image caption:

ਡਬਲਿਊਐਚਓ ਨੇ ਕੋਰੋਨਾ ਨੂੰ ਨਵਾਂ ਨਾਂ 'ਕੋਵਿਡ-19' ਦਿੱਤਾ

ਜਨੇਵਾ-  ਵਿਸ਼ਵ ਸਿਹਤ ਸੰਗਠਨ  (ਡਬਲਿਊ ਐਚ ਓ) ਨੇ ਮੰਗਲਵਾਰ ਨੂੰ ਚੀਨ ਦੇ ਘਾਤਕ ਕੋਰੋਨਾ ਵਾÎਇਰਸ ਨੂੰ ਅਧਿਕਾਰਕ ਨਾਂ 'ਕੋਵਿਡ-19' ਦਿੱਤਾ। ਇਸ ਵਾÎਇਰਸ ਦੀ ਪਛਾਣ ਪਹਿਲੀ ਵਾਰ 31 ਦਸੰਬਰ 2019 ਨੂੰ ਚੀਨ ਵਿਚ ਹੋਈ ਸੀ। ਡਬਲਿਊ ਐਚ ਓ ਦੇ ਮੁਖੀ  ਟੈਡਰੋਸ ਗੇਬਰਾਇਸਸ ਨੇ ਜਨੇਵਾ ਵਿਚ ਪੱਤਰਕਾਰਾਂ ਨੂੰ ਕਿਹਾ ਕਿ ਹੁਣ ਸਾਡੇ ਕੋਲ ਬਿਮਾਰੀ ਲਈ ਨਾਂ ਹੈ ਅਤੇ ਇਹ ਕੋਵਿਡ-19 ਹੈ। ਉਨ੍ਹਾਂ ਨੇ ਨਾਂ ਦੀ ਵਿਆਖਿਆ ਕਰਦੇ ਹੋਏ ਕਿਹਾ ਕਿ ਕੋ ਦਾ ਮਤਲਬ ਕੋਰੋਨਾ, ਵੀ ਦਾ ਮਤਲਬ ਵਾਇਰਸ ਅਤੇ ਡੀ ਦਾ ਮਤਲਬ ਡਿਸੀਜ ਹੈ।
ਡਬਲਿਊ ਐਚ ਓ ਨੇ ਕੋਰੋਨਾ ਨੂੰ ਵਿਸ਼ਵ  ਲਈ ਗੰਭੀਰ ਖ਼ਤਰਾ ਦੱਸਿਆ ਹੈ। ਦਸੰਬਰ ਵਿਚ ਇਸ ਵਾਇਰਸ ਦੀ ਪਛਾਣ ਹੋਣ ਤੋਂ ਬਾਅਦ ਹੁਣ ਤੱਕ ਇਕੱਲੇ ਚੀਨ ਵਿਚ 1100 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 43 ਹਜ਼ਾਰ ਤੋਂ ਜਿਆਦਾ ਲੋਕ ਇਸ ਨਾਲ ਪੀੜਤ ਹਨ ਤੇ ਇਹ 27 ਦੇਸ਼ਾਂ ਵਿਚ ਫੈਲ ਚੁੱਕਾ ਹੈ।
ਅਜਿਹਾ ਮੰਨਿਆ ਜਾ ਰਿਹਾ ਕਿ ਇਹ ਵਾਇਰਸ ਚਮਗਾਦੜਾਂ ਕਾਰਨ ਹੋਇਆ ਹੋਵੇਗਾ ਅਤੇ ਇਹ ਮਨੁੱਖ ਵਿਚ ਸੱਪਾਂ ਅਤੇ ਪੈਂਗੋਲਿਨ ਜਿਹੇ ਜੀਵਾਂ ਜ਼ਰੀਏ ਫੈਲਿਆ ਹੋਵੇਗਾ। ਆਸਟ੍ਰੇਲੀਆ, ਚੀਨ, ਫਰਾਂਸ, ਜਰਮਨੀ ਅਤੇ ਅਮਰੀਕਾ ਦੀ ਕਈ ਕੰਪਨੀਆਂ ਅਤੇ ਸੰਸਥਾਨਾਂ ਕੋਰੋਨਾ ਵਾਇਰਸ ਦਾ ਟੀਕਾ ਵਿਕਸਿਤ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।