image caption:

ਕਾਰੋਬਜਾਰੀ ਦੇ ਘਰ ਦੇ ਤਾਲੇ ਤੋੜ ਕੇ ਲੱਖਾਂ ਰੁਪਏ ਦੇ ਗਹਿਣੇ ਅਤੇ ਵਿਦੇਸ਼ੀ ਰਿਵਾਲਵਰ ਚੋਰੀ

ਜਲੰਧਰ-  ਜਲੰਧਰ ਵਿਚ ਮੰਗਲਵਾਰ ਰਾਤ ਨੂੰ ਇੱਕ ਕਾਰੋਬਾਰੀ ਦੇ ਘਰ ਤੋਂ ਤਾਲੇ ਤੋੜ ਕੇ ਲੱਖਾਂ ਰੁਪਏ ਦੇ ਗਹਿਣੇ ਚੋਰੀ ਕਰ ਲਏ। ਚੋਰ ਇੱਕ ਵਿਦੇਸ਼ੀ ਰਿਵਾਲਵਰ ਵੀ ਨਾਲ ਲੈ ਗਏ। ਸ਼ਿਕਾਇਤ ਤੋਂ ਬਾਅਦ ਪੁਲਿਸ ਨੇ ਅਣਪਛਾਤਿਆਂ ਖ਼ਿਲਾਫ਼ ਚੋਰੀ ਦਾ ਕੇਸ ਦਰਜ ਕਰਕੇ ਭਾਲ ਸ਼ੁਰੂ ਕਰ ਦਿੱਤੀ।  ਘਟਨਾ ਥਾਣਾ ਡਵੀਜ਼ਨ ਨੰਬਰਜਾਲ 3 ਦੇ ਅਧੀਨ ਮੁਹੱਲਾ ਫਤਿਹਪੁਰਾ ਦੀ ਹੈ। ਇੱਥੇ ਰਹਿਣ ਵਾਲੇ ਰਾਮਪਾਲ ਵਰਮਾ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਉਸ ਦੀ ਢਲਾਈ ਦੀ ਫੈਕਟਰੀ ਹੈ। ਮੰਗਲਵਾਰ ਨੂੰ ਉਹ ਪਰਵਾਰ ਸਣੇ ਲੁਧਿਆਣਾ ਗਏ ਸੀ।   ਬੁਧਵਾਰ ਸਵੇਰੇ ਜਦ ਉਹ ਘਰ ਪਰਤੇ ਤਾਂ ਘਰ ਦੇ ਦਰਵਾਜ਼ਿਆਂ ਦੇ ਤਾਲੇ ਟੰਟੇ ਹੋਏ ਸੀ। ਇਸ ਤੋਂ ਬਾਅਦ ਉਹ ਅਪਣੇ ਕਮਰੇ ਵਿਚ ਪਹੁੰਚਿਆ ਤਾਂ ਉਥੇ ਰੱਖੀ ਅਲਮਾਰੀ ਦਾ ਲਾਕ ਟੁੱਟਾ ਹੋਇਆ ਸੀ।
ਪੜਤਾਲ ਕਰਨ 'ਤੇ ਪਤਾ ਚਲਿਆ ਕਿ ਉਸ ਵਿਚ ਰੱਖੀ ਉਨ੍ਹਾਂ ਦੀ ਵਿਦੇਸ਼ੀ ਰਿਵਾਲਵਰ ਸਣੇ ਲੱਖਾਂ ਰੁਪਏ ਦੀ ਕੀਮਤ ਦੇ ਸੋਨੇ ਦੇ ਗਹਣੇ ਗਾਇਬ ਸੀ। ਇਸ ਤੋਂ ਬਾਅਦ ਉਨ੍ਹਾਂ ਪੁਲਿਸ ਨੂੰ ਸੂਚਨਾ ਦਿੱਤੀ।  ਪੁਲਿਸ ਨੇ ਸੀਸੀਟੀਵੀ ਫੁਟੇਜ ਖੰਗਾਲਦੇ ਹੋਏ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।