image caption:

ਆਪਣੇ ਨਵ ਜਨਮੇ ਪੁੱਤਰ ਨਾਲ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਏ ਗਿੱਪੀ ਗਰੇਵਾਲ

 ਪਾਲੀਵੁਡ ਇੰਡਸਟਰੀ ਦੇ ਮਸ਼ਹੂਰ ਗਾਇਕ ਅਤੇ ਅਦਾਕਾਰ ਗਿੱਪੀ ਗਰੇਵਾਲ ਦੇ ਘਰ ਕੁਝ ਮਹੀਨੇ ਪਹਿਲਾ ਹੀ ਉਹਨਾਂ ਦੇ ਤੀਸਰੇ ਪੁੱਤਰ ਗੁਰਬਾਜ਼ ਦਾ ਜਨਮ ਹੋਇਆ ਸੀ। ਹਾਲ ਹੀ ਵਿੱਚ ਅਦਾਕਾਰ ਗਿੱਪੀ ਗਰੇਵਾਲ ਆਪਣੇ ਪੂਰੇ ਪਰਿਵਾਰ ਨਾਲ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ ਹਨ। ਇਹ ਪਹਿਲਾ ਮੌਕਾ ਹੈ ਜਦੋ ਗਿੱਪੀ ਗਰੇਵਾਲ ਆਪਣੇ ਨਵ ਜਨਮੇ ਪੁੱਤਰ ਗੁਰਬਾਜ਼ ਦੇ ਨਾਲ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ ਹਨ।

ਜੀ ਹਾਂ ਉਹਨਾਂ ਦਾ ਪਰਿਵਾਰ ਜੋ ਕਿ ਇੰਨੀ ਦਿਨੀ ਕੈਨੇਡਾ ਤੋਂ ਪੰਜਾਬ ਆਇਆ ਹੋਇਆ ਹੈ। ਇਸ ਦੌਰਾਨ ਉਹਨਾ ਨੇ ਗੁਰੂ ਚਰਨਾਂ &lsquoਚ ਹਾਜ਼ਰੀ ਲਗਾ ਕੇ ਅਸ਼ੀਰਵਾਦ ਪ੍ਰਾਪਤ ਕੀਤਾ ਹੈ। ਉਨ੍ਹਾਂ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ-ਦੀਦਾਰੇ ਕੀਤੇ ਅਤੇ ਇਲਾਹੀ ਬਾਣੀ ਦਾ ਕੀਰਤਨ ਵੀ ਸੁਣਿਆ। ਜੇਕਰ ਗੱਲ ਕਰੀਏ ਗਿੱਪੀ ਗਰੇਵਾਲ ਦੀ ਵਰਕ ਫਰੰਟ ਦੀ ਤਾ ਗਿੱਪੀ ਗਰੇਵਾਲ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ ਜਿਸ ਕਾਰਨ ਉਹਨਾਂ ਨੇ ਮਿਊਜ਼ਿਕ ਇੰਡਸਟਰੀ ਵਿਚ ਆਪਣੀ ਇਕ ਵੱਖਰੀ ਪਹਿਚਾਣ ਬਣਾ ਲਈ ਹੈ ਉਹਨਾਂ ਦੇ ਸਾਰੇ ਹੀ ਗੀਤਾਂ ਨੂੰ ਦਰਸ਼ਕਾਂ ਵੱਲੋਂ ਭਰਪੂਰ ਹੁੰਗਾਰਾ ਮਿਲਿਆ ਹੈ

ਗਾਇਕ ਗਿੱਪੀ ਗਰੇਵਾਲ ਦੀ ਫ਼ਿਲਮ &lsquoਡਾਕਾ&rsquo ਬਾਕਸ ਆਫ਼ਿਸ ਤੇ ਹਿੱਟ ਹੋਈ ਹੈ । ਇਹ ਫ਼ਿਲਮ ਉਹਨਾਂ ਦੇ ਪ੍ਰਸ਼ੰਸਕਾਂ ਨੂੰ ਕਾਫੀ ਪਸੰਦ ਆਈ ਹੈ ਕਿਉਂਕਿ ਇਸ ਵਿੱਚ ਦਰਸ਼ਕਾਂ ਦੇ ਮਨੋਰੰਜਨ ਲਈ ਹਰ ਤਰ੍ਹਾਂ ਦਾ ਮਸਾਲਾ ਮੌਜੂਦ ਹੈ ।ਹਾਲ ਹੀ ਵਿਚ ਗਿੱਪੀ ਗਰੇਵਾਲ ਦੀ ਫ਼ਿਲਮ &lsquoਇੱਕ ਸੰਧੂ ਹੁੰਦਾ ਸੀ ਰਿਲੀਜ ਹੋਈ ਹੈ। ਜਿਸ ਨੂੰ ਦਰਸ਼ਕਾਂ ਵਲੋਂ ਖੂਬ ਪਿਆਰ ਮਿਲਿਆ ਹੈ ਇਹ ਫਿਲਮ ਆਮ ਪੰਜਾਬੀ ਫਿਲਮਾਂ ਨਾਲੋਂ ਬਿਲਕੁਲ ਵੱਖਰੀ ਹੈ, ਜੋ ਪੰਜਾਬੀ ਦਰਸ਼ਕਾਂ ਨੂੰ ਇਕ ਵੱਖਰੇ ਕਿਸਮ ਦੇ ਸਿਨੇਮੇ ਨਾਲ ਜੋੜ ਦੀ ਹੈ।

ਬਾਲੀਵੁੱਡ ਦੇ ਨਾਮਵਰ ਐਕਸ਼ਨ ਡਾਇਰੈਕਟਰ ਸ਼ਾਮ ਕੌਸ਼ਲ ਵੱਲੋਂ ਇਸ ਫਿਲਮ ਦਾ ਐਕਸ਼ਨ ਫਿਲਮਾਇਆ ਗਿਆ ਹੈ। ਬਾਲੀਵੁਡ ਅਤੇ ਪਾਲੀਵੁਡ ਦੇ ਸਿਤਾਰਿਆਂ ਦੀ ਜੇਕਰ ਗੱਲ ਕੀਤੀ ਜਾਏ ਤਾਂ ਅਕਸਰ ਹੀ ਇਹ ਸਾਰੇ ਹੀ ਸਿਤਾਰੇ ਸੋਸ਼ਲ ਮੀਡੀਆ &lsquoਤੇ ਐਕਟਿਵ ਰਹਿੰਦੇ ਹਨ ਅਤੇ ਐਕਟਿਵ ਰਹਿਣ ਦੇ ਨਾਲ &ndash ਨਾਲ ਇਹ ਸਾਰੇ ਹੀ ਸਿਤਾਰੇ ਆਪਣੇ ਫੈਨਜ਼ ਨੂੰ ਸੋਸ਼ਲ ਮੀਡੀਆ ਜ਼ਰੀਏ ਅਪਡੇਟ ਕਰਦੇ ਰਹਿੰਦੇ ਹਨ ਤਾਂ ਜੋ ਇਹਨਾਂ ਦੇ ਫੈਨਜ਼ ਇਹਨਾਂ ਨਾਲ ਜੁੜੇ ਰਹਿਣ।