image caption:

ਨਤੀਜੇ ਆਉਣ ਤੋਂ ਬਾਅਦ 'ਆਪ' ਵਿਧਾਇਕ 'ਤੇ ਜਾਨਲੇਵਾ ਹਮਲਾ, ਇੱਕ ਵਰਕਰ ਦੀ ਮੌਤ

ਨਵੀਂ ਦਿੱਲੀ: ਦਿੱਲੀ 'ਚ ਇੱਕ ਵਾਰ ਫਿਰ ਅਰਵਿੰਦ ਕੇਜਰੀਵਾਲ ਨੇ ਧਮਾਕੇਦਾਰ ਵਾਪਸੀ ਕੀਤੀ ਹੈ, ਪਰ ਨਤੀਜੇ ਆਏ ਨੂੰ ਅਜੇ 24 ਘੰਟੇ ਵੀ ਨਹੀਂ ਹੋਏ ਕਿ ਆਮ ਆਦਮੀ ਪਾਰਟੀ ਦੇ ਵਿਧਾਇਕ 'ਤੇ ਜਾਨਲੇਵਾ ਹਮਲਾ ਹੋ ਗਿਆ। ਮਹਰੌਲੀ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਨਰੇਸ਼ ਯਾਦਵ ਦੇ ਕਾਫਿਲੇ 'ਤੇ ਫਾਇਰਿੰਗ ਹੋਈ। ਫਾਇਰਿੰਗ 'ਚ ਇੱਕ ਵਰਕਰ ਦੀ ਮੌਤ ਹੋ ਗਈ, ਜਦਕਿ ਇੱਕ ਜ਼ਖਮੀ ਹੈ।