image caption:

ਲੰਡਨ : ਹਵਾਲਗੀ ਦੇ ਖ਼ਿਲਾਫ਼ ਕੋਰਟ ਪੁੱਜੇ ਵਿਜੇ ਮਾਲਿਆ

ਲੰਡਨ- ਭਗੌੜਾ ਕਾਰੋਬਾਰੀ ਵਿਜੇ ਮਾਲਿਆ 9 ਹਜ਼ਾਰ ਕਰੋੜ ਰੁਪਏ ਦੀ ਧੋਖਾਧੜੀ ਅਤੇ ਮਨੀ ਲਾਂਡਰਿਰੰਗ ਦੇ ਦੋਸ਼ਾਂ ਦੇ ਚਲਦਿਆਂ ਭਾਰਤ ਹਵਾਲੇ ਕੀਤੇ ਜਾਣ ਦੇ ਆਦੇਸ਼ ਦੇ ਵਿਰੁੱਧ ਅਪਣੀ ਅਪੀਲ ਦੇ ਸਿਲਸਿਲੇ ਵਿਚ ਮੰਗਲਵਾਰ ਨੂੰ ਰਾਇਲ ਕੋਰਟ ਪੁੱਜ ਗਏ। ਕਿੰਗਫਿਸ਼ਰ ਏਅਰਲਾਈਨਜ਼ ਦਾ ਭਗੌੜਾ ਕਾਰੋਬਾਰੀ ਅਦਾਲਤ ਵਿਚੋਂ ਪੱਤਰਕਾਰਾਂ ਤੋਂ ਬਚਦਾ ਹੋਇਆ ਨਿਕਲ ਗਿਆ ਅਤੇ ਅਪਣੇ ਵਕੀਲ ਦੇ ਨਾਲ ਅੰਦਰ ਚਲਾ ਗਿਆ। ਅਪ੍ਰੈਲ 2017 ਵਿਚ ਹਵਾਲਗੀ ਵਾਰੰਟ ਨੂੰ ਲੈ ਕੇ ਅਪਣੀ ਗ੍ਰਿਫਤਾਰੀ ਦੇ ਬਾਅਦ ਤੋਂ ਉਹ ਜ਼ਮਾਨਤ 'ਤੇ ਹੈ।
ਹਾਈ ਕੋਰਟ ਦੇ ਜੱਜ, ਮੈਜਿਸਟ੍ਰੇਟ ਅਦਾਲਤ ਦੀ ਹਵਾਲਗੀ ਆਦੇਸ਼ ਦੇ ਵਿਰੁੱਧ ਦਲੀਲਾਂ ਸੁਣਨਾ ਸ਼ੁਰੂ ਕਰਨਗੇ। ਮੈਜਿਸਟ੍ਰੇਟ ਅਦਾਲਤ ਦੇ ਹਵਾਲਗੀ ਆਦੇਸ਼ 'ਤੇ ਪਿਛਲੇ ਸਾਲ ਫਰਵਰੀ ਵਿਚ ਬ੍ਰਿਟੇਨ ਦੇ ਗ੍ਰਹਿ ਮੰਤਰੀ ਸਾਜਿਦ  ਜਾਵਿਦ ਨੇ ਹਸਤਾਖਰ ਕਰ ਦਿੱਤੇ ਸੀ।
ਮਾਲਿਆ ਨੂੰ ਇੱਕ ਆਧਾਰ 'ਤੇ ਅਪੀਲ ਕਰਨ ਦੀ ਆਗਿਆ ਮਿਲੀ ਸੀ ਜਿਸ ਦੇ ਤਹਿਤ ਬੈਂਕ ਕਰਜ਼ਾ ਹਾਸਲ ਕਰਨ ਦੇ ਧੋਖਾਧੜੀ ਪੂਰਣ ਇਰਾਦੇ ਦੇ ਮਾਮਲੇ ਵਿਚ ਭਾਰਤ ਸਰਕਾਰ ਵਲੋਂ ਦਰਜ ਮਾਮਲੇ ਨੂੰ ਚੁਣੌਤੀ ਦਿੱਤੀ ਗਈ ਹੈ। ਮੈਜਿਸਟ੍ਰੇਟ ਅਦਾਲਤ ਦੇ ਆਦੇਸ਼ ਵਿਰੁੱਧ ਸੁਣਵਾਈ ਚੱਲੇਗੀ। ਫਿਲਹਾਲ ਤੁਰੰਤ ਫੈਸਲਾ ਆਉਣ ਦੀ ਸੰਭਾਵਨਾ ਨਹੀਂ ਹੈ ਅਤੇ ਇਹ ਇਸ ਗੱਲ ਤੇ ਨਿਰਭਰ ਕਰੇਗਾ ਕਿ ਸੁਣਵਾਈ ਕਿਵੇਂ ਅੱਗ ਵਧਦੀ ਹੈ।
ਮੁੱਖ ਮੈਜਿਸਟ੍ਰੇਟ ਅਰਬਥਨੌਟ ਜਿਸ ਆਧਾਰ 'ਤੇ ਨਤੀਜੇ  'ਤੇ ਪੁੱਜੀ ਸੀ। ਉਸ 'ਤੇ ਮਾਲਿਆ ਦੇ ਵਕੀਲ ਕਲੇਅਰ ਨੇ ਸਵਾਲ ਚੁੱਕੇ ਸੀ ਅਤੇ ਦਾਅਵਾ ਕੀਤਾ ਸੀ ਕਿ ਮੁੱਖ ਮੈਜਿਸਟ੍ਰੇਟ ਭਾਰਤ ਸਰਕਾਰ ਦੀ ਇਹ ਦਲੀਲ ਮੰਨਣ ਵਿਚ ਭੁੱਲ ਕਰ ਬੈਠੀ ਕਿ ਮਾਲਿਆ ਨੇ ਜਦ ਅਪਣੀ ਕਿੰਗਫਿਸ਼ਰ ਏਅਰਲਾਈਨਜ਼ ਦੇ ਲਈ ਕੁਝ ਕਰਜਾ ਮੰਗਿਆ ਸੀ ਤਦ ਉਨ੍ਹਾਂ ਦੀ ਮਨਸ਼ਾ ਧੋਖਾਧੜੀ ਕਰਨ ਦੀ ਸੀ ਅਤੇ ਕਰਜ਼ੇ  ਦੇ ਸਿਲਸਿਲੇ ਵਿਚ ਉਨ੍ਹਾਂ ਨੇ ਗਲਤ ਤੱਥ ਸਾਹਮਣੇ ਰੱਖੇ ਸੀ ਅਤੇ ਉਨ੍ਹਾਂ ਦਾ ਕਰਜ਼ਾ ਮੋੜਨ ਦਾ ਇਰਾਦਾ ਨਹੀ ਹੈ।