image caption:

ਕੇਰਲਾ ਦੇ ਦਿਹਾੜੀਦਾਰ ਮਜ਼ਦੂਰ ਨੂੰ ਨਿਕਲੀ12 ਕਰੋੜ ਦੀ ਲਾਟਰੀ

ਕੇਰਲਾ ਦੇ ਕਨੂਰ &lsquoਚ ਰਹਿਣ ਵਾਲੇ ਪੇਸ਼ੇ ਵਜੋਂ ਇੱਕ ਮਜ਼ਦੂਰ ਪੇਰੂਨਨ ਰਾਜਨ ਨਾਲ 10 ਫਰਵਰੀ ਨੂੰ ਕੁਝ ਅਜਿਹਾ ਵਾਪਰਿਆ ਜਿਸ ਨੇ ਉਸਦੀ ਜ਼ਿੰਦਗੀ ਬਦਲ ਦਿੱਤੀ ਹੈ। ਦਰਅਸਲ  ਪੇਰੂਨਨ ਰਾਜਨ ਨੂੰ 12 ਕਰੋੜ ਦੀ ਲਾਟਰੀ ਨਿਕਲੀ ਹੈ।  ਟੈਕਸ ਵਿੱਚ ਕਟੌਤੀ ਹੋਣ ਤੋਂ ਬਾਅਦ ਵੀ ਤਕਰੀਬਨ 7 ਕਰੋੜ ਰੁਪਏ ਉਸਦੇ ਖਾਤੇ ਵਿੱਚ ਆਉਣਗੇ। ਰਾਜਨ ਨੇ ਕਿਹਾ ਕਿ ਉਹ ਅਜੇ ਵੀ ਇੱਕ ਸੁਪਨੇ ਦੀ ਤਰ੍ਹਾਂ ਮਹਿਸੂਸ ਕਰਦਾ ਹੈ ਕਿ ਉਹ ਰਾਤੋ ਰਾਤ ਕਰੋੜਪਤੀ ਬਣ ਗਿਆ ਹੈ।
ਮੱਲੂਰ ਦੇ ਥੋਲਾਬਰਾ ਖੇਤਰ ਵਿੱਚ ਰਹਿਣ ਵਾਲਾ 58 ਸਾਲਾ ਰਾਜਨ ਦਿਹਾੜੀ ਕਰਕੇ ਆਪਣੇ ਪਰਿਵਾਰ ਦਾ ਪਾਲਣ-ਪੋਸ਼ਣ ਕਰਦਾ ਹੈ। ਪਰ ਪਰਿਵਾਰ ਦੀਆਂ ਵਿੱਤੀ ਆਫ਼ਤਾਂ ਦੇ ਬਾਵਜੂਦ  ਉਹ ਕਦੇ ਵੀ ਲਾਟਰੀ ਦੀ ਟਿਕਟ ਖਰੀਦਣਾ ਨਹੀਂ ਭੁੱਲਿਆ ਸੀ। ਰਾਜਨ ਨੂੰ ਪੂਰਾ ਵਿਸ਼ਵਾਸ ਸੀ ਕਿ ਕਿਸੇ ਦਿਨ ਉਸਦੀ ਕਿਸਮਤ ਜਰੂਰ ਬਦਲ ਜਾਵੇਗੀ।
ਲਾਟਰੀ ਲੱਗਣ ਤੋਂ ਬਾਅਦ ਰਾਜਨ ਨੇ ਕਿਹਾ ਕਿ ਉਨ੍ਹਾਂ ਨੇ ਇੰਨੀ ਵੱਡੀ ਸਫਲਤਾ ਬਾਰੇ ਕਦੇ ਨਹੀਂ ਸੋਚਿਆ ਸੀ। ਉਸਨੇ ਕਿਹਾ ਕਿ ਜਦੋਂ ਲਾਟਰੀ ਦੇ ਨਤੀਜੇ ਐਲਾਨੇ ਗਏ ਸਨ, ਉਸ ਨੇ ਉਮੀਦ ਨਹੀਂ ਕੀਤੀ ਸੀ ਕਿ ਉਹ ਜੇਤੂ ਬਣੇਗਾ ਪਰ ਜਦੋਂ ਉਸਨੇ ਆਪਣੇ ਪਰਿਵਾਰ ਨਾਲ ਨਤੀਜੇ ਵੇਖੇ ਤਾਂ ਉਨਾਂ ਦੀ ਖੁਸ਼ੀ ਦਾ ਟਿਕਾਣਾ ਨਹੀਂ ਰਿਹਾ। ਰਾਜਨ ਨੇ ਕਿਹਾ ਕਿ ਉਸ ਨੇ ਲਾਟਰੀ ਟਿਕਟ ਬੈਂਕ ਵਿੱਚ ਜਮ੍ਹਾ ਕਰਾਉਣ ਤੋਂ ਪਹਿਲਾਂ ਕਈ ਵਾਰ ਨਤੀਜਾ ਚੈੱਕ ਕੀਤਾ ਸੀ।
ਰਾਜਨ ਨੇ ਕਿਹਾ ਕਿ ਉਸ ਨੇ ਸਭ ਤੋਂ ਪਹਿਲਾਂ ਥੋਲਾਬਰਾ ਦੇ ਸਹਿਕਾਰੀ ਬੈਂਕ ਤੱਕ ਪਹੁੰਚ ਕੀਤੀ।  ਉਥੇ ਅਧਿਕਾਰੀਆਂ ਨੇ ਉਸ ਨੂੰ ਕਨੂਰ ਦੇ ਜ਼ਿਲ੍ਹਾ ਬੈਂਕ ਵਿੱਚ ਜਾਣ ਲਈ ਕਿਹਾ। ਫਿਰ ਉਹ ਆਪਣੀ ਪਤਨੀ ਰਜਨੀ, ਬੇਟੇ ਰਿਗਿਲ ਅਤੇ ਬੇਟੀ ਅਕਸ਼ਰਾ ਨਾਲ ਬੈਂਕ ਪਹੁੰਚੇ ਅਤੇ ਉਥੇ ਟਿਕਟ ਜਮ੍ਹਾਂ ਕਰਵਾਈ। ਲਾਟਰੀ ਵਿੱਚ ਮਿਲੀ ਰਕਮ ਦੀ ਵਰਤੋਂ ਬਾਰੇ ਪੁੱਛੇ ਜਾਣ &lsquoਤੇ ਰਾਜਨ ਨੇ ਕਿਹਾ ਕਿ ਪਹਿਲਾਂ ਤਾਂ ਉਸ ਦੀਆਂ ਕੁਝ ਦੇਣਦਾਰੀਆਂ ਹਨ ਜਿਨ੍ਹਾਂ ਦਾ ਉਹ ਨਿਪਟਾਰਾ ਕਰਨਾ ਚੁੰਹਦਾ ਹਾਂ। ਰਾਜਨ ਨੇ ਕਿਹਾ ਇਸ ਤੋਂ ਬਾਅਦ ਉਹ ਆਪਣੇ ਆਸ ਪਾਸ ਦੇ ਲੋੜਵੰਦ ਲੋਕਾਂ ਲਈ ਕੁਝ ਕਰਨਾ ਚਾਹੇਗਾ। ਰਾਜਨ ਨੇ ਕਿਹਾ ਕਿ ਉਹ ਪਸੀਨੇ ਦੀ ਕੀਮਤ ਨੂੰ ਜਾਣਦਾ ਹੈ ਅਤੇ ਇਹ ਵੀ ਜਾਣਦਾ ਹੈ ਕਿ ਪੈਸਾ ਕਮਾਉਣਾ ਸੌਖਾ ਨਹੀਂ ਹੈ। ਅਜਿਹੀ ਸਥਿਤੀ ਵਿੱਚ ਉਹ ਇਸ ਰਕਮ ਨੂੰ ਵਿਅਰਥ ਨਹੀਂ ਜਾਣ ਦੇਣਾ ਚਾਹੁੰਦਾ।