image caption:

ਪਟਿਆਲਾ ਦੇ ਰਾਜਿੰਦਰਾ ਹਸਪਤਾਲ 'ਚ ਲਾਸ਼ਾਂ ਦੀ ਅਦਲਾ ਬਦਲੀ ਹੋਈ

ਪਟਿਆਲਾ-  ਸਰਕਾਰੀ ਹਸਪਤਾਲ ਰਾਜਿੰਦਰਾ ਵਿਚ ਦੋ ਮਰੀਜ਼ਾਂ ਦੀ ਮੌਤ ਤੋਂ ਬਾਅਦ ਲਾਸ਼ਾਂ ਬਦਲੇ ਜਾਣ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਦਰਅਸਲ, ਸੰਗਰੂਰ ਜ਼ਿਲ੍ਹੇ ਦੇ ਫੌਜੀ ਸਿੰਘ ਦੀ ਮੌਤ ਫੂਡ  ਪੋਆਇਜ਼ਨਿੰਗ ਅਤੇ ਯੂਪੀ ਦੇ ਗੌਂਡਾ ਜ਼ਿਲ੍ਹੇ ਦੇ ਰਾਮ ਕੁਮਾਰ ਦੀ ਮੌਤ ਪੇਟ ਵਿਚ ਦਰਦ ਹੋਣ ਕਾਰਨ ਹੋਈ ਸੀ। ਹਸਪਤਾਲ ਅਧਿਕਾਰੀਆਂ ਨੇ ਦੋਵਾਂ ਦਾ ਪੋਸਟਮਾਰਟਮ ਕੀਤਾ ਸੀ।
ਸ਼ਾਮ ਕਰੀਬ ਛੇ ਵਜੇ ਯੂਪੀ ਦੇ ਰਾਮ ਕੁਮਾਰ ਦੀ ਮ੍ਰਿਤਕ ਦੇਹ  ਨੂੰ ਕੱਪੜੇ  ਵਿਚ ਬੰਨ੍ਹ ਕੇ ਉਨ੍ਹਾਂ ਦੇ ਘਰ ਵਾਲਿਆਂ ਨੂੰ ਸੌਂਪ ਦਿੱਤਾ। ਰਾਮ ਕੁਮਾਰ ਦੇ ਘਰ ਵਾਲੇ ਲਾਸ਼ ਨੂੰ ਐਂਬੂਲੈਂਸ  ਰਾਹੀਂ ਕਰੀਬ 7 ਵਜੇ ਗੌਂਡਾ ਲੈ ਗਏ। 800 ਕਿਲੋਮੀਟਰ ਦੂਰ ਪੁੱਜਣ 'ਤੇ ਬੁਧਵਾਰ ਦੁਪਹਿਰ ਜਦ ਰਾਮ ਦੀ ਪਤਨੀ ਨੇ ਲਾਸ਼ ਦੇਖੀ ਤਾਂ ਹਸਪਤਾਲ ਦੀ ਵੱਡੀ ਗਲਤੀ ਦਾ ਖੁਲਾਸਾ ਹੋਇਆ।
ਇਧਰ ਬੁਧਵਾਰ ਨੂੰ ਜਦ ਫ਼ੌਜੀ ਸਿੰਘ ਦੀ ਲਾਸ਼ ਲੈਣ ਉਸ ਦੇ ਘਰ ਵਾਲੇ ਹਸਪਤਾਲ ਪੁੱਜੇ ਤਾਂ ਉਥੇ ਹੰਗਾਮਾ ਹੋ ਗਿਆ। ਜਦ ਕਿ ਲਾਸ਼ ਫ਼ੌਜੀ ਸਿੰਘ ਦੀ ਨਹੀਂ ਰਾਮ ਕੁਮਾਰ ਦਾ ਸੀ। ਹਸਪਤਾਲ ਅਧਿਕਾਰੀਆਂ ਨੇ ਐਂਬੂਲੈਂਸ ਦੇ ਡਰਾਈਵਰ ਨਾਲ ਸੰਪਰਕ ਕਰਕੇ ਕਿਹਾ ਕਿ ਜਿਸ ਲਾਸ਼ ਨੂੰ ਉਹ ਲੈ ਕੇ ਗਏ ਹਨ ਉਹ ਰਾਮ ਕੁਮਾਰ ਦੀ ਨਹੀਂ ਹੈ। ਇਸ ਲਈ ਉਸੇ ਐਂਬੂਲੈਂਸ ਵਿਚ ਫੌਜੀ ਸਿੰਘ ਦੀ ਲਾਸ਼ ਵਾਪਸ ਲਿਆਈ ਜਾਵੇ।