image caption:

17.50 ਕਰੋੜ ਦੀ ਕਮਾਈ ਨਾਲ ਟਾਈਗਰ ਸ਼ਰਾਫ ਦੀ ਫਿਲਮ ਨੂੰ ਮਿਲੀ ਸਾਲ ਦੀ ਸਭ ਤੋਂ ਵੱਡੀ ਓਪਨਿੰਗ

ਟਾਈਗਰ ਸ਼ਰਾਫ ਤੇ ਸ਼ਰਧਾ ਕਪੂਰ ਦੀ ਹੋਲੀ ਰਿਲੀਜ਼ ਫਿਲਮ 'ਬਾਗੀ 3' ਨੂੰ ਸ਼ਾਨਦਾਰ ਓਪਨਿੰਗ ਮਿਲੀ ਹੈ। ਆਪਣੀ ਓਪਨਿੰਗ 'ਤੇ ਅਹਿਮਦ ਖਾਨ ਵਲੋਂ ਨਿਰਦੇਸ਼ਿਤ ਫਿਲਮ ਨੇ ਬਾਕਸ ਆਫਿਸ 'ਤੇ 17.50 ਕਰੋੜ ਰੁਪਏ ਦੀ ਕਮਾਈ ਕੀਤੀ ਹੈ। ਇਸ ਕਲੈਕਸ਼ਨ ਨਾਲ 'ਬਾਗੀ 3' ਦੀ ਪਹਿਲੇ ਦਿਨ ਦੀ ਕਮਾਈ ਨੂੰ ਸਾਲ ਦੀ ਸਭ ਤੋਂ ਵੱਡੀ ਓਪਨਿੰਗ ਮੰਨਿਆ ਜਾ ਰਿਹਾ ਹੈ।

ਉੱਥੇ ਇਸ ਸਾਲ ਦੀ ਵੱਡੀ ਫਿਲਮ ਦੀ ਗੱਲ ਕਰੀਏ ਤਾਂ ਪਹਿਲੇ ਦਿਨ ਦੀ ਕਮਾਈ ਦੇ ਮੱਦੇਨਜ਼ਰ ਅਜੈ ਦੇਵਗਨ ਦੀ ਤਾਨਾਜੀ ਨੂੰ 15.10 ਕਰੋੜ, ਲਵ ਆਜ ਕੱਲ੍ਹ ਨੂੰ 12.40 ਕਰੋੜ, ਸਟ੍ਰੀਟ ਥਰੀ ਡੀ ਨੂੰ 10.26 ਕਰੋੜ ਤੇ ਸ਼ੁੱਭ ਮੰਗਲ ਜ਼ਿਆਦਾ ਸਾਵਧਾਨ ਨੂੰ 9.55 ਕਰੋੜ ਰੁਪਏ ਦਾ ਮੁਨਾਫਾ ਹੋਇਆ ਸੀ।

ਦੁਨੀਆ ਭਰ 'ਚ 5500 ਸਕਰੀਨਸ 'ਤੇ ਰਿਲੀਜ਼ ਹੋਈ ਬਾਗੀ 3 ਨੂੰ ਟਾਈਗਰ ਸ਼ਰਾਫ ਦੇ ਕਰੀਅਰ ਦੀ ਸਭ ਤੋਂ ਵੱਡੀ ਰਿਲੀਜ਼ ਮੰਨਿਆ ਜਾ ਰਿਹਾ ਹੈ। ਹਾਲਾਂਕਿ ਬਿਜ਼ਨੈਸ ਐਨਾਲਿਸਟ ਦਾ ਮੰਨਣਾ ਸੀ ਕਿ ਕੋਰੋਨਾਵਾਇਰਸ ਦੀ ਡਰ ਦੇ ਕਾਰਨ ਇਹ ਫਿਲਮ ਬਾਕਸ ਆਫਿਸ 'ਤੇ ਸ਼ਾਨਦਾਰ ਕਲੈਕਸ਼ਨ ਨਹੀਂ ਕਰ ਪਾਵੇਗੀ।