image caption:

ਖੇਡ ਮੰਤਰਾਲਾ ਕਬੱਡੀ ਟੀਮ ਪਾਕਿ ਜਾਣ ਦੀ ਜਾਂਚ ਕਰਵਾਉਣ ਦੇ ਰੌਂਅ ਵਿੱਚ

ਨਵੀਂ ਦਿੱਲੀ- ਪਾਕਿਸਤਾਨ ਵਿੱਚ ਸਰਕਲ ਸਟਾਈਲ ਵਿਸ਼ਵ ਕਬੱਡੀ ਕੱਪ ਵਿੱਚ ਭਾਰਤੀ ਟੀਮ ਦੀ &lsquoਅਣ-ਅਧਿਕਾਰਤ' ਭਾਈਵਾਲੀ ਦੇ ਰੌਲੇ-ਰੱਪੇ ਮਗਰੋਂ ਖੇਡ ਮੰਤਰਾਲਾ ਇਸ ਪੂਰੇ ਕੇਸ ਦੀ ਜਾਂਚ ਕਰਵਾਉਣ ਦੇ ਰੌਂਅ ਵਿੱਚ ਜਾਪਦਾ ਹੈ। ਮੰਤਰਾਲੇ ਮੁਤਾਬਕ ਗੁਆਂਢੀ ਦੇਸ਼ ਵਿੱਚ ਗਏ 45 ਦੇ ਕਰੀਬ ਇਨ੍ਹਾਂ ਕਬੱਡੀ ਖਿਡਾਰੀਆਂ ਨਾਲ 12 ਅਹੁਦੇਦਾਰਾਂ ਤੇ ਕੋਚਾਂ ਦਾ ਇੱਕ ਗਰੁੱਪ ਹੈ, ਜੋ ਬਿਨਾਂ ਅਧਿਕਾਰਤ ਪ੍ਰਵਾਨਗੀ ਜਾਂ ਕਲੀਅਰੈਸ ਦੇ ਗਿਆ ਹੈ।
ਖੇਡ ਮੰਤਰਾਲੇ ਵਿੱਚ ਇੱਕ ਅਧਿਕਾਰੀ ਨੇ ਖ਼ਬਰ ਏਜੰਸੀ ਨੂੰ ਦੱਸਿਆ, &lsquoਮੰਤਰੀ (ਕਿਰਨ ਰਿਜਿਜੂ) ਨੇ ਪੂਰੇ ਮਾਮਲੇ ਦੀ ਜਾਂਚ ਵਿੱਢਣ ਦੀ ਇੱਛਾ ਦੱਸੀ ਹੈ।&rsquo ਇੱਕ ਹੋਰ ਅਧਿਕਾਰੀ ਨੇ ਕਿਹਾ, &lsquoਕੋਈ ਵੀ ਅਨੁਸ਼ਾਸਨੀ ਕਾਰਵਾਈ, ਖਿਡਾਰੀਆਂ ਦੇ ਵਾਪਸ ਆਉਣ ਮਗਰੋਂ ਸ਼ੁਰੂ ਹੋਵੇਗੀ।' ਇਸ ਦੌਰਾਨ ਕੇ ਪੀ ਰਾਓ ਅਤੇ ਐਮ ਵੀ ਪ੍ਰਸਾਦ ਬਾਬੂ ਵੱਲੋਂ ਦਿੱਲੀ ਹਾਈ ਕੋਰਟ ਵਿੱਚ ਦਾਇਰ ਵੱਖੋ-ਵੱਖਰੀਆਂ ਪਟੀਸ਼ਨਾਂ ਮਗਰੋਂ ਕੌਮੀ ਕਬੱਡੀ ਫੈਡਰੇਸ਼ਨ ਦੀਆਂ ਮੁਸ਼ਕਲਾਂ ਵਧ ਸਕਦੀਆਂ ਹਨ। ਸੂਤਰਾਂ ਦਾ ਦਾਅਵਾ ਹੈ ਕਿ ਇਨ੍ਹਾਂ ਦੋਵਾਂ ਪਟੀਸ਼ਨਰਾਂ ਨੇ ਘੁਟਾਲੇ ਅਤੇ ਭਾਰਤੀ ਐਮੇਚਿਓਰ ਕਬੱਡੀ ਫੈਡਰੇਸ਼ਨ (ਏ ਕੇ ਐਫ ਆਈ) ਦੇ ਕੰਮ ਕਰਨ ਦੇ ਢੰਗ ਦੀ ਸੀ ਬੀ ਆਈ ਤੋਂ ਜਾਂਚ ਦੀ ਮੰਗ ਕੀਤੀ ਹੈ।
ਭਾਰਤੀ ਓਲੰਪਿਕ ਐਸੋਸੀਏਸ਼ਨ (ਆਈ ਓ ਏ) ਨੇੇ ਕੱਲ੍ਹ ਦਾਅਵਾ ਕੀਤਾ ਸੀ ਕਿ ਪਾਕਿਸਤਾਨ ਗਈ ਕਿਸੇ ਕਬੱਡੀ ਟੀਮ ਨੂੰ ਇਸ ਫੇਰੀ ਦੀ ਪ੍ਰਵਾਨਗੀ ਨਹੀਂ ਦਿੱਤੀ ਗਈ। ਵਰਨਣ ਯੋਗ ਹੈੇ ਕਿ ਭਾਰਤ ਤੋਂ ਇੱਕ ਟੀਮ ਕਬੱਡੀ ਵਿਸ਼ਵ ਕੱਪ ਵਿੱਚ ਸ਼ਮੂਲੀਅਤ ਲਈ ਵਾਹਗਾ ਸਰਹੱਦ ਰਸਤੇ ਲਾਹੌਰ ਗਈ ਸੀ। ਸੋਸ਼ਲ ਮੀਡੀਆ 'ਤੇ ਇਸ ਟੀਮ ਦੀਆਂ ਤਸਵੀਰਾਂ ਪੇਸ਼ ਹੋਣ ਮਗਰੋਂ ਕਾਫੀ ਰੌਲਾ ਪਿਆ ਸੀ। ਇਸ ਦੌਰਾਨ ਪੰਜਾਬ ਕਬੱਡੀ ਐਸੋਸੀਏਸ਼ਨ (ਪੀ ਕੇ ਏ) ਦੀ ਭੂਮਿਕਾ 'ਤੇ ਵੀ ਸਵਾਲ ਉਠੱਣ ਲੱਗੇ ਹਨ, ਕਿਉਂਕਿ ਟੂਰਨਾਮੈਂਟ ਵਿੱਚ ਸ਼ਮੂਲੀਅਤ ਕਰਨ ਵਾਲੇ ਅਧਿਕਾਰੀ ਅਤੇ ਲਗੱੱਭਗ ਸਾਰੇ ਖਿਡਾਰੀ ਇਸੇ ਨਾਲ ਸਬੰਧਤ ਹਨ। ਐਸੋਸੀਏਸ਼ਨ ਕੋਲ ਕੌਮਾਂਤਰੀ ਮੁਕਾਬਲਿਆਂ ਲਈ ਆਪਣੀ ਮਰਜ਼ੀ ਦੀ ਕਿਸੇ ਵੀ ਟੀਮ ਨੂੰ ਹਰੀ ਝੰਡੀ ਵਿਖਾਉਣ ਦਾ ਅਧਿਕਾਰ ਨਹੀਂ ਹੈ। ਟੂਰਨਾਮੈਂਟ ਵਿੱਚ ਸ਼ਾਮਲ ਅਧਿਕਾਰੀਆਂ ਤੇ ਖਿਡਾਰੀਆਂ ਦੀ ਨਾਮ ਵਾਲੀ ਲਿਸਟ 'ਤੇ ਪੀ ਕੇ ਏ ਦੇ ਪ੍ਰਧਾਨ ਸਿਕੰਦਰ ਸਿੰਘ ਮਲੂਕਾ ਨੇ ਸਹੀ ਪਾਈ ਹੋਈ ਹੈ। ਇਸ ਦੌਰਾਨ ਇੱਕ ਪੱਤਰ ਸਾਹਮਣੇ ਆਇਆ ਹੈ ਜਿਸ ਵਿੱਚ ਕੌਂਮਾਂਤਰੀ ਕਬੱਡੀ ਫੈਡਰੇਸ਼ਨ (ਆਈ ਕੇ ਐਫ) ਦੇ ਪ੍ਰਧਾਨ ਜਨਾਰਧਨ ਸਿੰਘ ਗਹਿਲੋਤ ਨੇ ਪਾਕਿਸਤਾਨ ਵਿੱਚ ਚੱਲਦੇ ਟੂਰਨਾਮੈਂਟ ਨੂੰ ਪ੍ਰਵਾਨਗੀ ਦਿੱਤੀ ਹੈ। ਇਹ ਪੱਤਰ ਪਾਕਿਸਤਾਨ ਕਬੱਡੀ ਫੈਡਰੇਸ਼ਨ ਦੇ ਪ੍ਰਧਾਨ ਮੁਹੰਮਦ ਸਰਵਰ ਰਾਣਾ ਨੂੰ ਭੇਜਿਆ ਗਿਆ ਸੀ। ਗਹਿਲੋਤ ਨੇ ਕਿਹਾ, &lsquoਪਾਕਿਸਤਾਨ ਫੈਡਰੇਸ਼ਨ ਨੇ ਪੱਤਰ ਭੇਜ ਕੇ ਟੂਰਨਾਮੈਂਟ ਦੀ ਮੇਜ਼ਬਾਨੀ ਸਬੰਧੀ ਪ੍ਰਵਾਨਗੀ ਮੰਗੀ ਸੀ। ਆਈ ਕੇ ਐਫ ਦਾ ਪ੍ਰਧਾਨ ਵਜੋਂ ਮੈਂ ਹਰੀ ਝੰਡੀ ਦੇ ਦਿੱਤੀ। ਇਸ ਵਿੱਚ ਕੁਝ ਵੀ ਗ਼ਲਤ ਨਹੀਂ।'