image caption:

ਪਤੀ ਨੇ ਬੀਮਾਰ ਪਤਨੀ ਸਮੇਤ ਕੀਤੀ ਹੱਤਿਆ

ਮੁੰਬਈ ਦੇ ਇਕ ਇਲਾਕੇ &lsquoਚ ਸੋਮਵਾਰ ਰਾਤ ਇਕ 67 ਸਾਲਾ ਕੱਪੜਾ ਵਪਾਰੀ ਨੇ ਆਪਣੀ ਬੀਮਾਰ ਬਜੁਰਗ ਪਤਨੀ ਦੀ ਹੱਤਿਆ ਕਰ ਦਿਤੀ ਤੇ ਘਰ ਛੱਡ ਕੇ ਕਿਤੇ ਚਲਾ ਗਿਆ। ਹੱਤਿਆ ਨੂੰ ਅੰਜਾਮ ਦੇਣ ਵਲਾ ਵਿਅਕਤੀ ਕਥਿਤ ਰੂਪ ਨਾਲ ਕਰਜ਼ ਦੇ 1.80 ਲੱਖ ਰੁਪਏ ਨਹੀਂ ਦੇ ਸਕਿਆ ਸੀ, ਜਿਸ ਦੀ ਵਜ੍ਹਾ ਨਾਲ ਉਹ ਤਣਾਅ &rsquoਚ ਸੀ। ਵਿਅਕਤੀ ਦੇ ਘਰ ਤੋਂ ਇਕ ਚਿੱਠੀ ਮਿਲੀ ਹੈ ਜਿਸ &rsquoਚ ਇਸ ਗੱਲ ਦਾ ਜਿਕਰ ਹੈ ਕਿ ਉਹ ਆਤਮਹੱਤਿਆ ਕਰਨ ਦੀ ਯੋਜਨਾ ਬਣਾ ਰਿਹਾ ਸੀ।
ਪੁਲਸ ਅਨੁਸਾਰ ਸੋਮਵਾਰ ਰਾਤ ਲਗਭਗ 10 ਵਜਕੇ 30 ਮਿੰਟ &rsquoਤੇ ਗੁਆਂਢ &rsquoਚ ਰਹਿਣ ਵਾਲੇ ਇਕ ਵਿਅਕਤੀ ਨੇ ਪੁਲਸ ਨੂੰ ਇਸ ਗੱਲ ਦੀ ਸੂਚਨਾ ਦਿਤੀ ਕੀ ਪਵਈ ਦੇ ਸ਼ਿਵਸ਼ਕਤੀ ਨਗਰ ਦੀ ਸਥਾਨਕ ਸ਼ੀਲਾ ਲਾਡ ਆਪਣੇ ਘਰ &rsquoਚ ਬੇਹੋਸ਼ੀ ਦੀ ਹਾਲਤ &rsquoਚ ਪਈ ਹੈ ਹਾਲਾਂਕਿ ਜਦੋਂ ਪੁਲਸ ਉਥੇ ਪਹੁੰਚੀ ਤਾਂ ਦੇਖਿਆ ਕਿ 65 ਸਾਲਾ ਸ਼ੀਲਾ ਨਾਲ ਮਾਰਕੁਟ ਕੀਤੀ ਗਈ ਸੀ ਤੇ ਉਸ ਦੀ ਗਲਾ ਘੋਟ ਕੇ ਹੱਤਿਆ ਕੀਤੀ ਗਈ ਸੀ। ਘਰ ਤੋਂ ਮਹਿਲਾ ਦੇ ਪਤੀ ਅਜੀਤ ਲਾਡ ਗਾਇਬ ਸਨ। ਪੁਲਸ ਟੀਮ ਔਰਤ ਨੂੰ ਹਸਪਤਾਲ ਲੈ ਕੇ ਪਹੁੰਚੀ ਪਰ ਉਥੇ ਸ਼ੀਲਾ ਨੂੰ  ਮ੍ਰਿਤਕ ਐਲਾਨਿਆ ਗਿਆ।
ਘਰ &rsquoਚ ਜਦੋਂ ਛਾਣਬੀਣ ਕੀਤੀ ਗਈ ਤਾਂ ਇਕ ਚਿੱਠੀ ਮਿਲੀ ਜਿਸ &lsquoਚ ਅਜਿਤ ਨੇ ਲਿਖਿਆ ਸੀ ਕਿ ਉਨ੍ਹਾਂ ਨੇ ਬਿਜ਼ਨੈਸ &rsquoਚ ਘਾਟਾ ਹੋਇਆ ਸੀ ਅਤੇ ਉਹ ਇਕ ਸਾਲ &rsquoਚ 1.80 ਲੱਖ ਰੁਪਏ ਦਾ ਭੁਗਤਾਨ ਨਹੀਂ ਕਰ ਸਕੇ। ਚਿੱਠੀ ਜ਼ਰੀਏ ਉਨ੍ਹਾਂ ਕਿਹਾ ਕਿ &lsquoਅਸੀਂ ਕਰਜੇ &lsquoਚ ਡੁੱਬੇ ਹਾਂ ਅਤੇ ਇਸੇ ਵਜ੍ਹਾ ਨਾਲ ਆਪਣੀ ਜਿੰਦਗੀ ਖਤਮ ਕਰ ਰਹੇ ਹਾਂ। ਮੇਰੀ ਪਤਨੀ ਬੀਮਾਰ ਹੈ ਅਤੇ ਮੈਂ ਉਨ੍ਹਾਂ ਨੂੰ ਉਂਝ ਨਹੀਂ ਛੱਡ ਸਕਦਾ ਕਿਉਂਕਿ ਮੇਰੇ ਬਾਅਦ ਉਸ ਦਾ ਖਿਆਲ ਰੱਖਣ ਵਾਲਾ ਕੋਈ ਨਹੀਂ ਹੈ। ਸਾਡੇ ਇਸ ਕੰਮ ਦਾ ਕੋਈ ਜਿੰਮੇਵਾਰ ਨਹੀਂ ਹੈ।&rsquo &rsquo
ਇਸ ਗੱਲ ਦਾ ਫਿਲਹਾਲ ਪਤਾ ਨਹੀਂ ਲੱਗ ਰਿਹਾ ਹੈ ਕਿ ਸ਼ੀਲਾ ਕਿਹਡੇ ਰੋਗਾਂ ਤੋਂ ਪੀੜਤ ਸੀ ਪਰ ਮੰਨਿਆ ਜਾ ਰਿਹਾ ਹੈ ਕਿ ਵਧਦੀ ਉਮਰ ਦੀ ਵਜ੍ਹਾ ਨਾਲ ਉਨ੍ਹਾਂ ਨੂੰ ਕਈ ਮੁਸ਼ਕਲਾਂ ਨੇ ਘਰ ਲਿਆ ਸੀ। ਦੋਵੇਂ ਘਰ &rsquoਚ ਇਕੱਲੇ ਹੀ ਰਹਿੰਦੇ ਸਨ। ਉਨ੍ਹਾਂ ਦੀ ਕੋਈ ਔਲਾਦ ਨਹੀਂ ਸੀ। ਇਕ ਪੁਲਸ ਅਧਿਕਾਰੀ ਨੇ ਕਿਹਾ ਕਿ ਅਸੀ ਉਸ ਵਿਅਕਤੀ ਦੀ ਭਾਲ ਕਰ ਰਹੇ ਹਾਂ। ਇਸ ਦੇ ਨਾਲ ਹੀ ਮਾਮਲੇ ਦੀ ਹਰ ਪਹਿਲੂ ਤੋਂ ਜਾਂਚ ਕੀਤੀ ਜਾ ਰਹੀ ਹੈ।