image caption:

ਬਰਤਾਨਵੀ ਮਹਾਰਾਣੀ ਦੇ ਪੋਤੇ ਅਤੇ ਨੂੰਹ 'ਚ ਹੋਵੇਗਾ ਤਲਾਕ, ਫ਼ੈਸਲੇ ਤੋਂ ਦੁਖੀ ਪਰਵਾਰ

ਲੰਡਨ-  ਬਰਤਾਨੀਆ ਦੀ ਮਹਾਰਾਣੀ ਐਲਿਜ਼ਾਬੈਥ ਦੇ ਪੋਤੇ 42 ਸਾਲਾ ਪੀਟਰ ਫਿਲਿਪਸ ਅਤੇ ਉਨ੍ਹਾਂ ਦੀ 41 ਸਾਲਾ ਪਤਨੀ ਔਟਮ ਕੈਲੀ ਨੇ ਵਿਆਹ ਦੇ 12 ਸਾਲ ਬਾਅਦ ਤਲਾਕ ਲੈਣ ਦਾ ਫੈਸਲਾ ਕੀਤਾ ਹੈ।
ਉਨ੍ਹਾਂ ਨੇ ਅਪਣੇ ਬਿਆਨ ਵਿਚ ਕਿਹਾ ਕਿ ਬਤਰਾਨਵੀ ਸਮਰਾਟ ਦੇ ਅੱਠ ਪੁੱਤਰਾਂ ਵਿਚ ਸਭ ਤੋਂ ਵੱਡੇ ਫਿਲਿਪਸ ਅਤੇ ਔਟਮ ਇਸ ਫੈਸਲੇ ਦੀ ਸੂਚਨਾ ਮਹਾਰਾਣੀ ਅਤੇ ਪਰਵਾਰ ਨੂੰ ਪਿਛਲੇ ਸਾਲ ਹੀ ਦੇ ਚੁੱਕੇ ਹਨ। ਦੋਵਾਂ ਦਾ ਵਿਆਹ 2008 ਵਿਚ ਹੋਇਆ ਸੀ ਅਤੇ ਉਨ੍ਹਾਂ ਦੇ ਦੋ ਬੱਚੇ 9 ਸਾਲਾ ਸਵਾਨਾ ਅਤੇ 7 ਸਾਲਾ ਇਸਲਾ ਵੀ ਹੈ।
ਉਨ੍ਹਾਂ ਦੇ  ਬੁਲਾਰੇ ਨੇ ਦੱਸਿਆ ਕਿ ਜੋੜਾ ਇਸ ਨਤੀਜੇ 'ਤੇ ਪੁੱਜਿਆ ਕਿ ਤਲਾਕ ਦਾ ਫ਼ੈਸਲਾ ਉਨ੍ਹਾਂ ਦੀ ਦੋਸਤੀ ਅਤੇ ਦੋਵੇਂ ਬੱਚਿਆਂ ਦੇ ਲਈ ਸਭ ਤੋਂ ਚੰਗਾ ਕਦਮ ਹੋਵੇਗਾ। ਬਕਿੰਘਮ ਪੈਲੇਸ ਨੇ ਹਾਲਾਂਕਿ ਇਸ ਨੂੰ ਨਿੱਜੀ ਮਾਮਲਾ ਦੱਸਦੇ ਹੋਏ ਇਸ 'ਤੇ ਕੋਈ ਟਿੱਪਣੀ ਨਹੀਂ ਕੀਤੀ ਹੈ। ਲੇਕਿਨ ਬਿਆਨ ਵਿਚ ਕਿਹਾ ਗਿਆ ਕਿ ਦੋਵੇਂ ਪਰਵਾਰ ਇਸ ਖ਼ਬਰ ਤੋਂ ਦੁਖੀ ਹਨ।
12 ਸਾਲ ਪਹਿਲਾਂ ਲੰਡਨ ਦੇ ਕਵੀਂਸ ਵਿੰਡਸਰ ਕੈਸਲ ਨਿਵਾਸ 'ਤੇ ਹੋਏ ਇਸ ਵਿਆਹ ਵਿਚ ਪ੍ਰਿੰਸ ਹੈਰੀ ਅਤੇ ਮੇਗਨ ਮਰਕੇਲ ਵੀ ਸ਼ਾਮਲ ਹੋਈ ਸੀ। ਦੱਸ ਦੇਈਏ ਕਿ ਫਿਲਿਪਸ ਦੇ ਕੋਲ ਕੋਈ ਸ਼ਾਹੀ ਖਿਤਾਬ ਨਹੀਂ ਹੈ ਲੇਕਿਨ ਉਹ ਹਮੇਸ਼ਾ ਸੁਰਖੀਆਂ ਵਿਚ ਰਹੇ ਹਨ। 2016 ਵਿਚ ਮਹਾਰਾਣੀ ਦੇ 90ਵੇਂ ਜਨਮ ਦਿਨ ਦੇ ਲਈ ਉਨ੍ਹਾਂ ਨੇ ਬਕਿੰਘਮ ਪੈਲੇਸ ਦੇ ਸਾਹਮਣੇ ਇੱਕ ਵਿਸ਼ਾਲ ਸਟਰੀਟ ਪਾਰਟੀ ਦਾ ਆਯੋਜਨ ਵੀ ਕੀਤਾ।  ਬ੍ਰਿਟਿਸ਼ ਅਖ਼ਬਾਰ ਦ ਸਨ ਨੇ ਸਭ ਤੋਂ ਪਹਿਲਾਂ ਇਸ ਖ਼ਬਰ ਦੀ ਜਾਣਕਾਰੀ ਦਿੰਦੇ ਹੋਏ ਲਿਖਿਆ ਕਿ 93 ਸਾਲਾ ਸਮਰਾਟ ਫਿਲਿਪ ਇਸ ਤਲਾਕ ਨੂੰ ਲੈ ਕੇ ਕਾਫੀ ਦੁਖੀ ਦਿਖਾਈ ਦਿੱਤੇ। ਉਹ ਇਸ ਲਈ ਵੀ ਦੁਖੀ ਸੀ ਕਿਉਂਕਿ ਸ਼ਾਹੀ ਪਰਵਾਰ ਇਸ ਸਮੇਂ ਕਈ ਤਰ੍ਹਾਂ ਦੀ ਪ੍ਰੇਸ਼ਾਨੀਆਂ ਨਾਲ ਜੂਝ ਰਿਹਾ ਹੈ। ਹਾਲ ਹੀ ਵਿਚ ਪ੍ਰਿੰਸ ਹੈਰੀ ਅਤੇ ਮੇਗਨ ਨੇ ਅਪਣੇ ਅਹੁਦੇ ਨੂੰ ਛੱਡ ਕੇ ਕੈਨੇਡਾ ਅਤੇ ਅਮਰੀਕਾ ਵਿਚ ਸਮਾਂ ਬਿਤਾਉਣ ਨੂੰ ਲੈ ਕੇ ਪਰਵਾਰ ਨੂੰ ਸੰਕਟ ਵਿਚ ਪਾ ਦਿੱਤਾ ਸੀ।