image caption:

ਕੋਰੋਨਾ ਦੀ ਕਹਿਰ ਨਾਲ ਸ਼ੇਅਰ ਬਾਜ਼ਾਰ ਢਹਿ-ਢੇਰੀ

ਨਵੀਂ ਦਿੱਲੀ: ਕੋਰੋਨਾ ਜਿੱਥੇ ਪੂਰੀ ਦੁਨੀਆ &lsquoਚ ਕਹਿਰ ਮਚਾ ਰਿਹਾ ਹੈ, ਉੱਥੇ ਹੀ ਸ਼ੇਅਰ ਬਾਜ਼ਾਰ ਦਾ ਵੀ ਇਸ ਨਾਲ ਬੁਰਾ ਹਾਲ ਹੋ ਰਿਹਾ ਹੈ। ਘਰੇਲੂ ਸਟਾਕ ਮਾਰਕਿਟ &lsquoਚ 10 ਫੀਸਦ ਦੀ ਗਿਰਾਵਟ ਤੋਂ ਬਾਅਦ ਲੋਅਰ ਸਰਕਿਟ ਲੱਗ ਗਿਆ। ਸ਼ੇਅਰ ਬਾਜ਼ਾਰ &lsquoਚ ਵਪਾਰ ਰੋਕ ਦਿੱਤਾ ਗਿਆ। ਭਾਰੀ ਗਿਰਾਵਟ ਦੇ ਚੱਲਦਿਆਂ ਸੈਂਸੇਕਸ-ਨਿਫਟੀ &lsquoਚ 10-10 ਫੀਸਦ ਦਾ ਕਾਰੋਬਾਰ ਟੁੱਟਿਆ ਤੇ ਸ਼ੇਅਰ ਬਾਜ਼ਾਰ &lsquoਚ ਟ੍ਰੇਡਿੰਗ 45 ਮਿੰਟ ਲਈ ਰੋਕ ਦਿੱਤੀ ਗਈ।

ਇਸ ਤੋਂ ਬਾਅਦ 10:57 ਵਜੇ ਸ਼ੇਅਰ ਬਾਜ਼ਾਰ &lsquoਚ ਕਾਰੋਬਾਰ ਸ਼ੁਰੂ ਹੋਇਆ। ਇਹ ਇਤਿਹਾਸਕ ਗਿਰਾਵਟ ਹੈ ਤੇ ਇਤਿਹਾਸ &lsquoਚ ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਕਿਸੇ ਇੱਕ ਮਹੀਨੇ &lsquoਚ ਘਰੇਲੂ ਸ਼ੇਅਰ ਬਾਜ਼ਾਰ &lsquoਚ ਲੋਅਰ ਸਰਕਿਟ ਲੱਗਿਆ ਹੋਵੇ। ਸੈਂਸੇਕਸ ਦੀ ਸ਼ੁਰੂਆਤ ਹੀ 2600 ਅੰਕਾਂ ਦੀ ਗਿਰਾਵਟ ਨਾਲ ਹੋਈ ਤੇ ਨਿਫਟੀ 8000 ਦੇ ਅਹਿਮ ਪੱਧਰ ਤੋਂ ਹੇਠਾਂ ਖੁੱਲ੍ਹਿਆ।

ਸ਼ੁਰੂਆਤੀ 10 ਮਿੰਟ ਦੇ ਅੰਦਰ ਹੀ ਸੈਂਸੇਕਸ 2668.13 ਅੰਕ ਯਾਨੀ 8.92 ਫੀਸਦੀ ਟੁੱਟ ਕੇ 27,247.83 &lsquoਤੇ ਕਾਰੋਬਾਰ ਕਰ ਰਿਹਾ ਸੀ ਤੇ ਐਨਐਸਈ ਦਾ ਨਿਫਟੀ 792.40 ਅੰਕ ਯਾਨੀ 9.06 ਫੀਸਦ ਡਿੱਗ ਕੇ 7,953.05 &lsquoਤੇ ਕਾਰੋਬਾਰ ਕਰ ਰਿਹਾ ਸੀ। ਡਾਲਰ ਦੇ ਮੁਕਾਬਲੇ ਰੁਪਇਆ ਅੱਜ 44 ਪੈਸੇ ਦੀ ਕਮਜ਼ੋਰੀ ਨਾਲ 75.68 ਦੇ ਪੱਧਰ &lsquoਤੇ ਖੁੱਲ੍ਹਿਆ ਜੋ ਇਸ ਦੇ ਰਿਕਾਰਡ ਦਾ ਹੇਠਲਾ ਪੱਧਰ ਹੈ।