image caption:

ਫੇਸਬੁੱਕ 'ਤੇ ਦੋਸਤੀ, ਅਮਰੀਕਾ ਤੋਂ ਭਾਰਤ ਆ ਕੇ ਕੀਤਾ ਵਿਆਹ, ਅਜਿਹੀ ਹੈ ਪ੍ਰੇਮ ਕਹਾਣੀ

ਨਵੀਂ ਦਿੱਲੀ : ਕੋਰਬਾ : ਸੋਹਮ ਦੀ ਸਾਦਗੀ ਦੇਖ ਅਮਰੀਕਾ 'ਚ ਰਹਿਣ ਵਾਲੀ ਰੇਨੇ ਉਸ ਨੂੰ ਆਪਣਾ ਦਿਲ ਦੇ ਬੈਠੀ। ਉਨ੍ਹਾਂ ਦੀ ਮੁਲਾਕਾਤ ਇੰਟਰਨੈੱਟ 'ਤੇ ਹੋਈ ਤੇ ਇਸੇ ਪਲੈਟਫਾਰਮ 'ਤੇ ਉਨ੍ਹਾਂ ਦਾ ਪਿਆਰ ਪਰਵਾਨ ਚੜ੍ਹਦਾ ਰਿਹਾ। ਉਹ ਗੱਲਾਂ ਕਰਦੇ ਆਪਣੀਆਂ ਭਾਵਨਾਵਾਂ ਤੇ ਸੋਚ ਸਾਂਜੀ ਕਰਦਿਆਂ ਇਕ-ਦੂਜੇ ਦੇ ਨੇੜੇ ਆਏ। ਇਸ ਰਿਸ਼ਤੇ ਨੂੰ ਅੰਜਾਮ ਤਕ ਪਹੁੰਚਾਉਣ ਉਨ੍ਹਾਂ ਨੂੰ 8 ਸਾਲ ਲੱਗ ਗਏ। ਆਖ਼ਿਰਕਾਰ ਰੇਨੇ ਸੱਤ ਸਮੁੰਦਰ ਪਾਰੋਂ ਕੋਰਬਾ ਆਈ ਤੇ ਸੋਹਮ ਨਾਲ ਆਰੀਆ ਮੰਦਰ 'ਚ ਵੈਦਿਕ ਰੀਤੀ-ਰਿਵਾਜਾਂ ਨਾਲ ਵਿਆਹ ਦੇ ਬੰਧਨ 'ਚ ਬੱਝੇ ਤੇ ਵਿਆਹੁਤਾ ਜੀਵਨ ਦੀ ਸ਼ੁਰੂਆਤ ਕੀਤੀ।
ਕਹਿੰਦੇ ਨੇ ਕਿ ਪਿਆਰ ਦੀ ਬੋਲੀ ਰੰਗ ਤੇ ਭਾਸ਼ਾ ਦੀ ਮੁਹਤਾਜ ਨਹੀਂ ਹੁੰਦੀ। ਸ਼ਾਰਦਾ ਵਿਹਾਰ 'ਚ ਰਹਿਣ ਵਾਲੇ ਸੋਹਮ ਸਰਕਾਰ ਤੇ ਅਮਰੀਕਾ ਦੇ ਐਲੇਵਾਮਾ ਦੀ ਦਾਨਾ ਰੇਨੇ ਪਾਟਿਨ ਦਾ ਮਰਜ਼ ਵੀ ਕੁਝ ਅਜਿਹਾ ਹੀ ਸੀ, ਜੋ ਬਿਨਾਂ ਇਕ-ਦੂਸਰੇ ਨੂੰ ਦੇਖੇ-ਮਿਲੇ ਹੀ ਦਿਲ ਦੇ ਬੈਠੇ। ਸੋਹਮ ਬਾਲਕੋ 'ਚ ਕੰਮ ਕਰਦੇ ਹਨ।
ਸੋਹਮ ਦਾ ਇਕ ਦੋਸਤ ਅਮਰੀਕਾ 'ਚ ਰਹਿੰਦਾ ਹੈ ਤੇ ਰੇਨੇ ਉਨ੍ਹਾਂ ਦੀ ਹੀ ਗੁਆਂਢਣ ਹੈ। ਉਸ ਦੋਸਤ ਜ਼ਰੀਏ ਰੇਨੇ ਵੀ ਸੋਸ਼ਲ ਸਾਈਟਸ 'ਤੇ ਸੋਹਮ ਨਾਲ ਕੁਨੈਕਟ ਹੋਈ ਤੇ ਦੋਸਤੀ ਡੂੰਘੀ ਹੋਣ ਦੇ ਨਾਲ ਹੀ ਉਨ੍ਹਾਂ ਦੇ ਵਿਚਕਾਰ ਇਕ ਨਵਾਂ ਰਿਸ਼ਤਾ ਬਣਦਾ ਚਲਾ ਗਿਆ। 8 ਸਾਲ ਲਗਾਤਾਰ ਹੋਈ ਚੈਟਿੰਗ ਦੇ ਪਲੇਟਫਾਰਮ ਨੇ ਉਨ੍ਹਾਂ ਨੂੰ ਇਕ-ਦੂਸਰੇ ਨੂੰ ਸਮਝਣ 'ਚ ਅਹਿਮ ਭੂਮਿਕਾ ਨਿਭਾਈ ਜਿਸ ਨੇ ਉਨ੍ਹਾਂ ਨੂੰ ਕਰੀਬ ਲਿਆਉਣ 'ਚ ਅਹਿਮ ਭੂਮਿਕਾ ਨਿਭਾਈ ਤੇ ਇਸ ਤਰ੍ਹਾਂ ਉਨ੍ਹਾਂ ਦੋਵਾਂ ਨੇ ਇਕ ਹੋਣ ਦਾ ਫ਼ੈਸਲਾ ਕਰ ਲਿਆ ਤੇ 20 ਫਰਵਰੀ ਤਕ ਵੀਜ਼ਾ ਲੈ ਕੇ ਭਾਰਤ ਆਈ ਰੇਨੇ ਨੇ ਹਿੰਦੂ ਰਿਵਾਜਾਂ ਨਾਲ ਸੋਹਮ ਨਾਲ ਸੱਤ ਫੇਰੇ ਲਏ।
ਆਪਣਾ ਅਨੁਭਵ ਸਾਂਝਾ ਕਰਦਿਆਂ ਰੇਨੇ ਨੇ ਦੱਸਿਆ ਕਿ ਉਨ੍ਹਾਂ ਲਈ ਵਿਆਹ ਹੋਣ ਤਕ ਇੱਥੇ ਨਿਭਾਇਆ ਗਿਆ ਹਰ ਰਿਵਾਜ ਉਤਸੁਕਤਾ ਭਰਿਆ ਸੀ। ਪਹਿਲਾਂ ਹਲਦੀ ਲਾਉਣ ਦੀ ਰਸਮ, ਫਿਰ ਮਹਿੰਦੀ ਤੇ ਖਾਸਕਰ ਪਿਤਾ ਦਾ ਆਪਣੀ ਕੁੜੀ ਦਾ ਹੱਥ ਮੁੰਡੇ ਦੇ ਹੱਥ 'ਚ ਦੇਣ ਦੀ ਪਰੰਪਰਾ ਨੇ ਉਨ੍ਹਾਂ ਨੂੰ ਕਾਫ਼ੀ ਰੁਮਾਂਚਿਤ ਕੀਤਾ।
ਉਨ੍ਹਾਂ ਦੱਸਿਆ ਕਿ ਰਸਮਾਂ ਨਿਭਾਉਣ 'ਚ ਥੋੜ੍ਹੀ ਮੁਸ਼ਕਲ ਤਾਂ ਹੋਈ ਪਰ ਉਨ੍ਹਾਂ ਦੇ ਪਿੱਛੇ ਲੁਕੀਆਂ ਗੂੜ੍ਹ ਗੱਲਾਂ ਨੂੰ ਜਾਨ ਕੇ ਕਾਫ਼ੀ ਚੰਗਾ ਲੱਗ ਰਿਹਾ ਸੀ। ਰੇਨੇ ਦਾ ਵੀਜ਼ਾ 20 ਫਰਵਰੀ ਤਕ ਦਾ ਹੈ, ਲਿਹਾਜ਼ਾ ਉਹ ਇਸ ਤੋਂ ਪਹਿਲਾਂ ਅਮਰੀਕਾ ਪਰਤ ਕੇ ਉੱਥੇ ਹੀ ਆਪਣੇ ਨਵੇਂ ਜੀਵਨ ਦੀ ਸ਼ੁਰੂਆਤ ਕਰਨਗੇ।