image caption: ਲੇਖਕ - ਸ਼ਿਵਚਰਨ ਜੱਗੀ ਕੁੱਸਾ

ਕੋਰੋਨਾ ਵਾਇਰਸ ਮੀਡੀਆ ਦਾ ਸਿਰਜਿਆ ਹਊਆ? ਇੱਕ ਦੂਜੇ ਨੂੰ ਠਿੱਬੀ?? ਜਾਂ ਥੋਕ 'ਚ ਵਪਾਰ??

     ਜਦ ਮੈਂ "ਐੱਸ. ਐੱਸ. ਪੀ. ਅਜੀਤ ਸੰਧੂ ਮਰਿਆ ਨਹੀਂ" ਅਤੇ "ਕੀ ਫ਼ਾਂਸੀ ਚੜ੍ਹਨ ਵਾਲ਼ਾ 'ਅਸਲੀ' ਸੱਦਾਮ ਹੁਸੈਨ ਸੀ?" ਵਰਗੇ ਲੇਖ ਲਿਖ ਕੇ ਮੀਡੀਆ ਵਿੱਚ ਦਿੱਤੇ, ਤਾਂ ਲੇਖ ਛਪਣ ਉਪਰੰਤ ਮੇਰੇ ਮਿੱਤਰਾਂ ਅਤੇ ਆਲੋਚਕਾਂ ਨੇ ਮੈਨੂੰ "ਹਿੱਲ ਗਿਆ" ਗਰਦਾਨਿਆਂ। ਹਾਲਾਂ ਕਿ ਮੈਂ ਪੂਰੀਆਂ ਦਲੀਲਾਂ ਦੇ ਕੇ ਉਹ ਲੇਖ ਲਿਖੇ ਸਨ। ਹੁਣ ਸ਼ਾਇਦ ਆਹ ਹਥਲਾ ਲੇਖ ਪੜ੍ਹ ਕੇ ਵੀ ਸੱਜਣ ਬੇਲੀ ਆਖ ਦੇਣ, "ਇਹ ਤਾਂ ਜਮਾਂ ਈ ਹਿੱਲ ਗਿਆ, ਇਹਨੂੰ ਸੰਗਲ਼ ਲਾਓ-  !" ਪਰ ਸਮੇਂ-ਸਮੇਂ ਅਨੁਸਾਰ ਮੀਡੀਆ ਅਤੇ ਸਰਕਾਰਾਂ ਵੱਲੋਂ ਜਨਤਾ ਨੂੰ ਕੋਈ ਨਾ ਕੋਈ "ਹਊਆ" ਖੜ੍ਹਾ ਕਰ ਕੇ ਡਰਾਇਆ ਜਾਂਦਾ ਰਿਹਾ ਹੈ ਅਤੇ ਇਹ ਵਰਤਾਰਾ ਅੱਜ ਵੀ ਨਿਰੰਤਰ ਜਾਰੀ ਹੈ! ਚੇਚਕ, ਮਲੇਰੀਆ, ਨਿਮੋਨੀਆਂ, ਏਡਜ਼, ਸਵਾਈਨ ਫ਼ਲੂ ਅਤੇ ਹੁਣ ਕੋਰੋਨਾ ਵਾਇਰਸ ਵਰਗੇ ਉਧ-ਮੂਲ਼ ਖੜ੍ਹੇ ਕਰ-ਕਰ, ਇਸ ਦਾ ਅੱਧਾਧੁੰਦ ਪ੍ਰਚਾਰ ਅਤੇ ਪ੍ਰਸਾਰ ਕੀਤਾ ਗਿਆ। ਅਜਿਹੇ ਹੱਥਕੰਡਿਆਂ ਨਾਲ਼ ਦੁਨੀਆਂ ਦੇ ਮੱਧ-ਵਰਗੀ ਲੋਕਾਂ ਦਾ ਕਚੂੰਬਰ ਕੱਢਿਆ ਅਤੇ ਅਰਬਾਂਪਤੀ ਅਸਾਮੀਆਂ ਨੂੰ ਹੋਰ ਅਮੀਰ ਬਣਾਉਣ ਵਿੱਚ ਸਹਾਇਤਾ ਕੀਤੀ! ਕਰਨ ਵੀ ਕਿਉਂ ਨਾ - ? ਫੰਡ ਜਾਂ ਗੱਫੇ ਜਿਉਂ ਮਿਲਣੇ ਹੁੰਦੇ ਨੇ! "ਜੀਓ ਤੇ ਜਿਉਣ ਦਿਓ" ਦਾ ਸਿਧਾਂਤ ਵਪਾਰੀਆਂ ਸਾਹਮਣੇ ਬੌਣਾਂ ਹੋ ਜਾਂਦਾ ਹੈ ਅਤੇ "ਛਕੋ ਤੇ ਛਕਾਓ" ਦਾ ਹੀਲਾ ਰਿੰਡ ਪ੍ਰਧਾਨ ਬਣ ਅੱਗੇ ਆ ਖੜ੍ਹਦਾ ਹੈ! ਗਰਜਾਂ ਦੀ ਗੁਲਾਮ ਬਿਰਤੀ ਨੇ ਜ਼ਿੰਮੇਵਾਰ ਲੋਕਾਂ ਨੂੰ ਵੀ "ਵੇਸਵਾ" ਅਤੇ ਕਮੀਨੇ ਬਣਾ ਕੇ ਰੱਖ ਦਿੱਤਾ ਹੈ!!
     1981 ਵਿੱਚ ਅਮਰੀਕਨ ਲੇਖਕ ਡੀਨ ਕੂੰਟਜ਼ ਧeਅਨ ਖੋਨਟਡ ਦੀ ਛਪੀ (ਦੀ ਆਈਜ਼ ਆਫ ਡਾਰਕਨੈਸ) ਠਹe ਓੇeਸ ਾ ਧਅਰਕਨeਸਸ ਕਿਤਾਬ ਦੇ 353 ਪੰਨੇ ਉਪਰ ਦਰਜ਼ ਹੈ ਕਿ ਕੋਰੋਨਾ ਵਾਇਰਸ (ੜੋਹਅਨ 400) ਨੂੰ ਚੀਨ ਨੇ ਆਪਣੇ ਸ਼ਹਿਰ "ਵੂਹਾਨ" ਦੀ ਇੱਕ ਲੈਬ ਵਿੱਚ ਗੁਪਤ ਤੌਰ 'ਤੇ ਤਿਆਰ ਕੀਤਾ ਸੀ, ਜਿਸ ਨੂੰ ਬਾਅਦ ਵਿੱਚ ਆਪਣੀ ਗਰੀਬ ਜਨਤਾ ਦੀ ਆਬਾਦੀ ਘਟਾਉਣ ਅਤੇ "ਸੁਪਰ ਪਾਵਰ" ਬਣਨ ਲਈ ਇੱਕ "ਹਥਿਆਰ" ਵਜੋਂ ਵਰਤਿਆ ਜਾਣਾ ਸੀ। ਲੇਖਕ ਡੀਨ ਕੂਨਜ਼ ਦੀ ਲਿਖਤ ਦਾ "ਅਸਲ ਸੱਚ" ਜਾਂ "ਅਸਲ ਕਾਰਨ" ਕੀ ਹੈ, ਇਹਦੇ ਬਾਰੇ ਮੈਂ ਕੋਈ ਪ੍ਰੋੜ੍ਹਤਾ, ਸਹਿਮਤੀ, ਦਾਅਵਾ ਜਾਂ ਟਿੱਪਣੀ ਨਹੀਂ ਕਰਦਾ, ਪਰ ਜਿੱਥੇ ਧੂੰਆਂ ਨਿਕਲ਼ਦਾ ਹੋਵੇ, ਓਥੇ ਕਿਤੇ ਨਾ ਕਿਤੇ ਅੱਗ ਜ਼ਰੂਰ ਬਲ਼ਦੀ ਹੁੰਦੀ ਹੈ!! ਗਰੀਬਾਂ ਜਾਂ ਬਿਮਾਰਾਂ ਨੂੰ ਜਾਣ-ਬੁੱਝ ਕੇ ਮਾਰਨ ਨਾਲ਼ ਨਾ ਤਾਂ ਗਰੀਬੀ ਨੂੰ ਠੱਲ੍ਹ ਪੈਂਦੀ ਹੈ ਅਤੇ ਨਾ ਹੀ ਜ਼ਹਿਮਤ ਜਾਂ ਬਿਮਾਰੀ ਨੂੰ ਖ਼ਤਮ ਕੀਤਾ ਜਾ ਸਕਦਾ ਹੈ! ਪਰ ਸਮੇਂ-ਸਮੇਂ ਅਜਿਹੇ ਕੋਝੇ ਹਥਿਆਰ ਵਰਤੇ ਜਾਂਦੇ ਰਹੇ ਹਨ ਅਤੇ ਆਟੇ ਨਾਲ਼ ਘੁਣ ਵੀ ਪੀਠਿਆ ਜਾਂਦਾ ਰਿਹਾ ਹੈ। ਅੱਜ ਮੀਡੀਆ ਦੀਆਂ ਖ਼ਬਰਾਂ ਦੇਖ-ਸੁਣ ਕੇ ਲੋਕ 'ਤਰਾਸ-ਤਰਾਸ' ਕਰ ਰਹੇ ਹਨ, ਪਰ ਉਹਨਾਂ ਨੂੰ ਕੋਈ ਹੱਲ ਨਹੀਂ ਦੱਸਿਆ ਜਾ ਰਿਹਾ। ਪਰ ਉਘ ਦੀਆਂ ਪਤਾਲ਼ ਮਾਰ ਕੇ ਡਰਾਇਆ ਜ਼ਰੂਰ ਜਾ ਰਿਹਾ ਹੈ। ਕੀ ਅੱਕਾਂ ਵਿੱਚ ਡਾਂਗਾਂ ਮਾਰਦੇ ਮੀਡੀਆ ਨੇ ਦੱਸਿਆ ਹੈ ਕਿ ਫਲੂ ਅਤੇ ਵਾਇਰਸ ਵਿੱਚ ਕੀ ਫ਼ਰਕ ਹੁੰਦਾ ਹੈ? ਕੀ ਕਿਸੇ ਨੇ ਦੱਸਿਆ ਕਿ ਵਾਇਰਸ ਹਵਾ ਰਾਹੀਂ ਨਹੀਂ, ਸਪੱਰਸ਼ ਕੀਤਿਆਂ ਫ਼ੈਲਦਾ ਹੈ! ਜੇ ਵਾਇਰਸ ਹਵਾ ਰਾਹੀਂ ਨਹੀਂ ਫ਼ੈਲਦਾ, ਤਾਂ ਕਰੋੜਾਂ ਦੀ ਗਿਣਤੀ ਵਿੱਚ "ਮਾਸਕ" ਬਣਾ-ਬਣਾ ਕੇ ਕਿਉਂ ਵੇਚੇ ਜਾ ਰਹੇ ਹਨ?  
    ਜੇ ਪਿਛਲਖੁਰੀ ਝਾਤ ਮਾਰੀਏ, ਤਾਂ ਕੀ ਸਵਾਈਨ ਫਲੂ ਉਪਰ ਹੋਅ-ਹੱਲਾ ਮਚਾਉਣ ਵਾਲ਼ੇ ਮੀਡੀਆ ਨੇ ਕਦੇ ਇਹ ਅੰਕੜੇ ਜਨਤਕ ਕੀਤੇ ਕਿ ਕਿਤਨੇ ਲੋਕਾਂ ਦਾ ਸਵਾਈਨ ਫਲੂ ਵਿੱਚ ਬਚਾਅ ਹੋਇਆ ਅਤੇ ਕਿਸ ਦੁਆਈ ਨਾਲ਼ ਹੋਇਆ? ਕੀ ਕਿਸੇ ਨੇ ਦਾਅਵਾ ਕੀਤਾ ਕਿ ਕਿਸ ਦੇਸ਼, ਜਾਂ ਕਿਸ ਦੇਸ਼ ਦੀ ਗੌਰਮਿੰਟ ਨੇ ਇਸ ਦਾ ਆਹ ਹੱਲ ਲੱਭਿਆ, ਤਾਂ ਕਿ ਇਹ ਬਿਮਾਰੀ ਮੁੜ ਕੇ ਸਿਰ ਨਾ ਚੁੱਕੇ ਅਤੇ ਲੋਕਾਂ ਦਾ ਸਰੀਰਕ, ਮਾਨਸਿਕ ਅਤੇ ਆਰਥਿਕ ਨੁਕਸਾਨ ਨਾ ਕਰੇ?? ਅਸੀਂ ਨਿੱਕੇ ਹੁੰਦੇ ਪਿੰਡ ਦੇ ਪ੍ਰਾਇਮਰੀ ਸਕੂਲ ਨੂੰ ਜਾਂਦੇ ਹੋਏ ਕੰਧਾਂ 'ਤੇ ਲਿਖਿਆ ਪੜ੍ਹਦੇ ਸੀ, "ਚੇਚਕ ਦੀ ਬਿਮਾਰੀ ਦੀ ਪਹਿਲੀ ਖ਼ਬਰ ਦੇਣ ਵਾਲ਼ੇ ਨੂੰ ਹਜ਼ਾਰ ਰੁਪਏ ਇਨਾਮ ਦਿੱਤਾ ਜਾਵੇਗਾ!" ਇਸ ਦਾ ਮਤਲਬ ਇਹ ਸੀ ਕਿ ਸਾਡੇ ਜੰਮਣ ਤੋਂ ਪਹਿਲਾਂ ਚੇਚਕ ਦੀ ਬਿਮਾਰੀ ਜਨਤਾ ਦਾ ਬੇਹੱਦ ਨੁਕਸਾਨ ਕਰ ਚੁੱਕੀ ਸੀ ਅਤੇ ਹੁਣ ਇਸ 'ਤੇ ਮੁਕੰਮਲ ਤੌਰ 'ਤੇ ਕਾਬੂ ਪਾਇਆ ਜਾ ਚੁੱਕਾ ਸੀ! ਪਰ ਕੀ ਅੱਜ ਦੇ ਆਧੁਨਿਕ ਜ਼ਮਾਨੇ ਵਿੱਚ ਮੁੜ ਕਿਸੇ ਦੇਸ਼, ਜਾਂ ਕਿਸੇ ਸਰਕਾਰ ਨੇ ਇਹ ਕੰਧਾਂ 'ਤੇ ਲਿਖਿਆ ਕਿ ਸਵਾਈਨ ਫਲੂ ਜਾਂ ਕਿਸੇ ਹੋਰ ਭਿਆਨਕ ਬਿਮਾਰੀ ਦੀ ਪਹਿਲੀ ਖ਼ਬਰ ਦੇਣ ਵਾਲ਼ੇ ਨੂੰ ਹਜ਼ਾਰ ਪੌਂਡ ਇਨਾਮ ਦਿੱਤਾ ਜਾਵੇਗਾ - ? ਜੇ ਨਹੀਂ ਤਾਂ ਕਿਉਂ ਨਹੀਂ - ??? ਮੈਂ ਨਹੀਂ ਦਾਅਵਾ ਕਰਦਾ ਕਿ ਕੋਈ ਬਿਮਾਰੀ, ਵਾਇਰਸ ਜਾਂ ਉਸ ਦੇ ਕੀਟਾਣੂੰ ਨਹੀਂ ਹਨ! ਬਿਮਾਰੀ ਵੀ ਹੈ, ਵਾਇਰਸ ਅਤੇ ਕੀਟਾਣੂੰ ਵੀ ਹੋਣਗੇ, ਪਰ ਐਨੀ ਸਿੰਗ ਮਿੱਟੀ ਚੁੱਕਣ ਨਾਲ਼ੋਂ ਤਾਂ ਲੋਕਾਂ ਨੂੰ ਜਾਗਰੂਕ ਕਰਨਾ ਮੁਢਲਾ ਫ਼ਰਜ਼ ਨਹੀਂ? ਵੱਢਖਾਣੇ ਕੁੱਤੇ ਵਾਂਗ ਮੂੰਹ 'ਤੇ ਇਕੱਲੀ ਛਿੱਕਲ਼ੀ ਚਾੜ੍ਹਨ ਨਾਲ਼ ਕੁਝ ਨਹੀਂ ਹੋਣਾ, ਸਾਨੂੰ ਸਫ਼ਾਈ ਰੱਖਣੀ ਅਤੇ ਦਰੱਖ਼ਤ ਲਾਉਣਾ ਮੁਢਲੀਆਂ ਜ਼ਿੰਮੇਵਾਰੀਆਂ ਵਿੱਚ ਸ਼ਾਮਲ ਕਰਨਾ ਚਾਹੀਦਾ ਹੈ! ਜੇ ਤੁਸੀਂ ਕੁਦਰਤ ਨਾਲ਼ ਛੇੜ ਛਾੜ ਕਰੋਂਗੇ, ਤਾਂ ਕੁਦਰਤ ਵੀ ਰਾਤੋਂ ਰਾਤ ਸੁਹਾਗਾ ਮਾਰ ਕੇ ਰਾਹ ਪੈਂਦੀ ਹੈ। ਬੜੇ ਅਫ਼ਸੋਸ ਨਾਲ਼ ਕਹਿਣਾ ਪੈ ਰਿਹਾ ਹੈ ਕਿ ਸਾਡੀ ਬਿਰਤੀ ਬੱਕਰੀ ਵਾਂਗੂੰ ਟੂਸੇ ਮੁੱਛਣ ਦੀ ਹੈ, ਬੋਤੇ ਵਾਂਗ ਜੜ੍ਹ ਖਿੱਚਣ ਦੀ ਨਹੀਂ!!
    ਏਡਜ਼ ਦੀ ਬਿਮਾਰੀ ਦਾ ਕਿੰਨਾਂ ਰਾਮ ਰੌਲ਼ਾ ਪਾਇਆ ਗਿਆ? ਏਡਜ਼ ਦੀ ਬਿਮਾਰੀ ਸੀ ਵੀ, ਤੇ ਅੱਜ ਵੀ ਹੈ, ਪਰ ਉਸ ਮਗਰ ਇੱਕ ਵੱਡਾ ਸਰਕਾਰੀ ਮਕਸਦ ਜਿਸਮ ਫ਼ਰੋਸ਼ੀ ਦੇ ਪ੍ਰਾਈਵੇਟ ਅਤੇ ਸਸਤੇ ਧੰਦੇ ਬੰਦ ਕਰਵਾਉਣਾ ਸੀ। ਯੂਰਪੀਅਨ ਦੇਸ਼ਾਂ ਵਿੱਚ ਮਨਜ਼ੂਰ-ਸ਼ੁਦਾ "ਕੋਠੇ" ਸਰਕਾਰ ਨੂੰ ਟੈਕਸ ਦਿੰਦੇ ਹਨ। ਪਰ ਉਤਰੀ ਯੂਰਪ ਦੇ ਖਿੱਤੇ ਵਿੱਚੋਂ ਆਈਆਂ ਕੁੜੀਆਂ ਪ੍ਰਾਈਵੇਟ ਅਤੇ ਸਸਤੀ ਸੇਵਾ ਪ੍ਰਦਾਨ ਕਰਨ ਲੱਗ ਪਈਆਂ। ਗੌਰਮਿੰਟ ਨੂੰ ਇਹ ਧੰਦਾ ਵਾਰਾ ਨਹੀਂ ਖਾਂਦਾ ਸੀ, ਕਿਉਂਕਿ ਕੋਈ ਟੈਕਸ ਪੱਲੇ ਨਹੀਂ ਪੈ ਰਿਹਾ ਸੀ, ਇਸ ਲਈ ਮੀਡੀਆ ਦਾ ਆਸਰਾ ਲੈ ਕੇ ਏਡਜ਼ ਬਾਰੇ ਧੂੰਆਂਧਾਰ ਪ੍ਰਚਾਰ ਕੀਤਾ ਗਿਆ ਅਤੇ ਸਿੱਟੇ ਵਜੋਂ ਸਸਤੀ ਵੇਸਵਾਗਿਰੀ ਬੰਦ ਹੋ ਗਈ। ਬਿਨਾ ਸ਼ੱਕ ਏਡਜ਼ ਇੱਕ ਬੜੀ ਭਿਅੰਕਰ ਅਤੇ ਲਾਇਲਾਜ਼ ਬਿਮਾਰੀ ਹੈ! ਕੀ ਮੁੜ ਕੇ ਕਿਸੇ ਸਰਕਾਰ ਨੇ ਏਡਜ਼ ਬਾਰੇ ਕੋਈ ਨਵੀਂ ਜਾਂ ਕੋਈ ਨਿਵੇਕਲ਼ੀ ਖੋਜ ਆਰੰਭੀ? ਜਾਂ ਇਸ ਦਾ ਕੋਈ ਸਥਾਈ ਇਲਾਜ਼ ਲੱਭਿਆ ?? ਨਹੀਂ! ਅੱਜ ਤੱਕ ਨਹੀਂ !! ਗੱਲ ਓਥੇ ਦੀ ਓਥੇ ਹੀ ਖੜ੍ਹੀ ਹੈ!
    ਭਾਰਤ ਵਿੱਚ "ਡੇਂਗੂ" ਦਾ ਕਿੰਨਾਂ ਪ੍ਰਚਾਰ ਹੋਇਆ? ਉਸ ਦਾ ਵੀ ਕੋਈ ਸਾਰਥਿਕ ਹੱਲ ਨਹੀਂ ਲੱਭਿਆ ਗਿਆ। ਭਾਰਤ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਪਾਰ ਜਾਂ ਸੰਧੀ ਦੇ ਨਾਂ ਹੇਠ ਹੁਣ ਤੱਕ ਪਤਾ ਨਹੀਂ ਕਿੰਨੇ ਮੁਲਕਾਂ ਦੇ ਕੌਲ਼ੇ ਕੱਛ ਆਇਆ, ਪਰ ਕੱਟੇ ਨੂੰ ਮਣ ਦੁੱਧ ਦਾ ਕੀ ਭਾਅ? ਆਪਣੇ ਲੋੜਵੰਦ ਲੋਕਾਂ ਨੂੰ ਦੱਸੇ ਕਿ ਗਰੀਬਾਂ ਨੂੰ ਉਸ ਦਾ ਕੀ ਫ਼ਾਇਦਾ ਹੋਇਆ? ਅੱਜ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਕਿਸੇ ਕੰਪਨੀ ਨਾਲ਼ "ਹੱਥ ਮਿਲ਼ਾ" ਰਿਹਾ ਸੀ ਕਿ ਇਸ ਕੰਪਨੀ ਨੇ ਕੋਰੋਨਾ ਵਾਇਰਸ ਦੀ ਦਵਾਈ ਤਿਆਰ ਕੀਤੀ ਹੈ, ਹੁਣ ਦੇਖੋ ਕੰਪਨੀ ਨੂੰ ਕਿੰਨਾਂ ਅਤੇ ਅਮਰੀਕਾ ਨੂੰ ਕਿੰਨਾਂ ਮੁਨਾਫ਼ਾ ਹੁੰਦਾ ਹੈ! ਚੀਨ ਦੇ ਵਿੱਚ ਸੱਤਾਂ ਦਿਨਾਂ ਵਿੱਚ "ਮਾਸਕ" ਬਣਾਉਣ ਵਾਲ਼ੀ ਇੱਕ ਫ਼ੈਕਟਰੀ ਬਣਾਈ ਗਈ, ਜੋ ਪ੍ਰਤੀ ਦਿਨ ਦਸ ਮਿਲੀਅਨ (ਇੱਕ ਕਰੋੜ) "ਮਾਸਕ" ਤਿਆਰ ਕਰ ਰਹੀ ਹੈ! ਕੀ "ਮਾਸਕ" ਇਸ ਵਾਇਰਸ ਨੂੰ ਠੱਲ੍ਹ ਪਾਉਣ ਵਿੱਚ ਸਹਾਈ ਹੈ?
ਮੈਂ ਸਾਰਿਆਂ ਨੂੰ ਤਾਂ ਇੱਕੋ ਰੱਸੇ ਨਹੀਂ ਨਰੜਦਾ, ਪਰ ਇਤਿਹਾਸ ਅਤੇ ਤੱਥ ਗਵਾਹ ਹਨ ਕਿ ਵਿਕਾਊ ਮੀਡੀਆ ਦੇ ਕੁਝ ਕਾਰਕੁੰਨ ਮੌਕੇ ਦੇ ਹਾਕਮਾਂ ਅਤੇ ਧਨਾਡਾਂ ਦੀ "ਰਖੇਲ" ਬਣ ਕੇ ਚੱਲੇ ਨੇ। ਸਮੇਂ-ਸਮੇਂ ਅਨੁਸਾਰ ਮੌਕੇ ਦੀਆਂ ਸਰਕਾਰਾਂ ਨੇ ਵਿਕਾਊ ਮੀਡੀਏ ਅਤੇ "ਸੇਲ 'ਤੇ ਲੱਗੇ" ਪੱਤਰਕਾਰਾਂ ਦਾ ਪੂਰਾ ਲਾਹਾ ਲਿਆ ਹੈ, ਅਤੇ ਮੀਡੀਆ ਨੇ ਇਸ ਦਾ ਇਸ਼ਤਿਹਾਰ ਬਟੋਰ ਕੇ ਫ਼ਾਇਦਾ ਚੁੱਕਿਆ ਹੈ। ਇਹ ਦੋਨੋਂ ਇੱਕ ਦੂਜੇ ਦੇ "ਪੂਰਕ" ਬਣ ਕੇ ਚੱਲੇ ਹਨ, ਗੌਰਮਿੰਟਾਂ ਨੇ ਖ਼ਬਰਾਂ ਫ਼ੈਲਾਉਣ ਲਈ ਮੀਡੀਆ ਨੂੰ ਵਰਤਿਆ ਅਤੇ ਮੀਡੀਆ ਨੇ ਲੋਕਾਂ ਨੂੰ ਸ਼ਾਂਤੀ ਦੀਆਂ ਅਪੀਲਾਂ, ਜਾਂ ਹੱਲ ਦੱਸਣ ਦੀ ਆੜ ਹੇਠ ਥੋਕ ਵਿੱਚ ਇਸ਼ਤਿਹਾਰ ਲੈ ਕੇ ਹੱਥ ਰੰਗੇ! ਕੋਈ ਮਰੇ ਕੋਈ ਜੀਵੇ, ਸੁਥਰਾ ਘੋਲ਼ ਪਤਾਸੇ ਪੀਵੇ ਵਾਲ਼ਾ ਰੋਲ ਦੋਹਾਂ ਨੇ ਖ਼ੂਬ ਨਿਭਾਇਆ! "ਬੈਕਟੀਰੀਅਲ ਇੰਨਫ਼ੈਕਸ਼ਨ" ਮਾਨੁੱਖ ਦੀ ਜ਼ਿੰਦਗੀ ਵਿੱਚ ਹਮੇਸ਼ਾ ਰਹੀ ਹੈ ਅਤੇ ਰਹੇਗੀ, ਫ਼ੇਰ ਹੁਣ ਇਸ ਕੋਰੋਨਾ ਵਾਇਰਸ ਨੂੰ ਹਊਆ ਬਣਾ ਕੇ ਲੋਕਾਂ ਦੇ ਹੌਲ ਕਿਉਂ ਪਾਏ ਜਾ ਰਹੇ ਹਨ? ਕੀ ਮੈਡੀਕਲ ਖੇਤਰ ਵਿਚਲੇ ਚਿੰਤਕ, ਭਾਜੜ ਪਈ ਵਾਲ਼ੇ ਲੋਕਾਂ ਨੂੰ ਕਿਸੇ ਸਿੱਧੇ ਰਾਹ ਪਾਉਣਗੇ ?? ਜਾਂ ਉਹਨਾਂ ਨੂੰ ਮੀਡੀਏ ਅਤੇ ਸਰਕਾਰਾਂ ਦੇ ਰਹਿਮ 'ਤੇ ਹੀ ਜਿਉਣਾ ਪਵੇਗਾ - ???

ਲੇਖਕ - ਸ਼ਿਵਚਰਨ ਜੱਗੀ ਕੁੱਸਾ