image caption:

ਭਾਰਤ ਦੌਰੇ ਨੂੰ ਲੈ ਕੇ ਮੈਂ ਬਹੁਤ ਉਤਸ਼ਾਹਤ : ਮੇਲਾਨੀਆ ਟਰੰਪ

ਵਾਸ਼ਿੰਗਟਨ-  ਰਾਸਟਰਪਤੀ ਟਰੰਪ ਦੀ ਪਤਨੀ ਮੇਲਾਨੀਆ ਟਰੰਪ ਨੇ ਕਿਹਾ ਕਿ ਉਹ ਅਤੇ ਉਨ੍ਹਾਂ ਦੇ ਪਤੀ ਇਸ ਮਹੀਨੇ ਦੇ ਅੰਤ ਵਿਚ ਹੋਣ ਭਾਰਤ ਦੌਰੇ ਨੂੰ ਲੈ ਕੇ ਬੇਹੱਦ ਉਤਸ਼ਾਹਤ ਹਨ। ਭਾਰਤ ਵਿਚ ਅਪਣੀ ਪਹਿਲੀ ਸਰਕਾਰੀ ਯਾਤਰਾ ਨੂੰ ਲੈ ਕੇ ਮੇਲਾਨੀਆ ਟਰੰਪ ਨੇ ਟਵੀਟ ਕੀਤਾ ਕਿ ਪ੍ਰਥਮ ਮਹਿਲਾ ਦੇ ਤੌਰ 'ਤੇ ਭਾਰਤ ਦੀ ਉਨ੍ਹਾਂ ਦੀ ਯਾਤਰਾ ਦੋਵੇਂ ਦੇਸ਼ਾਂ ਦੇ ਵਿਚ ਰਿਸ਼ਤਿਆਂ ਦਾ ਜਸ਼ਨ ਮਨਾਉਣ ਦਾ ਇੱਕ ਮੌਕਾ ਹੈ। ਉਨ੍ਹਾਂ ਨੇ ਭਾਰਤ ਆਉਣ ਦਾ ਸੱਦਾ ਦੇਣ ਲਈ ਪ੍ਰਧਾਨ ਮੰਤਰੀ ਮੋਦੀ ਦਾ ਸ਼ੁਕਰਾਨਾ ਵੀ ਕੀਤਾ।
ਮੇਲਾਨੀਆ ਨੇ ਟਵੀਟ ਕੀਤਾ ਕਿ 25 ਤੇ 25 ਫਰਵਰੀ ਨੂੰ ਮੈਂ ਅਤੇ ਰਾਸ਼ਟਰਪਤੀ ਟਰੰਪ ਅਹਿਮਦਾਬਾਦ ਅਤੇ ਨਵਂੀਂ ਦਿੱਲੀ ਦੀ ਯਾਤਰਾ ਨੂੰ ਲੈ ਕੇ ਉਤਸ਼ਾਹਤ ਹਨ। ਮੈਂ ਭਾਰਤ ਅਤੇ ਅਮਰੀਕਾ ਦੇ ਵਿਚ ਗੂੜੇ ਸਬੰਧਾਂ ਨੂੰ ਲੈ ਕੇ ਵੀ ਉਤਸ਼ਾਹਤ ਹਾਂ। ਦੋਵੇਂ ਦੇਸ਼ਾਂ ਦੇ ਵਿਚ ਸਬੰਧਾਂ ਦਾ ਜਸ਼ਨ ਮਨਾਉਣ ਨੂੰ ਲੈ ਕੇ ਮੈਂ ਅਤੇ ਟਰੰਪ ਦੋਵੇਂ ਹੀ ਉਤਸ਼ਾਹਤ ਹਨ। ਮੇਲਾਨੀਆ ਟਰੰਪ ਦਾ ਇਹ ਟਵੀਟ ਮੋਦੀ ਦੇ ਉਸ  ਟਵੀਟ ਦੇ ਜਵਾਬ ਵਿਚ ਸੀ ਜਿਸ ਵਿਚ ਉਨ੍ਹਾਂ ਨੇ ਅਮਰੀਕੀ ਰਾਸ਼ਟਰਪਤੀ ਅਤੇ ਪ੍ਰਥਮ ਮਹਿਲਾ ਦੀ ਭਾਰਤ ਯਾਤਰਾ ਨੂੰ  ਬਾਅਦ ਖ਼ਾਸ ਦੱਸਿਆ ਸੀ।
ਮੋਦੀ ਨੇ ਟਵੀਟ ਕੀਤਾ ਸੀ ਕਿ ਭਾਰਤ ਅਪਣੇ ਖ਼ਾਸ ਮਹਿਮਾਨਾਂ ਦਾ ਯਾਦਗਾਰ ਸੁਆਗਤ ਕਰੇਗਾ। ਇਹ ਯਾਤਰਾ  ਬੇਹੱਦ ਖ਼ਾਸ ਹੈ ਅਤੇ ਇਹ ਭਾਰਤ ਅਮਰੀਕਾ ਦੀ ਦੋਸਤੀ ਨੂੰ  ਹੋਰ ਮਜ਼ਬੂਤ ਕਰੇਗੀ।
ਦੱਸ ਦੇਈਏ ਕਿ ਰਾਸ਼ਟਰਪਤੀ ਟਰੰਪ ਅਹਿਮਦਾਬਾਦ ਵਿਚ ਨਵੇਂ ਬਣੇ ਸਰਦਾਰ ਪਟੇਲ ਸਟੇਡੀਅਮ ਦਾ ਉਦਘਾਟਨ ਕਰਨਗੇ। ਨਾਲ ਹੀ ਉਹ ਇੱਕ ਰੋਡ ਸ਼ੋਅ ਵਿਚ ਹਿੱਸਾ ਲੈਣਗੇ ਅਤੇ ਸਾਬਰਮਤੀ ਆਸ਼ਰਮ ਦਾ ਦੌਰਾ ਵੀ ਕਰਨਗੇ।