image caption:

ਕਰਾਰੀ ਹਾਰ ਤੋਂ ਬਾਅਦ ਮਨੋਜ ਤਿਵਾੜੀ ਨੇ ਕੀਤੀ ਅਸਤੀਫੇ ਦੀ ਪੇਸ਼ਕਸ਼, ਭਾਜਪਾ ਹਾਈਕਮਾਨ ਵਲੋਂ ਇਨਕਾਰ

ਦਿੱਲੀ ਵਿਧਾਨ ਸਭਾ ਚੋਣਾਂ ਦੌਰਾਨ 48 ਸੀਟਾਂ ਜਿੱਤਣ ਦਾ ਦਾਅਵਾ ਕਰਨ ਵਾਲੇ ਭਾਜਪਾ ਦੇ ਸੂਬਾ ਪ੍ਰਧਾਨ ਮਨੋਜ ਤਿਵਾੜੀ ਨੇ ਪਾਰਟੀ ਨੇ ਸਿਰਫ 8 ਸੀਟਾਂ ਤੱਕ ਸੀਮਤ ਰਹਿ ਜਾਣ ਮਗਰੋਂ ਨੈਤਿਕ ਜ਼ਿੰਮੇਵਾਰੀਆਂ ਲੈਂਦਿਆ ਅਸਤੀਫੇ ਦੀ ਪੇਸ਼ਕਸ਼ ਕੀਤੀ, ਜਿਸ ਨੂੰ ਭਾਜਪਾ ਹਾਈਕਮਾਨ ਨੇ ਰੱਦ ਕਰ ਦਿੱਤਾ| ਸੂਤਰਾਂ ਮੁਤਾਬਕ ਤਿਵਾੜੀ ਨੂੰ ਪ੍ਰਧਾਨਗੀ ਸਾਂਭੀ ਰੱਖਣ ਲਈ ਕਿਹਾ ਗਿਆ ਹੈ| ਹਾਲਾਂਕਿ ਤਿਵਾੜੀ ਨੇ ਸਾਫ ਕਰ ਦਿੱਤਾ ਕਿ ਨਾ ਤਾਂ ਉਸ ਤੋਂ ਅਸਤੀਫਾ ਮੰਗਿਆ ਹੈ ਅਤੇ ਨਾ ਹੀ ਉਸ ਨੇ ਅਸਤੀਫਾ ਦੇਣ ਦੀ ਪੇਸ਼ਕਸ਼ ਕੀਤੀ ਹੈ| ਤਿਵਾੜੀ ਨੇ ਅੱਜ ਦਿੱਲੀ ਵਿਧਾਨ ਸਭਾ ਵਿੱਚ ਜੇਤੂ ਰਹੇ ਉਮੀਦਵਾਰਾਂ ਨਾਲ ਬੈਠਕ ਕੀਤੀ ਅਤੇ ਅਗਲੀ ਰਣਨੀਤੀ ਬਾਰੇ ਚਰਚਾ ਕੀਤੀ|
ਮਨੋਜ ਤਿਵਾੜੀ ਨੂੰ ਮਿਲੇ ਭਾਜਪਾ ਦੇ 8 ਵਿਧਾਇਕ- ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਜਿੱਤ ਹਾਸਲ ਕਰਨ ਵਾਲੇ ਭਾਜਪਾ ਦੇ 8 ਵਿਧਾਇਕਾਂ ਨੇ ਬੁੱਧਵਾਰ ਦਿੱਲੀ ਮਨੋਜ ਤਿਵਾੜੀ ਨਾਲ ਮੁਲਾਕਾਤ ਕੀਤੀ| ਦੱਸ ਦੇਈਏ ਦਿੱਲੀ ਵਿਧਾਨਸਭਾ ਚੋਣਾਂ ਵਿੱਚ ਆਪ ਨੇ 62 ਸੀਟਾਂ ਹਾਸਲ ਕਰਕੇ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ| ਉਥੇ ਹੀ ਭਾਜਪਾ ਨੂੰ ਸਿਰਫ 8 ਸੀਟਾਂ, ਜਦਕਿ ਕਾਂਗਰਸ ਆਪਣਾ ਖਾਤਾ ਵੀ ਨਹੀਂ ਖੋਲ੍ਹ ਸਕੀ|