image caption:

ਅਮਰੀਕਾ : ਨਿਊ ਹੈਂਪਸ਼ਾਇਰ ਤੋਂ ਟਰੰਪ ਅਤੇ ਬਰਨੀ ਨੇ ਜਿੱਤੀ ਮੁਢਲੀ ਚੋਣ

ਨਿਊ ਹੈਂਪਸ਼ਾਇਰ-  ਅਮਰੀਕਾ ਦੇ ਵੱਡੇ ਸੂਬੇ ਨਿਊ ਹੈਂਪਸ਼ਾਇਰ ਦੀ ਪ੍ਰਾਇਮਰੀ ਚੋਣ ਵਿਚ ਡੈਮੋਕਰੇਟਿਕ ਪਾਰਟੀ ਤੋਂ ਸਾਂਸਦ ਬਰਨੀ ਸੈਂਡਰਸ ਨੇ ਵਾਮਪੰਥੀਆਂ ਦੇ ਸਮਰਥਨ ਨਾਲ ਮਾਮੂਲੀ ਫਰਕ ਦੇ ਨਾਲ ਜਿੰਤ ਹਾਸਲ ਕਰ ਲਈ। ਉਨ੍ਹਾਂ ਨੇ ਖੁਦ ਨੂੰ ਡੈਮੋਕਰੇਟਿਕ ਪਾਰਟੀ ਦਾ ਰਾਸ਼ਟਰਪਤੀ ਅਹੁਦੇ ਲਈ ਮਜ਼ਬੂਤ ਉਮੀਦਵਾਰ ਦਾ ਦਾਅਵੇਦਾਰ ਬਣਾ ਲਿਆ ਹੈ। ਉਧਰ ਰਿਪਬਲਿਕਨ ਪਾਰਟੀ ਤੋਂ ਰਾਸ਼ਟਰਪਤੀ ਟਰੰਪ ਨੇ ਵੱਡੇ ਫਰਕ ਨਾਲ ਜਿੱਤ ਹਾਸਲ ਕਰ ਲਈ ਹੈ।
ਇਸ ਸਾਲ ਹੋਣ ਵਾਲੀ ਰਾਸ਼ਟਰਪਤੀ ਅਹੁਦੇ ਦੀ ਚੋਣ ਵਿਚ ਡੈਮੋਕਰੇਟਿਕ ਉਮੀਦਵਾਰੀ ਦੇ ਦਾਅਵੇਦਾਰ ਬਰਨੀ ਸੈਂਡਰਸ ਨੇ 90 ਫ਼ੀਸਦੀ ਮਤਗਣਨਾ ਹੋਣ ਤੱਕ 26 ਫ਼ੀਸਦੀ ਵੋਟਾਂ ਹਾਸਲ ਕਰ ਲਈਆਂ। ਉਨ੍ਹਾਂ ਦੇ ਵਿਰੋਧੀ ਪੀਟਰ ਦੂਜੇ ਨੰਬਰ 'ਤੇ ਰਹੇ।
ਪੀਟਰ ਬਟਿੱਗੀ ਨੇ ਮਿਨੇਸੋਟਾ ਦੇ ਸੈਨੇਟਰ ਐਮੀ ਕਲੋਬੁਚਰ ਦੇ ਨਾਲ  ਵੋਟਾਂ ਨੂੰ ਆਪਸ ਵਿਚ ਵੰਡਿਆ। ਐਮੀ ਤੀਜੇ ਨੰਬਰ 'ਤੇ ਰਹੇ। ਜਦ ਕਿ ਮੈਸਾਚੁਸੈਟਸ ਦੇ ਸੈਨੇਟਰ ਐਲਿਜ਼ਾਬੈਥ ਵਾਰੇਨ ਚੌਥੇ ਅਤੇ ਟਰੰਪ 'ਤੇ ਮਹਾਂਦੋਸ਼ ਦੇ ਕੇਂਦਰ ਵਿਚ ਰਹੇ ਜੋਅ ਬਿਡੇਨ ਜੂਨੀਅਰ ਨੂੰ ਪੰਜਵੀਂ ਥਾਂ ਮਿਲੀ।
ਬਿਡੇਨ ਅਤੇ ਵੌਰੇਨ ਨੇ ਨਤੀਜਿਆਂ ਦੇ ਤੁਰੰਤ ਬਅਦ ਵਿੱਤੀ ਤਣਾਅ ਦੇ ਚਲਦਿਆਂ ਚੋਣ ਮੁਹਿੰਮ ਨਾਲ ਜੁੜੇ ਅਪਣੇ ਇਸ਼ਤਿਹਾਰ ਵਾਪਸ ਲੈ ਲਏ। ਦੂਜੇ ਪਾਸੇ ਰਿਪਬਲਿਕਨ ਨੈਸ਼ਨਲ ਕਮੇਟੀ ਪ੍ਰਮੁੱਖ ਮੈਕਡੇਨਿਅਲ ਨੇ ਕਿਹਾ ਕਿ ਇੱਕ ਗੱਲ ਤਾਂ ਸਪਸ਼ਟ ਹੈ ਕਿ ਰਾਸ਼ਟਰਪਤੀ ਅਹੁਦੇ ਦਾ ਉਮੀਦਵਾਰ ਕੋਈ ਵੀ ਬਣੇ ਉਸ ਦਾ ਮੁਕਾਬਲਾ ਰਾਸ਼ਟਰਪਤੀ ਟਰੰਪ ਦੀ ਉਪਲਬਧੀਆਂ ਦੇ ਰਿਕਾਰਡ ਅਤੇ ਆਸ਼ਾਵਾਦੀ ਨਜ਼ਰੀਏ ਨਾਲ ਹੋਵੇਗਾ।
ਸਾਲ 2016 ਦੀ ਰਾਸ਼ਟਰਪਤੀ ਚੋਣ ਵਿਚ ਵੀ ਬਰਨੀ ਸੈਂਡਰਸ ਨੇ Îਨਿਊ ਹੈਂਪਸ਼ਾਇਰ ਤੋਂ ਡੈਮੋਕਰੇਟਿਕ ਪਾਰਟੀ ਦੀ ਪ੍ਰਾਇਮਰੀ ਚੋਣ ਲੜੀ ਸੀ ਲੇਕਿਨ ਤਦ ਉਨ੍ਹਾਂ ਦਾ ਮੁਕਾਬਲਾ ਤਤਕਾਲੀ ਵਿਦੇਸ਼ ਮੰਤਰੀ ਹਿਲੇਰੀ ਕਲਿੰਟਨ ਨਾਲ ਸੀ ਤੇ ਉਹ ਚੋਣ ਹਾਰ ਗਏ ਸੀ। ਉਨ੍ਹਾਂ ਦੀ ਜਿੱਤ 'ਤੇ ਟਰੰਪ ਦੀ ਚੋਣ ਮੁਹਿੰਮ ਪਾਰਟੀ ਨੇ ਕਿਹਾ ਕਿ ਬਰਨੀ ਦੀ ਜਿੱਤ ਦੱਸਦੀ  ਹੈ ਕਿ ਡੈਮੋਕਰੇਟਿਕ ਪਾਰਟੀ ਨੇ ਸਮਾਜਵਾਦ ਦੀ ਰਫਤਾਰ ਫੜ ਲਈ ਹੈ।