image caption:

ਮੁੱਖ ਮੰਤਰੀ ਦਾ ਘੋੜਸਵਾਰੀ ਦਾ ਸ਼ੌਕ ਪਿਆ ਸਰਕਾਰੀ ਫੰਡਾਂ ‘ਤੇ ਭਾਰੀ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਘੋੜਸਵਾਰੀ ਨੂੰ ਘੋੜਸਵਾਰੀ ਦਾ ਬਹੁਤ ਸ਼ੌਕ ਹੈ ਪਰ ਉਨ੍ਹਾਂ ਦਾ ਇਹ ਸ਼ੌਕ ਸਰਕਾਰੀ ਫੰਡ &lsquoਤੇ ਭਾਰੀ ਪੈ ਗਿਆ। ਕੈਪਟਨ ਅਮਰਿੰਦਰ ਸਿੰਘ ਨੇ ਸ਼ਾਹੀ ਖੇਡ ਪੋਲੋ ਤੇ ਘੋੜ ਸਵਾਰੀ ਲਈ ਸਰਕਾਰੀ ਫੰਡ ਵਿਚੋਂ ਕਰੋੜਾਂ ਰੁਪਏ ਵੰਡ ਦਿੱਤੇ ਅਤੇ ਉਨ੍ਹਾਂ ਨੇ ਇਸ &lsquoਤੇ ਸੂਬੇ ਦੀ ਵਿੱਤੀ ਤੰਗੀ ਦੀ ਵੀ ਪਰਵਾਹ ਨਹੀਂ ਕੀਤੀ। ਕੈਪਟਨ ਨੇ ਵੀ ਬਾਦਲਾਂ ਵਾਂਗ ਆਪਣੇ ਹਲਕੇ ਪਟਿਆਲਾ ਨੂੰ ਫੰਡਾਂ ਦੇ ਖੁੱਲ੍ਹੇ ਗੱਫੇ ਵੰਡੇ ਹਨ। ਛੋਟੀਆਂ ਬੱਚਤਾਂ ਵਿਭਾਗ ਤੋਂ ਸੂਚਨਾ ਦਾ ਅਧਿਕਾਰ ਕਾਨੂਨ ਅਧੀਨ ਮਿਲੇ ਵੇਰਵੇ ਮੁਤਾਬਕਾ ਛੋਟੀਆਂ ਬੱਚਤਾਂ &lsquoਚੋਂ ਇਕੱਲੇ ਪਟਿਆਲਾ ਨੂੰ 13.08 ਕਰੋੜ ਰੁਪਏ ਦੇ ਫੰਡ ਕਾਂਗਰਸੀ ਹਕੂਮ ਦੌਰਾਨ ਮਿਲੇ ਹਨ।
ਇਨ੍ਹਾਂ &lsquoਚੋਂ ਵਿਤ ਮੰਤਰੀ ਮਨਪ੍ਰੀਤ ਬਾਦਲ ਨੇ ਵੀ ਪਟਿਆਲਾ ਨੂੰ 30.50 ਲੱਖ ਰੁਪਏ ਦਿੱਤੇ ਹਨ। ਮੁੱਖ ਮੰਤਰੀ ਨੇ ਛੋਟੀਆਂ ਬੱਚਤਾਂ ਫੰਡਾਂ &lsquoਚੋਂ 49.08 ਲੱਖ ਦੇ ਫੰਡ 23 ਫਰਵਰੀ, 2018 ਨੂੰ &lsquoਪਟਿਆਲਾ ਪੋਲੋ ਐਂਡ ਰਾਈਡਿੰਗ ਕਲੱਬਾਂ ਨੂੰ ਜਾਰੀ ਕੀਤੇ ਸਨ। ਵੇਰਵਿਆਂ ਮੁਤਾਬਕ ਕੈਪਟਨ ਨੇ &lsquoਪਟਿਆਲਾ ਘੋੜ ਸਵਾਰ ਅਤੇ ਪੋਲੋ ਅਕੈਡਮੀ&rsquo ਨੂੰ 5 ਪਰਵਰੀ, 2019 ਨੂੰ 6 ਲੱਖ ਰੁਪਏ ਜਾਰੀ ਕੀਤੇ ਅਤੇ ਪੁਰਾਣੇ ਪੋਲੋ ਗਰਾਊੱਡ ਲਈ 50 ਲੱਖ ਰੁਪਏ 30 ਜਨਵਰੀ, 2019 ਨੂੰ ਜਾਰੀ ਕੀਤੇ। ਮਨਪ੍ਰੀਤ ਬਾਦਲ ਨੇ ਨਾਭਾ ਦੇ ਪੰਜਾਬ ਪਬਲਿਕ ਸਕੂਲ ਨੂੰ &lsquoਪੋਲੋ ਸਪੋਰਟਸ&rsquo ਲਈ 30 ਲੱਖ ਰੁਪਏ ਦੇ ਫੰਡ 10 ਸਤੰਬਰ, 2019 ਨੂੰ ਜਾਰੀ ਕੀਤੇ ਹਨ।
ਮੁਖ ਮੰਤਰੀ ਖੁਦ ਪੋਲੋ ਦੇ ਖਿਡਾਰੀ ਹਨ ਅਤੇ ਘੋੜ ਸਵਾਰੀ ਦੇ ਵੀ ਬਹੁਤ ਸ਼ੌਕੀਨ ਹਨ, ਇਸੇ ਕਾਰਨ ਉਨ੍ਹਾਂ ਨੇ ਸ਼ਾਹੀ ਖੇਡ &lsquoਤੇ ਪੰਜਾਬ ਦੇ ਖਜ਼ਾਨੇ &lsquoਚੋਂ ਕਰੋੜਾਂ ਰੁਪਏ ਵੰਡੇ ਹਨ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਰਹੀ ਬਾਦਲ ਸਰਕਾਰ ਨੇ ਵੀ ਕਰੋੜਾਂ ਦੇ ਸਰਕਾਰੀ ਖਜ਼ਾਨਿਆਂ ਨੂੰ ਖੂਬ ਉਡਾਇਆ ਸੀ।