image caption:

ਹਵਾਲਗੀ ਦਾ ਫ਼ੈਸਲਾ ਸੁਰਖਿਅਤ ਹੁੰਦੇ ਹੀ ਗਿੜਗਿੜਾਇਆ ਵਿਜੇ ਮਾਲਿਆ

ਲੰਡਨ-  ਮੈਚ ਫਿਕਸਿੰਗ ਕਾਂਡ ਦੇ ਮੁਲਜ਼ਮ ਸੰਜੀਵ ਚਾਵਲਾ ਦੇ ਭਾਰਤ ਹਵਾਲੇ ਹੋਣ ਤੋਂ ਬਾਅਦ ਮਾਨਸਿਕ ਦਬਾਅ ਤੋਂ ਗੁਜ਼ਰ ਰਹੇ ਭਗੌੜੇ ਸ਼ਰਾਬ ਕਾਰੋਬਾਰੀ ਵਿਜੇ ਮਾਲਿਆ ਦੇ ਸੁਰ ਬਦਲ ਗਏ ਹਨ। ਬੀਤੇ ਦਿਨ ਅਪਣੀ ਹਵਾਲਗੀ 'ਤੇ ਬ੍ਰਿਟਿਸ਼ ਹਾਈ ਕੋਰਟ ਦਾ ਫ਼ੈਸਲਾ ਸੁਰੱਖਿਅਤ ਕਰਦੇ ਹੀ ਮਾਲਿਆ ਨੇ ਗਿੜਗਿੜਾਉਂਦੇ ਹੋਏ ਭਾਰਤੀ ਬੈਂਕਾਂ ਨੂੰ ਇੱਕ ਵਾਰ ਫੇਰ ਪੈਸਾ ਵਾਪਸ ਲੈਣ ਦੀ ਅਪੀਲ ਕੀਤੀ। ਸ਼ਰਾਬ ਕਿੰਗ ਦੇ ਨਾਂ ਤੋਂ ਮਸ਼ਹੂਰ ਰਹੇ ਮਾਲਿਆ ਨੇ ਬੈਂਕਾਂ ਨੂੰ ਕਿਹਾ ਕਿ ਪਲੀਜ਼, ਅਪਣਾ ਸਾਰਾ ਪੈਸਾ ਵਾਪਸ ਲੈ ਲਓ।
ਸੁਣਵਾਈ ਖਤਮ ਹੋਣ ਤੋਂ ਬਾਅਦ ਮਾਲਿਆ ਨੇ ਅਦਾਲਤ ਨੇ ਬਾਹਰ ਕਿਹਾ, ਮੈਂ ਬੈਂਕਾਂ ਨੂੰ ਹੱਥ ਜੋੜ ਕੇ ਅਪੀਲ ਕਰਦਾ ਹਾਂ ਕਿ ਅਪਣਾ ਪੂਰਾ ਪੈਸਾ ਤੁਰੰਤ ਵਾਪਸ ਲੈ ਲਵੋ। ਈਡੀ ਅਤੇ ਸੀਬੀਆਈ ਦੋਵੇਂ ਹੀ ਉਸ ਦੀ ਸੰਪਤੀਆਂ ਨੂੰ ਲੈ ਕੇ ਲੜ ਰਹੀ ਹੈ ਅਤੇ ਇਸ ਪ੍ਰਕਿਰਿਆ ਵਿਚ ਉਸ ਦੇ ਨਾਲ ਉਚਿਤ ਸਲੂਕ ਨਹੀਂ ਕੀਤਾ ਜਾ ਰਿਹਾ ਹੈ। ਮਾਲਿਆ ਨੇ ਕਿਹਾ ਕਿ ਬੈਂਕਾਂ ਦੀ ਇਸ ਸ਼ਿਕਾਇਤ 'ਤੇ ਕਿ ਮੈਂ ਭੁਗਤਾਨ ਨਹੀਂ ਕਰ ਰਿਹਾ ਹਾਂ, ਈਡੀ ਨੇ ਮੇਰੀ ਸੰਪਤੀਆਂ ਜ਼ਬਤ ਕਰ ਲਈਆਂ। ਮੈਂ ਮਨੀ ਲਾਂਡਰਿੰਗ ਰੋਕੂ ਕਾਨੂੰਨ ਤਹਿਤ ਕੋਈ ਅਪਰਾਧ ਨਹੀਂ ਕੀਤਾ ਹੈ ਕਿ ਈਡੀ ਮੇਰੀ ਸ਼ੰਪਤੀਆਂ ਅਪਣੇ ਆਪ ਜ਼ਬਤ ਕਰ ਲਵੇ।
ਮਾਲਿਆ ਨੇ ਕਿਹਾ ਕਿ ਮੈਂ ਕਹਿ ਰਿਹਾ ਹਾਂ ਕਿ ਬੈਂਕ ਅਪਣਾ ਪੈਸਾ ਵਾਪਸ ਲੈ ਲੈਣ। ਈਡੀ ਕਹਿ ਰਹੀ ਹੈ ਕਿ ਇਨ੍ਹਾਂ ਸੰਪਤੀਆਂ 'ਤੇ ਉਸ ਦਾ ਦਾਅਵਾ ਹੈ। ਅਜਿਹੇ ਵਿਚ ਈਡੀ ਇੱਕ ਪਾਸੇ ਹੈ ਅਤੇ ਬੈਂਕ ਦੂਜੇ ਪਾਸੇ ਇਨ੍ਹੀਂ  ਸੰਪਤੀਆਂ ਦੇ ਲਈ ਲੜ ਰਹੇ ਹਨ। ਮਾਲਿਆ ਕੋਲੋਂ ਜਦ ਭਾਰਤ ਪਰਤਣ ਬਾਰੇ ਪੁÎਛਿਆ ਗਿਆ ਤਾਂ ਉਸ ਨੇ ਕਿਹਾ, ਮੈਨੂੰ ਉਥੇ ਹੋਣਾ ਚਾਹੀਦਾ ਜਿੱਥੇ ਮੇਰਾ ਪਰਵਾਰ ਹੈ।