image caption:

ਰਿਪਬਲਿਕਨ ਸੈਨੇਟਰ ਨੇ ਟਰੰਪ ਨੂੰ ਰੋਕਿਆ ਸੀ ਮਹਾਦੋਸ਼ ਦੇ ਗਵਾਹ ਨੂੰ ਹਟਾਉਣ ਤੋਂ

ਵਾਸ਼ਿੰਗਟਨ- ਅਮਰੀਕੀ ਰਾਸ਼ਟਰਪਤੀ ਟਰੰਪ ਨੂੰ ਇੱਕ ਪ੍ਰਭਾਵਸ਼ਾਲੀ ਰਿਪਬਲਿਕਨ ਸੈਨੇਟਰ ਨੇ ਮਹਾਦੋਸ਼ ਵਿਚ ਅਹਿਮ ਗਵਾਹ ਰਹੇ ਯੂਰੋਪੀਅਨ  ਯੂਨੀਅਨ ਵਿਚ ਰਾਜਦੂਤ ਗੌਰਡਨ ਡੀ ਸੌਂਡਲੈਂਡ ਨੁੰ ਉਨ੍ਹਾਂ ਦੇ ਅਹੁਦੇ ਤੋਂ ਹਟਾਉਣ ਤੋਂ ਰੋਕਿਆ ਸੀ। ਇਸ ਦੇ ਬਾਵਜੂਦ ਟਰੰਪ ਨੇ ਗੌਰਡਨ ਨੂੰ ਉਨ੍ਹਾਂ ਦੇ ਅਹੁਦੇ ਤੋਂ ਹਟਾ ਦਿੱਤਾ।
ਸੈਨੇਟਰ ਨੇ ਚਿੰਤਾ ਜਤਾਈ ਸੀ ਕਿ ਜੇਕਰ ਟਰੰਪ ਸੋਂਡਲੈਂਡ ਨੂੰ ਹਟਾਉਂਦੇ ਹਨ ਤਾਂ ਇਸ ਨਾਲ ਬੇਹੱਦ ਖਰਾਬ ਸੰਦੇਸ਼ ਜਾਵੇਗਾ। ਹਾਲਾਂਕਿ ਸੋਂਡਲੈਂਡ ਨੇ ਸੁਣਵਾਈ ਤੋਂ ਬਾਅਦ ਖੁਦ ਹੀ ਅਹੁਦਾ ਛੱਡਣ ਦੀ ਗੱਲ ਕਹੀ ਸੀ। ਸੈਨੇਟਰ ਨੇ ਵਾਈਟ ਹਾਊਸ ਦੇ ਅਧਿਕਾਰੀਆਂ ਨੂੰ ਦੱਸਿਆ ਕਿ ਸੋਂਡਲੈਂਡ ਨੂੰ ਉਨ੍ਹਾਂ ਦੀ ਸ਼ਰਤਾਂ 'ਤੇ ਅਹੁਦਾ ਛੱਡਣ ਦੀ ਆਗਿਆ ਮਿਲਣੀ ਚਾਹੀਦੀ, ਜਿਸ ਨਾਲ ਕਿਸੇ ਵੀ ਸਿਆਸੀ ਗਤੀਰੋਧ ਨੂੰ ਰੋਕਿਆ ਜਾ ਸਕੇਗਾ। ਲੇਕਿਨ ਟਰੰਪ ਇਸ ਨਾਲ ਸਹਿਮਤ ਨਹੀਂ  ਸੀ ਅਤੇ ਉਨ੍ਹਾਂ ਨੇ ਜਬਰੀ ਸੋਂਡਲੈਂਡ ਨੂੰ ਰਾਜਦੂਤ ਦੇ ਅਹੁਦੇ ਤੋਂ ਹਟਾ ਦਿੱਤਾ।
ਸਟੇਟ ਡਿਪਾਰਟਮੈਂਟ ਨੇ ਜਦ ਸੋਂਡਲੈਂਡ ਨੂੰ ਅਸਤੀਫਾ ਦੇਣ ਦੇ ਲਈ ਬੁਲਾਇਆ ਤਾਂ ਉਨ੍ਹਾਂ ਜ਼ੋਰ ਦਿੱਤਾ ਕਿ ਉਹ ਅਜਿਹਾ ਨਹੀਂ ਕਰਨਗੇ। ਜੇਕਰ ਉਹ ਚਹੁਣ ਤਾਂ ਉਨ੍ਹਾਂ ਅਹੁਦੇ ਤੋਂ ਹਟਾ ਸਕਦੇ ਹਨ ਅਜਿਹਾ ਹੀ ਟਰੰਪ ਨੇ ਕੀਤਾ।
ਸੋਂਡਲੈਂਡ ਨੂੰ ਹਟਾਉਣ ਦਾ ਆਦੇਸ਼ ਜਾਰੀ ਕਰਨ ਤੋਂ ਕੁਝ ਘੰਟੇ ਪਹਿਲਾਂ ਹੀ ਮਹਾਦੋਸ਼ ਸੁਣਵਾਈ ਦੇ ਦੋ ਹੋਰ ਗਵਾਹਾਂ ਲੈਫ਼ਟੀਨੈਂਟ ਕਰਨਲ ਅਲੈਕਜ਼ੈਂਡਰ ਐਸ ਵਿੰਡਮੈਨ ਅਤੇ ਉਨ੍ਹਾਂ ਦੇ ਜੁੜਵਾਂ ਭਰਾ ਲੈਫਟੀਨੈਂਟ ਕਰਨਲ ਵਿੰਡਮੈਨ ਨੂੰ ਸੁਰੱਖਿਆ ਅਧਿਕਾਰੀਆਂ ਨੇ ਵਾਈਟ ਹਾਊਸ ਤੋਂ ਬਾਹਰ ਕਰ ਦਿੱਤਾ ਸੀ। ਦੋਵਾਂ ਨੂੰ ਦੱਸਿਆ ਗਿਆ ਕਿ ਉਨ੍ਹਾਂ ਦੀ ਸੇਵਾਵਾਂ ਖਤਮ ਕੀਤੀਆਂ ਜਾ ਚੁੱਕੀਆਂ ਹਨ।