image caption:

ਹਾਰਦਿਕ ਪਟੇਲ 20 ਦਿਨਾਂ ਤੋਂ ਹੈ ਲਾਪਤਾ, ਪਤਨੀ ਨੇ ਲਗਾਇਆ ਦੋਸ਼

ਪਾਟੀਦਾਰ ਭਾਈਚਾਰੇ ਦੇ ਆਗੂ ਹਾਰਦਿਕ ਪਟੇਲ ਦੀ ਪਤਨੀ ਕਿੰਜਲ ਪਟੇਲ ਨੇ ਵੱਡਾ ਦੋਸ਼ ਲਗਾਇਆ ਹੈ। ਕਿੰਜਲ ਦਾ ਦੋਸ਼ ਹੈ ਕਿ ਲਗਭਗ 20 ਦਿਨਾਂ ਤੋਂ ਹਾਰਦਿਕ ਪਟੇਲ ਦਾ ਕੁਝ ਪਤਾ ਨਹੀਂ ਲੱਗ ਰਿਹਾ। ਹਾਰਦਿਕ ਨੂੰ 18 ਜਨਵਰੀ ਨੂੰ ਦੇਸ਼ ਧ੍ਰੋਹ ਦੇ ਕੇਸ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ। ਕਿੰਜਲ ਨੇ ਕਿਹਾ ਕਿ ਮੇਰਾ ਪਤੀ ਕਰੀਬ 20 ਦਿਨਾਂ ਤੋਂ ਲਾਪਤਾ ਹੈ। ਸਾਨੂੰ ਉਸ ਦੇ ਠਿਕਾਣੇ ਬਾਰੇ ਕੋਈ ਜਾਣਕਾਰੀ ਨਹੀਂ ਹੈ ਤੇ ਉਸ ਨੂੰ ਬਿਨਾਂ ਗੱਲ ਤੋਂ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਕਿੰਜਲ  ਦਾ ਕਹਿਣਾ ਹੈ ਕਿ ਇਹ ਸਰਕਾਰ ਨਹੀਂ ਚਾਹੁੰਦੀ ਕਿ ਹਾਰਦਿਕ ਲੋਕਾਂ ਨਾਲ ਮੁਲਾਕਾਤ ਕਰੇ ਅਤੇ ਲੋਕਾਂ ਨਾਲ ਗੱਲਬਾਤ ਕਰਕੇ ਜਨਤਕ ਮਸਲਿਆਂ ਨੂੰ ਉਠਾਏ । ਹਾਲਾਂਕਿ ਹਾਰਦਿਕ ਪਟੇਲ ਦਾ ਪਤਾ ਨਹੀਂ ਲੱਗ ਸਕਿਆ ਹੈ। 12 ਫਰਵਰੀ ਨੂੰ ਹਾਰਦਿਕ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਵਿਧਾਨ ਸਭਾ ਚੋਣਾਂ ਵਿੱਚ ਜਿੱਤ ਲਈ ਵਧਾਈ ਦਿੱਤੀ ਸੀ।