image caption:

ਏਜੰਟਾਂ ਨੇ 28 ਲੱਖ ਰੁਪਏ ਲੈ ਕੇ ਅਮਰੀਕਾ ਭੇਜੇ ਨੌਜਵਾਨ ਨੂੰ ਰਸਤੇ 'ਚ ਕੀਤਾ ਗਾਇਬ

ਪਿਤਾ ਦੀ ਸ਼ਿਕਾਇਤ 'ਤੇ ਪੁਲਿਸ ਨੇ 3 ਲੋਕਾਂ 'ਤੇ ਕੀਤਾ ਕੇਸ ਦਰਜ
ਜਗਰਾਉਂ, -  ਅਮਰੀਕਾ ਭੇਜਣ ਦਾ ਝਾਂਸਾ ਦੇ ਕੇ ਏਜੰਟਾਂ ਨੇ 28 ਲੱਖ ਰੁਪਏ ਲੈ ਕੇ ਇੱਕ ਨੌਜਵਾਨ ਨੂੰ ਅਮਰੀਕਾ  ਭੇਜਿਆ। ਇਸ ਤੋਂ ਬਾਅਦ ਨੌਜਵਾਨ ਨੂੰ ਏਜੰਟਾਂ ਨੇ ਰਸਤੇ ਵਿਚ ਹੀ ਗਾਇਬ ਕਰ ਦਿੱਤਾ।  ਪਿਤਾ ਦੀ ਸ਼ਿਕਾਇਤ 'ਤੇ ਪੁਲਿਸ ਨੇ ਮੇਜਰ ਸਿੰਘ ਨਿਵਾਸੀ ਕਾਲਸਾ, ਬਲੌਰ ਸਿੰਘ ਨਿਵਾਸੀ ਜਲਾਲਦੀਵਾਲ ਰਾਏਕੋਟ, ਮੋਹਨ ਲਾਲ Îਨਿਵਾਸੀ ਦਿੱਲੀ ਦੇ ਖ਼ਿਲਾਫ਼ ਥਾਣਾ ਰਾਏਕੋਟ ਸਦਰ ਵਿਚ ਮਨੁੱਖੀ ਤਸਕਰੀ ਦੇ ਦੋਸ਼ ਵਿਚ ਕੇਸ ਦਰਜ ਕੀਤਾ ਹੈ। ਫਿਲਹਾਲ, ਦੋਵੇਂ ਮੁਲਜ਼ਮ ਫਰਾਰ ਹਨ। ਪੁਲਿਸ ਅਫ਼ਸਰ ਸੁਰਿੰਦਰ ਸਿੰਘ ਨੇ ਦੱਸਿਆ ਕਿ ਹਰਬੰਸ ਸਿੰਘ ਨਿਵਾਸੀ ਮਾਣੂਕੇ, ਬਰਨਾਲਾ ਨੇ ਸ਼ਿਕਾਇਤ  ਕੀਤੀ ਸੀ ਕਿ ਉਸ ਨੇ ਅਪਣੇ ਬੇਟੇ ਅਮਨਦੀਪ ਸਿੰਘ ਨੂੰ ਅਮਰੀਕਾ ਭੇਜਣ ਦੇ ਲਈ ਮੇਜਰ ਸਿੰਘ ਨਾਲ ਗੱਲਬਾਤ ਕੀਤੀ ਸੀ। ਇਸ ਤੋਂ ਬਾਅਦ ਉਸ ਨੇ ਉਸ ਨੂੰ ਹੋਰ ਸਾਥੀਆਂ ਨਾਲ ਮਿਲਵਾਇਆ।
ਮੁਲਜ਼ਮਾਂ ਨੇ 28 ਲੱਖ ਵਿਚ ਨੌਜਵਾਨ ਨੂੰ ਅਮਰੀਕਾ ਭੇਜਣ ਦਾ ਝਾਂਸਾ ਦਿੱਤਾ। ਇਸ ਤੋਂ ਬਾਅਦ ਉਨ੍ਹਾਂ ਨੇ ਮੁਲਜ਼ਮਾਂ ਨੂੰ ਪੈਸੇ ਦੇ ਦਿੱਤੇ। ਸੰਨ 2017 'ਚ ਅਮਰੀਕਾ ਭੇਜਣ ਦੇ ਲਈ ਮੁਲਜ਼ਮਾਂ ਦਾ ਇੱਕ ਸਾਥੀ ਉਨ੍ਹਾਂ ਦੇ ਬੇਟੇ ਅਪਣੇ ਨਾਲ ਦਿੱਲੀ ਏਅਰਪੋਰਟ ਲੈ ਗਿਆ। ਲੇਕਿਨ ਜਹਾਜ਼ ਵਿਚ ਬਿਠਾਉਣ ਤੋਂ ਬਾਅਦ ਕਿਤੇ ਰਸਤੇ ਵਿਚ ਉਤਰ ਗਿਆ। ਉਥੋਂ ਅਗਲਾ ਬਾਰਡਰ ਡੋਂਕੀ ਏਜੰਟ ਨੇ ਪਾਰ ਕਰਾਉਣਾ ਸੀ। ਉਸ ਸਮੇਂ ਬੇਟੇ ਨੇ ਫੋਨ 'ਤੇ ਦੱਸਿਆ ਕਿ ਏਜੰਟਾਂ ਨੇ ਅੱਗੇ ਅਪਣੇ ਸਾਥੀਆਂ ਨਾਲ ਸੌਦਾ ਕੀਤਾ ਹੋਇਆ ਸੀ। ਜੋ ਕਿ ਉਸ ਨੂੰ ਅੱਗੇ ਅਮਰੀਕਾ ਤੱਕ ਲੈ ਕੇ ਜਾਣਗੇ।  ਲੇਕਿਨ ਮਹੀਨੇ ਪਰਤਣ ਤੋਂ ਬਾਅਦ ਵੀ ਬੇਟੇ ਨਾਲ ਗੱਲਬਾਤ ਹੋਣੀ ਬੰਦ ਹੋ ਗਈ ਤੇ ਉਨ੍ਹਾਂ ਨੇ ਕੁਝ ਦਿਨਾਂ ਬਾਅਦ ਹੀ ਏਜੰਟ ਮੇਜਰ ਸਿੰਘ ਨਾਲ ਗੱਲਬਾਤ ਕੀਤੀ ਤਾਂ ਕੋਈ ਜਵਾਬ ਨਹੀਂ ਮਿਲਿਆ।