image caption:

ਨਿਊਜ਼ੀਲੈਂਡ ਦੇ ਖਿਲਾਫ ਵਨਡੇ ਸੀਰੀਜ਼ ਲਈ ਆਸਟ੍ਰੇਲੀਆ ਟੀਮ ਦਾ ਐਲਾਨ

ਆਸਟ੍ਰੇਲੀਆ ਨੇ ਨਿਊਜ਼ੀਲੈਂਡ ਦੇ ਖਿਲਾਫ ਖੇਡੀ ਜਾਣ ਵਾਲੀ ਤਿੰਨ ਮੈਚਾਂ ਦੀ ਵਨ ਡੇ ਸੀਰੀਜ਼ ਲਈ ਆਪਣੀ ਟੀਮ ਦਾ ਐਲਾਨ ਕਰ ਦਿੱਤਾ ਹੈ। ਚੋਣਕਰਤਾਵਾਂ ਨੇ ਟੀਮ ਵਿੱਚ ਕੋਈ ਬਦਲਾਅ ਨਹੀਂ ਕੀਤਾ ਅਤੇ ਉਸ ਟੀਮ ਨੂੰ ਹੀ ਚੁਣਿਆ ਹੈ, ਜੋ ਇਸ ਸਮੇਂ ਦੱਖਣੀ ਅਫਰੀਕਾ ਦੇ ਖਿਲਾਫ ਖੇਡ ਰਹੀ ਹੈ। ਮੋਢੇ ਦੀ ਸੱਟ ਤੋਂ ਪੀੜਤ ਰਿਚਰਡਸਨ ਨੂੰ ਹਾਲਾਂਕਿ ਨਿ ਨਿਊਜ਼ੀਲੈਂਡ ਦੌਰੇ ਲਈ ਚੁਣੀ ਗਈ 14 ਮੈਂਬਰੀ ਟੀਮ ਵਿੱਚ ਜਗ੍ਹਾ ਨਹੀਂ ਮਿਲੀ ਹੈ। ਰਿਚਰਡਸਨ ਨੂੰ ਟੀ -20 ਟੀਮ ਵਿੱਚ ਸ਼ਾਮਿਲ ਕੀਤਾ ਗਿਆ ਸੀ। ਉਹ ਦੱਖਣੀ ਅਫਰੀਕਾ ਵਿੱਚ ਵਨਡੇ ਟੀਮ ਦੇ ਨਾਲ ਹੀ ਰਹੇਗਾ। ਰਿਚਰਡਸਨ ਨੇ ਪਿਛਲੇ 11 ਮਹੀਨਿਆਂ ਤੋਂ ਅੰਤਰਰਾਸ਼ਟਰੀ ਕ੍ਰਿਕਟ ਵਿੱਚ ਕਦਮ ਨਹੀਂ ਰੱਖਿਆ ਹੈ। ਪਿੱਛਲੇ ਸਾਲ ਮਾਰਚ ਵਿੱਚ ਪਾਕਿਸਤਾਨ ਖ਼ਿਲਾਫ਼ ਖੇਡੀ ਗਈ ਲੜੀ ਵਿੱਚ ਉਸ ਨੂੰ ਮੋਢੇ ਦੀ ਸੱਟ ਲੱਗੀ ਸੀ।

ਆਸਟ੍ਰੇਲੀਆ ਟੀਮ ਦੇ ਮੁੱਖ ਚੋਣਕਾਰ ਟ੍ਰੈਵਰ ਹੰਸ ਨੇ ਕਿਹਾ ਕਿ, &ldquoਝਾਏ ਚੰਗਾ ਪ੍ਰਦਰਸ਼ਨ ਕਰ ਰਿਹਾ ਹੈ, ਜਿਵੇਂ ਕਿ ਅਸੀਂ ਬਿਗ ਬੈਸ਼ ਵਿੱਚ ਵੇਖਿਆ ਸੀ। ਉਹ ਦੱਖਣੀ ਅਫਰੀਕਾ ਦੇ ਖਿਲਾਫ ਖੇਡੀ ਗਈ ਟੀ -20 ਸੀਰੀਜ਼ ਵਿੱਚ ਵਾਪਸ ਆਇਆ ਸੀ ਅਤੇ ਟੀਮ ਵਿੱਚ ਜਗ੍ਹਾ ਬਣਾਉਣ ਲਈ ਸਖਤ ਮਿਹਨਤ ਕਰ ਰਿਹਾ ਹੈ।&rdquo

ਉਨ੍ਹਾਂ ਨੇ ਕਿਹਾ, &ldquoਸਾਡੀ ਕਿਸਮਤ ਹੈ ਕਿ ਸਾਡੇ ਕੋਲ ਪ੍ਰਤਿਭਾਵਾਨ ਤੇਜ਼ ਗੇਂਦਬਾਜ਼ਾਂ ਦਾ ਤਲਾਅ ਹੈ। ਝਾਅ ਨੇ ਸਖਤ ਮਿਹਨਤ ਤੋਂ ਬਾਅਦ ਇਹ ਸਥਾਨ ਹਾਸਿਲ ਕੀਤਾ ਹੈ। ਉਨ੍ਹਾਂ ਨੂੰ ਦੱਖਣੀ ਅਫਰੀਕਾ ਵਿੱਚ ਰੱਖਣ ਨਾਲ ਸਾਨੂੰ ਇੱਕ ਵਿਕਲਪ ਮਿਲੇਗਾ।&rdquo ਆਸਟ੍ਰੇਲੀਆ ਅਤੇ ਦੱਖਣੀ ਅਫਰੀਕਾ ਦੇ ਵਿਚਕਾਰ ਤਿੰਨ ਮੈਚਾਂ ਦੀ ਵਨਡੇ ਸੀਰੀਜ਼ 29 ਫਰਵਰੀ ਤੋਂ ਸ਼ੁਰੂ ਹੋ ਰਹੀ ਹੈ। ਇਸ ਤੋਂ ਬਾਅਦ ਆਸਟ੍ਰੇਲੀਆ ਨੇ ਨਿਊਜ਼ੀਲੈਂਡ ਵਿੱਚ 13 ਮਾਰਚ ਤੋਂ ਵਨਡੇ ਸੀਰੀਜ਼ ਖੇਡਣੀ ਹੈ।

ਆਸਟ੍ਰੇਲੀਆ ਟੀਮ ਵਿੱਚ ਐਰੋਨ ਫਿੰਚ (ਕਪਤਾਨ), ਐਸ਼ਟਨ ਅਗਰ, ਐਲੈਕਸ ਕੈਰੀ (ਉਪ ਕਪਤਾਨ), ਪੈਟ ਕਮਿੰਸ (ਉਪ ਕਪਤਾਨ), ਜੋਸ਼ ਹੇਜ਼ਲਵੁੱਡ, ਮਾਰਨਸ ਲੈਬੂਸ਼ੇਨ, ਮਿਸ਼ੇਲ ਮਾਰਸ਼, ਕੇਨ ਰਿਚਰਡਸਨ, ਡੀ ਆਰਸੀ ਸ਼ੌਰਟ, ਸਟੀਵ ਸਮਿਥ, ਮਿਸ਼ੇਲ ਸਟਾਰਕ, ਮੈਥਿਊ ਵੇਡ, ਡੇਵਿਡ ਵਾਰਨਰ ਅਤੇ ਐਡਮ ਜੰਪਾ ਸ਼ਾਮਿਲ ਹਨ।