image caption:

ਹੁਣ ਲੰਡਨ ਦੀਆਂ ਸੜਕਾਂ 'ਤੇ ਦੌੜੇਗੀ ਭਾਰਤੀ 'ਓਲਾ', ਮਿਲਣੀਆਂ ਇਹ ਸੁਵਿਧਾਵਾਂ

ਨਵੀਂ ਦਿੱਲੀ: ਭਾਰਤ 'ਚ ਐਪ ਰਾਹੀਂ ਕੈਬ ਸਰਵਿਸ ਪ੍ਰੋਵਾਇਡ ਕਰਾਉਣ ਵਾਲੀ ਕੰਪਨੀ ਓਲਾ ਨੇ ਨਵਾਂ ਮੁਕਾਮ ਹਾਸਲ ਕੀਤਾ ਹੈ। ਇਸ ਕੰਪਨੀ ਨੇ ਬ੍ਰਿਟੇਨ ਦੀ ਰਾਜਧਾਨੀ ਲੰਦਨ 'ਚ ਕੈਬ ਸਰਵਿਸ ਸ਼ੁਰੂ ਕੀਤੀ ਹੈ। ਇਸ ਤਰ੍ਹਾਂ ਓਲਾ ਨੇ ਕੰਫਰਟ, ਕੰਫਰਟ ਐਕਸਐਲ ਤੇ ਐਕਜ਼ੀਕਿਊਟੀਵ ਰਾਈਡ ਖੇਤਰਾਂ 'ਚ ਸੇਵਾ ਸ਼ੁਰੂ ਕੀਤੀ ਹੈ। ਓਲਾ ਦੇ ਪਲੇਟਫਾਰਮ 'ਤੇ 25,000 ਤੋਂ ਜ਼ਿਆਦਾ ਚਾਲਕ ਰਜਿਸਟਰਡ ਹਨ।
ਕੰਪਨੀ ਨੂੰ ਉਮੀਦ ਹੈ ਕਿ ਲੰਦਨ ਦੀ ਸ਼ੁਰੂਆਤ ਨਾਲ ਗਲੋਬਲ ਵਿਸਧਾਰ ਹੋਵੇਗਾ। ਓਲਾ ਦੇ ਸਹਿ-ਸੰਸਥਾਪਕ ਅਤੇ ਮੁਖ ਕਾਰਜਕਾਰੀ ਅਧਿਕਾਰੀ ਭਵੀਸ਼ ਅਗ੍ਰਵਾਲ ਨੇ ਕਿਹਾ ਕਿ ਅਗਲੇ ਤਿੰਨ ਮਹੀਨੇ ਸ਼ੁਰੂਆਤੀ ਤੌਰ 'ਤੇ ਕਾਫੀ ਅਹਿਮ ਹੋਣਗੇ। ਅਗਰਵਾਲ ਨੇ ਕਿਹਾ ਕਿ ਤਿੰਨ ਚੀਜ਼ਾਂ ਚਾਲਕ, ਸੁਰੱਖਿਆ ਤੇ ਸਥਾਨਕ ਅਧਿਕਾਰੀਆਂ ਅਤੇ ਨਿਯਮਾਂ ਨਾਲ ਸਹਿਯੋਗ ਦਾ ਰੁਖ ਅਪਨਾਉਣ 'ਤੇ ਧਿਆਨ ਦੇਣਾ ਪਵੇਗਾ।
ਦੱਸ ਦੇਈਏ ਕਿ ਓਲਾ ਨੇ ਪਿਛਲੇ ਸਾਲ ਅਗਸਤ 'ਚ ਯੂਕੇ ਵਿੱਚ ਕਾਰਡਿਫ 'ਚ ਕੰਮ ਕਰਕੇ ਬਿੱਟੇਨ 'ਚ ਸ਼ੁਰੂਆਤ ਕੀਤੀ ਸੀ। ਫਿਰ ਇਸ ਨੇ ਆਪਣੀਆਂ ਸੇਵਾਵਾਂ ਬਰਮਿੰਘਮ, ਲਿਵਰਪੂਲ, ਐਕਸੀਟਰ, ਰੀਡਿੰਗ, ਬ੍ਰਿਸਟਲ, ਬਾਥ, ਕਵੈਂਟਰੀ ਅਤੇ ਵਾਰਵਿਕ ਤੱਕ ਵਧਾਇਆ। ਅੰਤਰਰਾਸ਼ਟਰੀ ਮਾਰਕੀਟ ਦੀ ਗੱਲ ਕਰੀਏ ਤਾਂ ਓਲਾ ਦੀ ਐਂਟਰੀ ਆਸਟਰੇਲੀਆ ਦੇ ਪਰਥ 'ਚ ਹੋਈ ਸੀ। ਇੱਥੇ ਓਲਾ ਨੇ ਫਰਵਰੀ 2018 ਵਿੱਚ ਸੇਵਾ ਸ਼ੁਰੂ ਕੀਤੀ।