image caption:

ਔਰਤ ਨਾਲ ਪੂਰੇ ਪਰਿਵਾਰ ਨੇ ਕੀਤੀ ਹੈਵਾਨੀਅਤ, ਕਿਸੇ ਨੇ ਕੀਤਾ ਜਬਰ ਜਨਾਹ ਤਾਂ ਕਿਸੇ ਨੇ ਲਾਈਆਂ ਗਰਮ ਸਲਾਖਾਂ

ਜੈਪੁਰ : ਭਾਵੇਂ ਦੇਸ਼ ਵਿਚ ਘਰੇਲੂ ਹਿੰਸਾ ਅਤੇ ਔਰਤਾਂ ਖ਼ਿਲਾਫ਼ ਜ਼ੁਲਮ ਨੂੰ ਲੈ ਕੇ ਸਖ਼ਤ ਕਾਨੂੰਨ ਬਣਾਏ ਗਏ ਹਨ ਪਰ ਇਸ ਦੇ ਬਾਵਜੂਦ ਔਰਤਾਂ 'ਤੇ ਅੱਤਿਆਚਾਰ ਘੱਟਣ ਦਾ ਨਾਂ ਹੀ ਨਹੀਂ ਲੈ ਰਿਹਾ। ਰਾਜਸਥਾਨ ਵਿਚ ਅਜਿਹਾ ਹੀ ਇਕ ਮਾਮਲੇ ਸਾਹਮਣੇ ਆਇਆ ਹੈ ਜਿਸ ਵਿਚ ਇਕ ਔਰਤ ਨਾਲ ਪੂਰੇ ਪਰਿਵਾਰ ਨੇ ਹੈਵਾਨੀਅਤ ਦੀਆਂ ਹੱਦਾਂ ਪਾਰ ਕਰ ਦਿੱਤੀਆਂ ਹਨ। ਸੂਬੇ ਦੇ ਝਾਲਾਵਾੜ ਜ਼ਿਲ੍ਹੇ ਵਿਚ ਇਕ ਵਿਆਹੁਤਾ 'ਤੇ ਉਸ ਦੇ ਸਹੁਰੇ, ਪਤੀ ਅਤੇ ਨਣਾਨ ਨੇ ਬਹੁਤ ਜ਼ੁਲਮ ਢਾਹਿਆ। ਸਹੁਰੇ ਨੇ ਔਰਤ ਨਾਲ ਜਬਰ ਜਨਾਹ ਕੀਤਾ ਤਾਂ ਪਤੀ ਨੇ ਉਸ ਨੂੰ ਬੈਲਟਾਂ ਨਾਲ ਮਾਰਿਆ ਅਤੇ ਨਣਾਨ ਨੇ ਗਰਮ ਸਲਾਖਾਂ ਲਾਈਆਂ। ਔਰਤ ਕਿਸੇ ਤਰ੍ਹਾਂ ਉਨ੍ਹਾਂ ਦੀ ਗ੍ਰਿਫ਼ਤ 'ਚੋਂ ਨਿਕਲ ਕੇ ਪੁਲਿਸ ਕੋਲ ਪਹੁੰਚੀ ਅਤੇ ਮਾਮਲਾ ਦਰਜ ਕਰਾਇਆ।

ਜਾਣਕਾਰੀ ਮੁਤਾਬਕ ਜ਼ਿਲੇ ਦੇ ਦਾਂਗੀਪੁਰਾ ਥਾਣੇ ਵਿਚ ਪੀੜਤਾ ਵੱਲੋਂ ਮਾਮਲਾ ਦਰਜ ਕਰਾਇਆ ਗਿਆ ਹੈ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਤਿੰਨ ਮਹੀਨੇ ਪਹਿਲਾਂ ਹੀ ਉਸ ਦਾ ਵਿਆਹ ਹੋਇਆ ਸੀ। 2 ਦਿਨ ਪਹਿਲਾਂ ਰਾਤ ਨੂੰ ਉਸ ਦਾ ਸਹੁਰਾ ਉਸ ਨੂੰ ਖੇਤ ਵਿਚ ਗਿਆ ਅਤੇ ਉਸ ਨਾਲ ਜਬਰ ਜਨਾਹ ਕੀਤਾ। ਜਦੋਂ ਉੁਹ ਉਥੋਂ ਉਸ ਦੀ ਪਕੜ ਵਿਚੋਂ ਭੱਜ ਕੇ ਆਈ ਤੇ ਪਤੀ ਨੂੰ ਸਾਰੀ ਘਟਨਾ ਬਾਰੇ ਦੱਸਿਆ ਤਾਂ ਉਸ ਨੇ ਬੈਲਟਾਂ ਨਾਲ ਮਾਰਿਆ।

ਹੰਗਾਮਾ ਸੁਣ ਕੇ ਉਸ ਦੀਆਂ ਦੋਵੇਂ ਨਣਾਨਾਂ ਵੀ ਆ ਗਈਆਂ। ਉਸ ਤੋਂ ਬਾਅਦ ਪਤੀ ਅਤੇ ਉਸ ਦੀਆਂ ਦੋਵੇਂ ਭੈਣਾਂ ਉਸ ਨੂੰ ਫੜ ਕੇ ਚੁੱਲ੍ਹੇ ਕੋਲ ਲੈ ਗਈਆਂ ਅਤੇ ਗਰਮ ਚਿਮਟੇ ਉਸ ਦੇ ਲਾਏ। ਪਤੀ ਨੇ ਕਿਹਾ ਕਿ ਉਹ ਉਸ ਨੂੰ ਪੈਸੇ ਦੇ ਕੇ ਨਾਤਾ ਪ੍ਰਥਾ ਤਹਿਤ ਖਰੀਦ ਕੇ ਲਿਆ ਹੈ, ਇਸ ਲਈ ਉਸ ਨੂੰ ਉਸ ਦੇ ਪਿਤਾ ਨਾਲ ਵੀ ਸਬੰਧ ਬਣਾਉਣੇ ਪੈਣਗੇ।

ਪੁਲਿਸ ਨੇ ਪੀੜਤਾ ਦੀ ਸ਼ਿਕਾਇਤ 'ਤੇ ਮਾਮਲਾ ਦਰਜ ਕਰ ਲਿਆ ਹੈ। ਔਰਤ ਦੀ ਮੈਡੀਕਲ ਜਾਂਚ ਕਰਵਾ ਕੇ ਹੁਣ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।