image caption:

ਇਲਾਜ ਕਰ ਰਹੇ ਡਾਕਟਰਾਂ ਅਤੇ ਨਰਸਾਂ ‘ਚ ਵੱਧ ਰਹੀਆਂ ਨੇ ਮਾਨਸਿਕ ਸਮੱਸਿਆਵਾਂ

ਚੀਨ ਵਿੱਚ ਜਿੱਥੇ ਕੋਰੋਨਾ ਵਾਇਰਸ ਨਾਲ ਮੌਤਾ ਅਤੇ ਵਾਇਰਸ ਨਾਲ ਪੀੜਤ ਲੋਕਾਂ ਦੀ ਗਿਣਤੀ ਵੱਧ ਰਹੀ ਹੈ, ਉੱਥੇ ਹੀ ਇਸ ਨਾਲ ਨਜਿੱਠਣ ਲਈ ਯਤਨ ਤੇਜ਼ ਕੀਤੇ ਜਾ ਰਹੇ ਹਨ। ਇਸ ਤਰਤੀਬ ਵਿੱਚ ਬਹੁਤ ਸਾਰੇ ਲੋਕ ਖ਼ਾਸਕਰ ਮਰੀਜ਼ &lsquoਤੇ ਇਸ ਬਿਮਾਰੀ ਨਾਲ ਲੜ ਰਹੇ ਡਾਕਟਰ ਮਾਨਸਿਕ ਸਮੱਸਿਆਵਾਂ ਦਾ ਸ਼ਿਕਾਰ ਹੋ ਰਹੇ ਹਨ। ਇਸ ਨੂੰ ਦੇਖਦੇ ਹੋਏ ਚੀਨ ਦੇ ਰਾਸ਼ਟਰਪਤੀ ਸਿਹਤ ਕਮਿਸ਼ਨ ਨੇ ਦੋ ਫਰਬਰੀ ਨੂੰ ਇਕ ਨੋਟਿਸ ਜਾਰੀ ਕਰਦਿਆਂ ਸਥਾਨਕ ਏਜੰਸੀਆਂ ਨੂੰ ਮਾਨਸਿਕ ਸਹਾਇਤਾ ਅਤੇ ਸਲਾਹ ਦੇਣ ਦੀ ਅਪੀਲ ਕੀਤੀ ਸੀ। ਜਿਸ ਦਾ ਉਦੇਸ਼ ਇਸ ਬਿਮਾਰੀ ਨਾਲ ਲੱੜ ਰਹੇ ਲੋਕਾਂ ਦੇ ਵਿਵਹਾਰ ਅਤੇ ਮਾਨਸਿਕ ਸਮੱਸਿਆਵਾਂ ਨੂੰ ਕਾਬੂ ਕਰਨਾ ਸੀ।
ਬੀਜਿੰਗ ਸਥਿਤ ਮਾਨਸਿਕ ਰੋਗ ਹਸਪਤਾਲ ਹਾਈਗੁਆਂਗ ਦੇ ਪ੍ਰਧਾਨ ਯਾਂਗ ਫੌਡ ਨੇ ਕਿਹਾ,&rdquoਇਹ ਮਹਾਮਾਰੀ ਬਹੁਤ ਸਾਰੇ ਮੈਡੀਕਲ ਕਰਮਚਾਰੀਆਂ ਦੇ ਲਈ ਇਕ ਮਾਨਸਿਕ ਚਿੰਤਾ ਬਣ ਗਈ ਹੈ ਅਤੇ ਅਸੀਂ ਇਸ ਤੇ ਬਹੁਤ ਧਿਆਨ ਦੇ ਰਹੇ ਹਾਂ।&rdquo ਯਾਂਗ ਨੇ ਕਿਹਾ ਕਿ ਪਹਿਲਾ ਦੇ ਤਜ਼ਰਬੇ ਅਤੇ ਰਾਸ਼ਟਰੀ ਮਿਆਰ ਦੇ ਅਧਾਰ ਤੇ ਮਨੋਵਿਗਿਆਨਕ ਦਖਲ ਦੇ ਮਾਮਲੇ ਵਿੱਚ, ਪਹਿਲਾਂ ਕਦਮ ਲੋਕਾਂ ਦਾ ਵਰਗੀਕਰਨ ਕਰਨਾ ਹੈ। ਹਸਪਤਾਲ ਮਨੋਵਿਗਿਆਨਕ ਸੰਕਟ ਦਖਲ ਖੋਜ ਕੇਂਦਰ ਦੇ ਡਿਪਟੀ ਡਾਇਰੈਕਟਰ ਲਿਆਂਗ ਹਾਂਗ ਨੇ ਕਿਹਾ ਕਿ, &ldquoਇਸ ਮਦਦ ਲਈ ਬੇਨਤੀ ਕਰਨ ਵਾਲੇ ਜ਼ਿਆਦਾਤਰ ਲੋਕਾਂ ਵਿੱਚ ਡਰ ਅਤੇ ਚਿੰਤਾ ਹੈ। ਇਹਨਾਂ ਵਿੱਚੋਂ ਕੁੱਛ ਲੋਕਾਂ ਨੂੰ ਸਾਧਾਰਨ ਖੰਘ ਜਾਂ ਬੁਖਾਰ ਹੋਣ ਦੀ ਸਾਥਿਤੀ ਵਿੱਚ ਕੋਰੋਨਾ ਵਾਇਰਸ ਤੋਂ ਪ੍ਰਭਾਵਿਤ ਹੋਣ ਦਾ ਡਰ ਸੱਤਾ ਰਿਹਾ ਹੈ।&rdquo ਵੈਂਗ ਨੇ ਕਿਹਾ ਕਿ ਇਸ ਸੰਕਟ ਨੂੰ ਮੱਦੇਨਜ਼ਰ ਰੱਖਦੇ ਹੋਏ ਲੋਕਾਂ ਨੂੰ ਇਸ ਗੱਲ ਦਾ ਧਿਆਨ ਰੱਖਣਾ ਹੈ ਕਿ ਉਹ ਭਰੋਸੇਯੋਗ ਖ਼ਬਰਾਂ &lsquoਤੇ ਹੀ ਭਰੋਸਾ ਕਰਨ ਅਤੇ ਬਿਨਾਂ ਕਿਸੇ ਚਿੰਤਾ ਦੇ ਗਲਤ ਜਾਣਕਾਰੀ ਤੋਂ ਦੂਰ ਰਹਿਣ।
ਉਸੇ ਸਮੇਂ, ਵਿਸ਼ਵ ਸਿਹਤ ਸੰਗਠਨ ਦੇ ਡਾਇਰੈਕਟਰ ਜਨਰਲ ਡਬਲਯੂਐਚਓ, ਟ੍ਰੈਡੋਜ਼ ਅਡਾਨੋਮ ਘੇਬਰਿਯੁਸ ਨੇ ਚੀਨੀ ਮੈਡੀਕਲ ਕਰਮਚਾਰੀਆਂ ਨੂੰ ਵਧਾਈ ਦਿੱਤੀ ਜਿਨ੍ਹਾਂ ਨੇ ਸੋਸ਼ਲ ਮੀਡੀਆ &lsquoਤੇ ਨਵੇਂ ਕੋਰੋਨਾ ਵਾਇਰਸ ਨੂੰ ਰੋਕਿਆ। ਉਹਨਾਂ ਨੇ ਕਿਹਾ, &lsquoਮੈਂ ਚੀਨੀ ਮੈਡੀਕਲ ਕਰਮਚਾਰੀਆਂ ਨੂੰ ਵਧਾਈ ਦਿੰਦਾ ਹਾਂ ਜਿਨ੍ਹਾਂ ਨੇ ਚੀਨ, ਖਾਸ ਕਰਕੇ ਹੁਪੇਈ ਪ੍ਰਾਂਤ ਵਿੱਚ ਮਹਾਂਮਾਰੀ ਨੂੰ ਰੋਕਿਆ ਹੈ। ਉਹ ਨਾ ਸਿਰਫ ਦਬਾਅ ਹੇਠ ਮਰੀਜ਼ਾਂ ਦੀ ਦੇਖਭਾਲ ਕਰਦੇ ਹਨ, ਬਲਕਿ ਨਵੇਂ ਕੋਰੋਨਾ ਵਾਇਰਸ ਦੇ ਵਿਗਿਆਨਕ ਵਿਸ਼ਲੇਸ਼ਣ ਲਈ ਅੰਕੜੇ ਵੀ ਇਕੱਠੇ ਕਰ ਰਹੇ ਹਨ।
ਬਿਹਤਰ ਇਲਾਜ਼ ਲੱਭਣ &lsquoਤੇ ਵਾਇਰਸ ਦੇ ਫੈਲਣ ਨੂੰ ਰੋਕਣ ਲਈ ਕੀਤੇ ਯਤਨਾਂ ਲਈ ਸਾਰਾ ਸੰਸਾਰ ਤੁਹਾਡਾ ਤਹਿ ਦਿਲੋਂ ਧੰਨਵਾਦ ਕਰਦਾ ਹੈ। ਡਬਲਯੂਐਚਓ ਦੇ ਡਾਇਰੈਕਟਰ ਜਨਰਲ ਘੇਬਰਿਯੁਸ ਨੇ ਜ਼ੋਰ ਦਿੰਦੇ ਹੋਏ ਕਿਹਾ ਕਿ ਡਾਕਟਰੀ ਅਤੇ ਵਿਗਿਆਨਕ ਖੇਤਰਾਂ ਦੇ ਮਾਹਰ ਅੰਕੜਿਆਂ ਦੀ ਮਦਦ ਨਾਲ ਨਵੇਂ ਕੋਰੋਨਾ ਵਾਇਰਸ ਨੂੰ ਰੋਕਣ ਲਈ ਅੰਤਰਰਾਸ਼ਟਰੀ ਕੋਸ਼ਿਸ਼ਾਂ ਕਰ ਰਹੇ ਹਨ। ਡਬਲਯੂਐਚਓ ਨੇ 6 ਫ਼ਰਵਰੀ ਨੂੰ ਇਹ ਐਲਾਨ ਕੀਤਾ ਕਿ 11 &lsquoਤੇ 12 ਫ਼ਰਵਰੀ ਨੂੰ ਜੇਨੇਵਾ ਵਿੱਚ ਨਵੇਂ ਕੋਰੋਨਾ ਵਾਇਰਸ ਦੇ ਖਿਲਾਫ ਇੱਕ ਵਿਸ਼ਵਵਿਆਪੀ ਖੋਜ ਅਤੇ ਨਵੀਨਤਾ ਫੋਰਮ ਆਯੋਜਿਤ ਕੀਤੇ ਜਾਣਗੇ।