image caption:

ਵਾਇਰਲ ਬੁਖਾਰ ਨੂੰ ਸਮਝ ਲਿਆ ਕੋਰੋਨਾ ਵਾਇਰਸ, ਲਿਆ ਫਾਹਾ

ਚੀਨ ਤੋਂ ਦੁਨੀਆ ਭਰ &lsquoਚ ਕੋਰੋਨਾ ਫੈਲ ਗਿਆ ਹੈ ਤੇ ਭਾਰਤ ਵਿਚ ਵੀ ਇਸ ਦੇ ਤਿੰਨ ਮਾਮਲੇ ਦੇਖਣ ਨੂੰ ਮਿਲੇ ਹਨ ਪਰ ਕੋਰੋਨਾ ਵਾਇਰਸ ਨੇ ਲੋਕਾਂ ਦੇ ਦਿਲਾਂ &lsquoਚ ਦਹਿਸ਼ਤ ਭਰ ਦਿੱਤੀ ਹੈ। ਇਸ ਦਹਿਸ਼ਤ ਦੇ ਚੱਲਦਿਆਂ ਆਂਧਰ ਪ੍ਰਦੇਸ਼ &lsquoਚ ਇਕ 50 ਸਾਲਾ ਵਿਅਕਤੀ  ਨੇ ਕੋਰੋਨਾ ਵਾਇਰਸ ਹੋਣ ਤੋਂ ਪੀੜਤ ਹੋਣ ਦੇ ਸ਼ੱਕ ਕਰਕੇ ਫਾਹਾ ਲੈ ਲਿਆ। ਜਿਸ ਨਾਲ ਉਸ ਦੀ ਮੌਤ ਹੋ ਗਈ। ਬਾਅਦ &lsquoਚ ਡਾਕਟਰਾਂ ਦੀ ਜਾਂਚ &lsquoਚ ਪਤਾ ਲੱਗਾ ਕਿ ਉਹ ਕੋਰੋਨਾ ਵਾਇਰਸ ਤੋਂ ਪੀੜਤ ਨਹੀਂ ਸੀ। ਉਸ ਨੂੰ ਸਿਰਫ ਵਾਇਰਲ ਬੁਖਾਰ ਸੀ।
ਜਾਣਕਾਰੀ ਮੁਤਾਬਕ ਆਂਧਰਾ ਪ੍ਰਦੇਸ਼ ਦੇ ਚਿਤੂਰ ਸ਼ਹਿਰ &lsquoਚ ਰਹਿਣ ਵਾਲੇ 50 ਸਾਲਾ ਇਕ ਵਿਅਕਤੀ ਬਾਲਾ ਕ੍ਰਿਸ਼ਣਾਹਦ ਨੂੰ ਵਾਇਰਲ ਬੁਖਾਰ ਹੀ ਸੀ। ਪਰ ਉਸ ਨੂੰ ਆਪਣੇ ਆਪ ਨੂੰ ਕੋਰੋਨਾ ਵਾਇਰਸ ਤੋਂ ਪੀੜਤ ਹੋਣ ਦਾ ਖਦਸ਼ਾ ਸੀ ਤੇ ਡਰ ਸੀ ਕਿ ਇਹ ਵਾਇਰਸ ਉਸ ਦੀ ਪਤਨੀ ਤੇ ਬੱਚਿਆਂ ਨੂੰ ਵੀ ਆਪਣੀ ਲਪੇਟ &lsquoਚ ਨਾ ਲੈ ਲਵੇ। ਉਸ ਨੇ ਫਾਹਾ ਲੈ ਕੇ ਆਪਣੀ ਜਾਨ ਦੇ ਦਿੱਤੀ। ਬਾਲਾ ਕ੍ਰਿਸ਼ਣਾਹਦ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਵਾਇਰਲ ਬੁਖਾਰ ਹੋਣ ਦੌਰਾਨ ਉਸ ਨੇ ਇੰਟਰਨੈਟ &lsquoਤੇ ਕੋਰੋਨਾ ਵਾਇਰਸ ਨਾਲ ਸਬੰਧਤ ਵੀਡੀਓ ਦੇਖਿਆ ਸੀ।&rsquoਤੇ ਉਸ ਨੂੰ ਲਗਣ ਲੱਗਾ ਕਿ ਉਹ ਵੀ ਕੋਰੋਨਾ ਵਾਇਰਸ ਤੋਂ ਪੀੜਤ ਹੈ। ਮੰਗਲਵਾਰ ਨੂੰ ਕ੍ਰਿਸ਼ਣਾ ਨੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਘਰ &lsquoਚ ਬੰਦ ਕਰ ਦਿੱਤਾ ਅਤੇ ਆਪਣੀ ਮਾਂ ਦੀ ਕਬਰ &lsquoਤੇ ਚਲਾ ਗਿਆ।
ਇਸ ਤੋਂ ਬਾਅਦ ਕ੍ਰਿਸ਼ਣਾ ਦੀ ਪਤਨੀ ਲਕਸ਼ਮੀ ਦੇਵੀ ਦੇ ਰੌਲਾ ਪਾਉਣ &lsquoਤੇ ਗੁਆਂਢੀਆਂ ਨੇ ਆ ਕੇ ਦਰਵਾਜ਼ਾ ਖੋਲ੍ਹਿਆ ਪਰ ਉਦੋਂ ਤਕ ਸਮਾਂ ਹੱਥੋਂ ਨਿਕਲ ਚੁੱਕਾ ਸੀ। ਲਕਸ਼ਮੀ ਦੇਵੀ ਅਤੇ ਬਾਕੀ ਜਦੋਂ ਤਕ ਕ੍ਰਿਸ਼ਣਾ ਦੀ ਮਾਂ ਦੀ ਕਬਰ ਤਕ ਪਹੁੰਚਦੇ, ਉਨ੍ਹਾਂ ਨੇ ਖੁਦ ਨੂੰ ਫਾਂਸੀ ਲਗਾ ਲਈ ਸੀ। ਪਰ ਜਦੋਂ ਤਿਰੁਪਤੀ ਦੇ ਡਾਕਟਰਾਂ ਨੇ ਮ੍ਰਿਤਕ ਕ੍ਰਿਸ਼ਣਾ ਦੀ ਜਾਂਚ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਸਰੀਰ &lsquoਚ ਕੋਰੋਨਾ ਦੇ ਕੋਈ ਲੱਛਣ ਨਹੀਂ ਸਨ। ਉਨ੍ਹਾਂ ਨੂੰ ਤਾਂ ਸਿਰਫ ਵਾਇਰਲ ਬੁਖਾਰ ਸੀ। ਜ਼ਿਕਰਯੋਗ ਹੈ ਕਿ ਆਂਧਰ ਪ੍ਰਦੇਸ਼ &lsquoਚ ਕੋਰੋਨਾ ਵਾਇਰਸ ਦਾ ਇਕ ਵੀ ਮਾਮਲਾ ਅਜੇ ਤਕ ਸਾਹਮਣੇ ਨਹੀਂ ਆਇਆ।