image caption:

ਚੀਨ 'ਚ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ ਹੋਈ 1500

ਬੀਜਿੰਗ-  ਚੀਨ ਵਿਚ ਕੋਰੋਨਾ ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ 1500 ਤੱਕ ਪਹੁੰਚ ਗਈ। ਇਸ ਵਾਇਰਸ ਕਾਰਨ ਹਾਲ ਹੀ ਵਿਚ ਮਰਨ ਵਾਲੇ ਲੋਕਾਂ ਵਿਚੋਂ ਜ਼ਿਆਦਾਤਰ ਹੁਬੇਈ ਸੂਬੇ ਤੋਂ ਹਨ। ਕੋਰੋਨਾ ਵਾਇਰਸ ਦੇ ਮਾਮਲਿਆਂ ਦੀ  ਗਿਣਤੀ 65 ਹਜ਼ਾਰ ਦੇ ਕਰੀਬ ਪਹੁੰਚ ਗਈ। ਸੂਬਾਈ ਸਿਹਤ ਕਮਿਸ਼ਨ ਨੇ ਦੱਸਿਆ ਕਿ ਹੁਬੇਈ ਵਿਚ ਬੀਤੇ ਦਿਨ ਹੁਬੇਈ ਵਿਚ ਕੋਰੋਨਾ ਵਾਇਰਸ ਦੇ 4,823 ਨਵੇਂ ਮਾਮਲੇ ਸਾਹਮਣੇ ਆਏ ਹਨ। ਸੂਬੇ ਵਿਚ ਕੋਰੋਨਾ ਵਾਇਰਸ ਨਾਲ 116 ਲੋਕਾਂ ਦੀ ਮੌਤ ਹੋ ਗਈ। 5 ਹਜ਼ਾਰ 90 ਨਵੇਂ ਮਾਮਲਿਆਂ ਦੇ ਨਾਲ ਹੀ ਕੋਰੋਨਾ ਵਾਇਰਸ ਦੇ ਮਾਮਲਿਆਂ ਦੀ ਗਿਣਤੀ 64 ਹਜ਼ਾਰ 894 'ਤੇ ਪਹੁੰਚ ਗਈ।