image caption:

ਲੁਧਿਆਣਾ 'ਚ ਔਰਤ ਨਾਲ ਆਟੋ ਵਿਚ ਗੈਂਗਰੇਪ

ਲੁਧਿਆਣਾ- ਕੂਮਕਲਾਂ ਦੇ ਮਾਨਗੜ੍ਹ ਵਿਚ ਰਹਿਣ ਦੇ ਲਈ ਕਿਰਾਏ 'ਤੇ ਕਮਰਾ ਲੱਭਣ ਗਈ ਇੱਕ ਔਰਤ ਦੇ ਨਾਲ ਆਟੋ ਚਾਲਕ ਨੇ ਅਪਣੇ ਚਾਰ ਸਾਥੀਆਂ ਦੇ ਨਾਲ ਮਿਲ ਕੇ ਸਮੂਹਿਕ ਬਲਾਤਕਾਰ ਕੀਤਾ। ਅਗਲੇ ਦਿਨ ਜਦ ਔਰਤ ਹੋਸ਼ ਵਿਚ ਆਈ ਤਾਂ ਉਸ ਨੇ ਉਸ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ। ਪੁਲਿਸ ਨੇ ਆਟੋ ਚਾਲਕ ਰਾਜੂ, ਉਸ ਦੇ ਸਾਥੀ ਰਾਮ ਨਰਾਇਣ ਅਤੇ 3 ਹੋਰਾਂ ਖ਼ਿਲਾਫ਼ ਗੈਂਗਰੇਪ ਦਾ ਮਾਮਲਾ ਦਰਜ ਕਰਕੇ ਇੱਕ ਮੁਲਜ਼ਮ ਨੂੰ ਕਾਬੂ  ਕਰ ਲਿਆ। ਪੁਲਿਸ ਨੇ ਮੁਲਜ਼ਮ ਰਾਮ ਨਰਾਇਣ ਨੂੰ ਅਦਾਲਤ ਵਿਚ ਪੇਸ਼ ਕੀਤਾ। ਉਥੋਂ ਉਸ ਨੂੰ 3 ਦਿਨ ਦੇ ਪੁਲਿਸ ਰਿਮਾਂਡ 'ਤੇ ਭੇਜ ਦਿੱਤਾ ਹੈ। ਥਾਣਾ ਕੂੰਮਕਲਾਂ ਦੇ ਇੰਚਾਰਜ ਸਬ ਇੰਸਪੈਕਟਰ  ਪਰਮਜੀਤ ਸਿੰਘ ਨੇ ਦੱਸਿਆ ਕਿ ਪੀੜਤ ਮਹਿਲਾ ਕਿਰਾਏ 'ਤੇ ਮਕਾਨ ਲੱਭ ਰਹੀ ਸੀ। ਉਹ ਕਮਰਾ ਲੱਭਦੇ ਹੋਏ ਮਾਨਗੜ੍ਹ ਪਹੁੰਚ ਗਈ। ਉਹ ਪਿੰਡ ਵਿਚ ਇੱਕ ਢਾਬੇ 'ਤੇ ਗਈ। ਜਿੱਥੇ ਉਸ ਨੂੰ ਇੱਕ ਔਰਤ ਮਿਲੀ।  ਉਸ ਨੇ ਕਿਹਾ ਕਿ ਉਸ ਨੂੰ ਕਮਰਾ ਕਿਰਾਏ 'ਤੇ ਰਾਜੂ ਦਿਵਾ ਸਕਦਾ ਹੈ। 9 ਫਰਵਰੀ ਨੂੰ ਸਵੇਰੇ ਔਰਤ ਰਾਜੂ ਨੂੰ ਸਾਹਨੇਵਾਲ ਚੌਕ 'ਤੇ ਮਿਲੀ। ਇੱਕ ਕਮਰਾ ਪਸੰਦ ਆਉਣ 'ਤੇ ਰਾਜੂ ਨੇ ਕਮਰੇ ਦਾ ਕਿਰਾਇਆ ਅਡਵਾਂਸ ਦੇਣ ਦੀ ਗੱਲ ਕਹੀ।
ਇਸ ਤੋਂ ਬਾਅਦ ਮੁਲਜ਼ਮ ਰਾਜੂ ਉਸ ਨੂੰ ਆਟੋ ਵਿਚ ਬਿਠਾ ਕੇ ਅਪਣੇ ਨਾਲ ਲੈ ਗਿਆ। ਕੁਝ ਦੂਰੀ 'ਤੇ ਚਾਰ ਹੋਰ ਲੋਕ ਬੈਠ ਗਏ। ਮੁਲਜ਼ਮ ਉਸ ਨੂੰ ਸੁੰਨਸਾਨ ਜਗ੍ਹਾ 'ਤੇ ਲੈ ਗਿਆ। ਇਸ ਤੋਂ ਬਾਅਦ ਉਸ  ਨਾਲ ਆਟੋ ਵਿਚ ਹੀ ਸਾਰਿਆਂ ਨੇ ਬਲਾਤਕਾਰ ਕੀਤਾ।
ਸਬ ਇੰਸਪੈਕਟਰ ਪਰਮਜੀਤ ਸਿੰਘ ਨੇ ਦੱਸਿਆ ਕਿ ਸੂਚਨਾ ਮਿਲਣ 'ਤੇ ਜਦ ਉਹ ਵਾਰਦਾਤ ਸਥਾਨ 'ਤੇ ਪਹੁੰਚੇ ਤਾਂ ਔਰਤ ਦੀ ਹਾਲਤ ਕਾਫੀ ਖਰਾਬ ਸੀ। ਉਨ੍ਹਾਂ ਨੇ ਉਸ ਨੂੰ ਹਸਪਤਾਲ ਦਾਖ਼ਲ ਕਰਾਇਆ। ਉਸ ਦੀ ਨਿਸ਼ਾਨਦੇਹੀ 'ਤੇ ਮੁਲਜ਼ਮ ਰਾਮ ਨਰਾਇਣ ਨੂੰ ਕਾਬੂ ਕੀਤਾ ਗਿਆ। ਬਾਕੀ ਦੇ ਮੁਲਜ਼ਮ ਅਜੇ ਫਰਾਰ ਹਨ। ਉਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ।