਪੰਜ ਏਐਨ/ਐਮਪੀਕਿਊ-64 ਐਫ਼ਆਈ ਸੈਂਟੀਨਲ ਰਾਡਾਰ ਪ੍ਰਣਾਲੀ, 118 ਏਐਮਆਰਏਏਐਮ ਏਆਈਐਮ-120ਸੀ-7/ ਸੀ-8 ਮਿਜ਼ਾਇਲਾਂ, ਤਿੰਨ ਏਐਮਆਰਏਏਐਮ ਗਾਈਡੈਂਸ ਸੈਕਸ਼ਨ, ਚਾਰ ਏਐਮਆਰਏਏਐਮ ਕੰਟਰੋਲ ਸੈਕਸ਼ਨ ਅਤੇ 134 ਸਟ੍ਰਿੰਗਰ ਐਮਆਈਐਮ-92ਐਲ ਮਿਜ਼ਾਈਲਾਂ ਖਰੀਦਣ ਦੀ ਇੱਛਾ ਜਤਾਈ ਹੈ। ਭਾਰਤ ਨੇ ਨਾਲ ਹੀ ਹੋਰ ਕਈ ਤਰ&bullਾਂ ਦੀਆਂ ਰਾਈਫ਼ਲਾਂ, ਗੋਲੀਆਂ ਅਤੇ ਹੋਰ ਰੱਖਿਆ ਉਪਕਰਨ ਖਰੀਦਣ ਦੀ ਇੱਛਾ ਜ਼ਾਹਰ ਕੀਤੀ ਹੈ।