image caption:

ਇਟਲੀ 'ਚ ਨੌਜਵਾਨ 'ਤੇ ਨਸਲੀ ਹਮਲਾ

ਮਿਲਾਨ (ਇਟਲੀ)- ਮੂਲ ਰੂਪ 'ਚ ਸ਼ੈਨੇਗਲ ਦਾ ਰਹਿਣ ਵਾਲਾ ਇਕ 20 ਸਾਲਾ ਨੌਜਵਾਨ 'ਤੇ ਬੀਤੀ ਰਾਤ ਨੂੰ ਇਟਲੀ ਦੇ ਸ਼ਹਿਰ ਪਾਲੇਰਮੋ 'ਚ ਨਸਲੀ ਹਮਲਾ ਹੋ ਗਿਆ | ਨੌਜਵਾਨ 'ਤੇ 30 ਦੇ ਕਰੀਬ ਗੋਰੇ ਨੌਜਵਾਨਾਂ ਵਲੋਂ ਹਮਲਾ ਕੀਤਾ ਗਿਆ, ਜਦੋਂਕਿ ਉਹ ਆਪਣੇ ਕੰਮ ਤੋਂ ਘਰ ਵਾਪਸ ਪਰਤ ਰਿਹਾ ਸੀ | ਜਦੋਂ ਹਮਲਾਵਰ 20 ਸਾਲਾ ਕਾਲੇ ਨੌਜਵਾਨ 'ਤੇ ਹਮਲਾ ਕਰ ਰਹੇ ਸਨ ਅਤੇ ਕਹਿ ਰਹੇ ਸਨ 'ਨੇਗਰੋ ਸਾਡਾ ਦੇਸ਼ ਛੱਡ' ਦਿਉ | ਕਾਲੇ ਨੌਜਵਾਨ ਵਲੋਂ ਰੌਲਾ ਪਾਉਣ 'ਤੇ ਕੁਝ ਲੋਕ ਉਸ ਦੀ ਮਦਦ ਲਈ ਆਏ ਤੇ ਹਮਲਾਵਰ ਉਸ ਨੂੰ ਛੱਡ ਕੇ ਦੌੜ ਗਏ ਤੇ ਜਿਸ ਦਾ ਚਿਹਰਾ ਉਸ ਸਮੇਂ ਖੂਨ ਨਾਲ ਲੱਥ ਪੱਥ ਸੀ ਅਤੇ ਜਿਸ ਨੂੰ ਮੌਕੇ ਤੇ ਪਾਲੇਰਮੋ ਦੇ ਸਿਵਿਕੋ ਹਸਪਤਾਲ ਲਿਜਾਇਆ ਗਿਆ | ਉਸਨੇ ਹੀ ਇਸ ਘਟਨਾ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਤੇ ਪੁਲਿਸ ਵਲੋਂ ਹਮਲਾਵਰਾਂ ਦੀ ਭਾਲ ਕੀਤੀ ਜਾ ਰਹੀ ਹੈ |